ਸਿੰਘਲੈਂਡ ਸੋਸਾਇਟੀ ਨੇ ਮਨਪ੍ਰੀਤ ਸਿੰਘ ਦੇ ਇਲਾਜ਼ ਲਈ 15 ਹਜਾਰ ਰੁਪਏ ਦਿੱਤੀ ਆਰਥਿਕ ਮਦਦ

ਸਿੰਘਲੈਂਡ ਸੋਸਾਇਟੀ ਨੇ ਮਨਪ੍ਰੀਤ ਸਿੰਘ ਦੇ ਇਲਾਜ਼ ਲਈ 15 ਹਜਾਰ ਰੁਪਏ ਦਿੱਤੀ ਆਰਥਿਕ ਮਦਦ 


ਗੜ੍ਹਦੀਵਾਲਾ ( ਲਾਲਜੀ ਚੌਧਰੀ / ਯੋਗੇਸ਼ ਗੁਪਤਾ ) : ਪ੍ਰਧਾਨ ਅਮ੍ਰਿਤਪਾਲ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਚਲਾਈ ਜਾ ਰਹੀ ਸਿੰਘਲੈਂਡ ਯੂ ਐਸ ਏ ਸੰਸਥਾ ਵਲੋਂ ਪਿੰਡ ਮੰਡ ਪੰਧੇਰ ਦੇ ਨਿਵਾਸੀ ਮਨਪ੍ਰੀਤ ਸਿੰਘ ਸਪੁੱਤਰ ਮਨਮਿੰਦਰ ਸਿੰਘ ਦੇ ਇਲਾਜ਼ ਲਈ 15 ਹਜਾਰ ਰੁਪਏ ਦੀ ਮੱਦਦ ਦਿੱਤੀ ਗਈ ਹੈ। ਸੁਸਾਇਟੀ ਮੈਂਬਰਾ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਦਾ ਕੁੱਝ ਦਿਨ ਪਹਿਲਾਂ ਐਕਸੀਡੈਂਟ ਹੋ ਗਿਆ ਸੀ। ਜਿਸ ਵਿੱਚ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਸਨ। ਹੁਣ ਉਸਦਾ ਇਲਾਜ ਪੀ ਜੀ ਆਈ ਚੰਡੀਗੜ੍ਹ ਤੋਂ ਚੱਲ ਰਿਹਾ ਹੈ। ਮਨਪ੍ਰੀਤ ਸਿੰਘ ਪੇਸ਼ੇ ਤੋਂ ਡਰਾਈਵਰ ਹੈ। ਪਰਿਵਾਰ ਆਰਥਿਕ ਪੱਖੋਂ ਕਮਜ਼ੋਰ ਹੋਣ ਕਾਰਨ ਮਨਪ੍ਰੀਤ ਦਾ ਇਲਾਜ ਕਰਵਾਉਣ ਵਿੱਚ ਅਸਮਰੱਥ ਹੈ। ਪਰਿਵਾਰ ਵਲੋਂ ਸੰਸਥਾ ਪਾਸੋਂ ਮੱਦਦ ਮੰਗਣ ਤੇ ਸੰਸਥਾ ਦੇ ਮੈਂਬਰਾਂ ਨੇ ਇਨ੍ਹਾਂ ਦੇ ਘਰ ਪਹੁੰਚ ਕੇ 15 ਹਜਾਰ ਰੁਪਏ ਦੀ ਆਰਥਿਕ ਮੱਦਦ ਦਿੱਤੀ ਹੈ। ਇਸ ਮੌਕੇ ਨਵਦੀਪ ਸਿੰਘ, ਮਨਦੀਪ ਸਿੰਘ ਅਤੇ ਸਿਮਰਨ ਸਿੰਘ ਆਦਿ ਹਾਜ਼ਰ ਸਨ। 

Related posts

Leave a Reply