ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਤਾਨਾਸ਼ਾਹੀ ਖ਼ਿਲਾਫ਼ ਫੁੱਟਿਆ ਅਧਿਆਪਕਾਂ ਦਾ ਗੁੱਸਾ

ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਤਾਨਾਸ਼ਾਹੀ ਖ਼ਿਲਾਫ਼ ਫੁੱਟਿਆ ਅਧਿਆਪਕਾਂ ਦਾ ਗੁੱਸਾ

ਸਿੱਖਿਆ ਸਕੱਤਰ ਭਜਾਓ, ਪੰਜਾਬ ਦੀ ਸਿੱਖਿਆ ਬਚਾਓ ਨਾਹਰੇ ਹੇਠ ਕੀਤੀ ਅਰਥੀ ਫ਼ੂਕ ਰੈਲੀ

ਹੁਸ਼ਿਆਰਪੁਰ  (ਸੌਰਵ ) : ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਸਿਖਿਆ ਸਕੱਤਰ ਵੱਲੋਂ ਕੀਤੇ ਜਾ ਰਹੇ ਵੱਖ ਵੱਖ ਜ਼ਿਲ੍ਹਿਆਂ ਦੇ ਦੌਰੇ ਦੇ ਦਿੱਤੇ ਪਲਾਨ ਦੇ ਦਿੱਤੇ ਵਿਰੋਧ ਪ੍ਰਦਰਸ਼ਨਾਂ ਦੇ ਸੱਦੇ ਨੂੰ ਲਾਗੂ ਕਰਦਿਆ ਹੁਸ਼ਿਆਰਪੁਰ ਜਿਲੇ ਦੀ ਸਾਂਝਾ ਅਧਿਆਪਕ ਮੋਰਚਾ ਇਕਾਈ ਵੱਲੋਂ ਮਿੰਨੀ ਸਕੱਤਰੇਤ ਦੇ ਬਾਹਰ ਸਿਖਿਆ ਸਕੱਤਰ ਦਾ ਪੁਤਲਾ ਫੂਕਿਆ ਗਿਆ। ਇਸ ਵੇਲੇ ਸਾਝੇ ਅਧਿਆਪਕ ਮੋਰਚੇ ਦੇ ਆਗੂਆਂ ਪ੍ਰਿੰਸੀਪਲ ਅਮਨਦੀਪ ਸ਼ਰਮਾ, ਅਜੀਬ ਦਿਵੇਦੀ ਅਤੇ ਜਤਿੰਦਰ ਸਿੰਘ ਸੋਨੀ ਨੇ ਕਿਹਾ ਕਿ ਸਿਖਿਆ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ ਤਾਨਾਸ਼ਾਹ ਰਵੱਈਆ ਅਪਣਾ ਰਿਹਾ ਹੈ ਅਤੇ ਨੈਸ਼ਨਲ ਅਚੀਵਮੈਂਟ ਸਰਵੇ ਨੂੰ ਮੁਕਾਬਲੇ ਵਜੋਂ ਪੇਸ਼ ਕਰਕੇ ਪੰਜਾਬ ਵਿੱਚ ਸਿੱਖਿਆ ਦਾ ਉਜਾੜਾ ਕਰਨ ਵਿੱਚ ਮੋਹਰੀ ਰੋਲ ਅਦਾ ਕਰ ਰਿਹਾ ਹੈ। ਸਿੱਖਿਆ ਸਕੱਤਰ ਵਲੋਂ ਨੈਸ਼ਨਲ ਅਚੀਵਮੈਂਟ ਸਰਵੇ ਨੂੰ ਸਿਰਫ ਇੱਕ ਸਰਵੇ ਵਜੋਂ ਨਾ ਲੈਕੇ ਆਪਣੀ ਮੁੱਛ ਦੇ ਸਵਾਲ ਵਜੋਂ ਪੇਸ਼ ਕਰਨਾ ਇੱਕ ਘੋਰ ਨਿੰਦਣਯੋਗ ਅਤੇ ਖਤਰਨਾਕ ਵਰਤਾਰਾ ਹੈ। ਅਧਿਆਪਕ ਆਗੂਆਂ ਨੇ ਕਿਹਾ ਕਿ ਸਿੱਖਿਆ ਸਕੱਤਰ ਦੀਆਂ ਹਿਟਲਰੀ ਨੀਤੀਆਂ ਕਾਰਨ ਸਕੂਲਾਂ ਅੰਦਰ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਮਨਾਂ ਵਿੱਚ ਇੱਕ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

