ਸਿੰਗਲ ਟਰੈਕ ‘ਕਿੰਨਾ ਪਿਆਰ ਕਰਂੇ’ ਦੀ ਰਿਕਾਰਡਿੰਗ ਹੋਈ ਮੁਕੰਮਲ- ਗੀਤਕਾਰ ਸੰਘਾ ਡੰਡੇਵਾਲ

ਹੁਸ਼ਿਆਰਪੁਰ, (ਤਰਸੇਮ ਦੀਵਾਨਾ)- ਬਹੁਤ ਹੀ ਪਿਆਰਾ ਨਿਊ ਸਿੰਗਲ ਟਰੈਕ ‘ਕੰਨਾ ਪਿਆਰ ਕਰਂੇ’ ਦੀ ਰਿਕਾਰਡਿੰਗ ਜੇ ਬੀ ਆਰ ਸਟੂਡੀਓ ਬਠਿੰਡਾ ਮੁਕੰਮਲ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੀਤਕਾਰ ਡੰਡੇਵਾਲ ਨੇ ਦੱਸਿਆ ਕਿ ਇਸ ਗੀਤ ਨੂੰ ਪੰਜਾਬੀ ਦੀ ਲੋਕ ਗਾਇਕਾ ਮੈਡਮ ਪ੍ਰੀਤੀ ਵਾਲੀਆ ਨੇ ਬਹੁਤ ਹੀ ਸੁਰੀਲੀ ਆਵਾਜ਼ ਵਿੱਚ ਗਾਇਆ ਹੈ।

ਪ੍ਰਸਿੱਧ ਸੰਗੀਤਕਾਰ ਸਤਪਾਲ ਸਿੰਘ ਦੁਆਰਾ ਬਹੁਤ ਹੀ ਮਿੱਠੀਆਂ-ਮਿੱਠੀਆਂ ਸੁਰਾ ਵਿੱਚ ਪਰੋਏ ਹੋਏ ਇਸ ਗੀਤ ਨੂੰ ਪ੍ਰਸਿੱਧ ਗੀਤਕਾਰ ਸੰਘਾ ਡੰਡੇਵਾਲ ਨੇ ਕਲਮਬੰਦ ਕੀਤਾ ਹੈ। ਗੀਤਕਾਰ ਸੰਘਾ ਡੰਡੇਵਾਲ ਨੇ ਦੱਸਿਆ ਕਿ ਇਸ ਗੀਤ ਨੂੰ ਜਲਦ ਹੀ ਰਲੀਜ਼ ਕੀਤਾ ਜਾ ਰਿਹਾ ਹੈ।

ਉਨ•ਾਂ ਕਿਹਾ ਕਿ ਇਹ ਗੀਤ ਸਰੋਤਿਆਂ ਦੀ ਕਸੌਟੀ ਤੇ ਪੂਰਾ ਉਤਰੇਗਾ ਅਤੇ ਇਸ ਗੀਤ ਨੂੰ ਪਰਿਵਾਰ ਵਿੱਚ ਬੈਠ ਕੇ ਸੁਣਿਆ ਜਾ ਸਕੇਗਾ। ਗੀਤਕਾਰ ਡੰਡੇਵਾਲ ਨੂੰ ਇਸ ਗੀਤ ਤੋਂ ਬਹੁਤ ਉਮੀਦਾਂ ਹਨ। ਇਸ ਮੌਕੇ ਕੰਪੋਜ਼ਰ ਗੁਰਪ੍ਰੀਤ, ਪੰਜਾਬੀ ਲੋਕ ਗਾਇਕ ਅਰਮਾਨ ਚੋਟੀਆ ਤੇ ਜਸਵੀਰ ਭਾਈਰੂਪਾ ਹਾਜ਼ਰ ਸਨ।

Related posts

Leave a Reply