ਅਧਿਆਪਕ ਅਤੇ ਵਿਦਿਆਰਥੀ ਸਿੱਖਿਆ ਸਕੱਤਰ ਦੀ ਫਸਟ ਆਉਣ ਦੀ ਗੈਰ ਵਿਗਿਆਨਕ ਹੋੜ ਕਾਰਨ ਇਸ ਸਰਵੇ ਦੀ ਬਲੋੜੀ ਤਿਆਰੀ ਵਿਚ ਸਿੱਖਣ ਸਿਖਾਉਣ ਪ੍ਰਕਿਰਿਆ ਤੋਂ ਕੋਹਾਂ ਦੂਰ ਹੋ ਗਏ। ਆਗੂਆਂ ਨੇ ਕਿਹਾ ਸਿੱਖਿਆ ਸਕੱਤਰ ਦੇ ਨੰਬਰ ਬਣਾਉਣ ਖਾਤਰ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਨਾ ਬਰਦਾਸ਼ਤ ਤੋਂ ਬਾਹਰ ਹੋ ਚੁੱਕਾ ਹੈ ਅਤੇ ਅਧਿਆਪਕ ਸੰਘਰਸ਼ ਦੇ ਰਾਹ ਤੇ ਹਨ।ਓਹਨਾ ਸਰਕਾਰ ਤੋਂ ਮੰਗ ਕੀਤੀ ਕਿ ਕਾਰਪੋਰੇਟ ਘਰਾਣਿਆਂ ਦੀ ਸੇਵਾ ਵਿਚ ਲੱਗੇ ਹੋਏ ਇਸ ਸਿੱਖਿਆ ਸਕੱਤਰ ਨੂੰ ਤੁਰੰਤ ਅਹੁਦੇ ਤੋਂ ਹਟਾ ਕੇ ਪੰਜਾਬ ਦੇ ਸਕੂਲਾਂ ਵਿੱਚ ਪੜ੍ਹਾਈ ਦਾ ਸਹੀ ਮਾਹੌਲ ਬਣਾਇਆ ਜਾਵੇ ਨਹੀਂ ਤਾਂ ਅਧਿਆਪਕ ਹੋਰ ਤਿੱਖੇ ਸੰਘਰਸ਼ ਲਈ ਮਜ਼ਬੂਰ ਹੋਣਗੇ ।ਆਗੂਆਂ ਨੇ ਕਿਹਾ ਕਿ ਸਾਂਝੇ ਅਧਿਆਪਕ ਮੋਰਚੇ ਵਲੋ ਹਰ ਹਾਲਤ ਵਿੱਚ ਸਿਖਿਆ ਸਕੱਤਰ ਦਾ ਵਿਰੋਧ ਜਾਰੀ ਰੱਖਿਆ ਜਾਵੇਗਾ।

ਇਸ ਮੌਕੇ ਤੇ ਅਸ਼ਨੀ ਕੁਮਾਰ, ਅਮਰ ਸਿੰਘ,ਸੰਤੋਖ ਸਿੰਘ, ਪ੍ਰਿਤਪਾਲ ਸਿੰਘ, ਜਰਨੈਲ ਸਿੰਘ, ਨੰਦ ਰਾਮ, ਲੈਕਚਰਾਰ ਹਰਵਿੰਦਰ ਸਿੰਘ,ਰੇਸ਼ਮ ਸਿੰਘ,ਰਾਜ ਕੁਮਾਰ, ਦਵਿੰਦਰ ਧਨੋਤਾ, ਸਤਨਾਮ ਸਿੰਘ, ਉਕਾਂਰ ਸਿੰਘ , ਪਰਮਜੀਤ ਭੂੰਗਾ,ਮਨਜੀਤ ਸਿੰਘ ,ਮਨਮੋਹਨ ਸਿੰਘ,ਸੰਜੀਵ ਧੂਤ,ਪਵਨ ਕੁਮਾਰ, ਸੁਰਜੀਤ ਪਾਲ, ਓਮ ਪ੍ਰਕਾਸ਼,ਸਰਬਜੀਤ ਟਾਂਡਾ, ਦਵਿੰਦਰ ਮੂਨਕ,ਮਨਜੀਤ ਸਿੰਘ, ਪ੍ਰਵੀਨ ਕੁਮਾਰ,ਨਰਿੰਦਰ ਮੰਗਲ, ਗੁਰਚਰਨ ਸਿੰਘ,ਕੁਮਾਰ ਗੌਰਵ, ਅਨੁਪਮ ਰਤਨ, ਹਰਜਿੰਦਰ ਸਿੰਘ, ਸੁਸ਼ੀਲ ਕੁਮਾਰ, ਦਵਿੰਦਰ ਕੁਮਾਰ,ਨਰੇਸ਼ ਕੁਮਾਰ,ਗੁਰਨਾਮ ਸਿੰਘ, ਗੁਰਪ੍ਰੀਤ ਸਿੰਘ, ਸਚਿਨ ਗੜ੍ਹਦੀਵਾਲਾ,ਰਾਮ ਸਰੂਪ,ਰੋਹਿਤ ਕੁਮਾਰ, ਪਰਮਜੀਤ ਸਲੇਰਨ, ਮੈਡਮ ਰਿਤਿਕਾ, ਪਰਮਜੀਤ ਕੌਰ ਅਤੇ ਪ੍ਰਭਜੋਤ ਕੌਰਆਦਿ ਹਾਜਰ ਸਨ।

Related posts

Leave a Reply