ਸਿੱਖਿਆ ਸੁਧਾਰ ਟੀਮ ਨੇ ਸ.ਹ.ਸ ਪੱਸੀ ਕੰਢੀ ਦਾ ਕੀਤਾ ਵਿਜਿਟ,ਟੀਮ ਇੰਚਾਰਜ ਪ੍ਰਿੰਸੀਪਲ ਸਲਿੰਦਰ ਠਾਕੁਰ ਵੱਲੋਂ ਦਾਖ਼ਲਾ ਵਧਾਉਣ ਲਈ ਕੀਤਾ ਪ੍ਰੇਰਿਤ

ਦਸੂਹਾ 8 ਅਪ੍ਰੈਲ(ਚੌਧਰੀ) : ਵਿਭਾਗ ਦੀਆਂ ਹਦਾਇਤਾਂ ਅਨੁਸਾਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਸ਼ਰਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰਿੰਸੀਪਲ ਸਲਿੰਦਰ ਠਾਕੁਰ ਦੀ ਪ੍ਰਧਾਨਗੀ ਹੇਠ ਬਣੀ ਸਿੱਖਿਆ ਸੁਧਾਰ ਟੀਮ ਵੱਲੋਂ ਸਰਕਾਰੀ ਹਾਈ ਸਕੂਲ ਪੱਸੀ ਕੰਡੀ ਦਾ ਨਿਰੀਖਣ ਕੀਤਾ ਗਿਆ ਅਤੇ ਇਹ ਨਿਰੀਖਣ ਸੰਤੋਸ਼ਜਨਕ ਪਾਇਆ ਗਿਆ। ਇਸ ਮੌਕੇ ਟੀਮ ਇੰਚਾਰਜ ਸਲਿੰਦਰ ਠਾਕੁਰ ਨੇ ਸਕੂਲ ਦਾ ਈ ਪਰੋਸਪੈਕਟ ਵੀ ਜਾਰੀ ਕੀਤਾ। ਉਹਨਾਂ ਨੇ ਸਕੂਲ ਮੁਖੀ ਤੇ ਸਕੂਲ ਸਟਾਫ਼ ਨੂੰ ਸਕੂਲ ਵਿੱਚ ਬੱਚਿਆਂ ਦਾ ਦਾਖ਼ਲਾ ਵਧਾਉਣ ਲਈ ਵੀ ਪ੍ਰੇਰਤ ਕੀਤਾ।ਇਸ ਮੌਕੇ ਮੁੱਖ ਅਧਿਆਪਕ ਜੌਬਿੰਦਰ ਸਿੰਘ , ਪਰਦੀਪ ਕੁਮਾਰ, ਗੌਤਮ , ਕ੍ਰਿਸ਼ਨ ਚੰਦ, ਸਰਬਜੀਤ ਕੌਰ, ਕਰਨੈਲ ਸਿੰਘ, ਰੋਹਿਤ ਕੁਮਾਰ, ਰੋਹਿਤ ਸ਼ਰਮਾ, ਸੁਰਿੰਦਰ ਕੁਮਾਰ, ਗੁਰਮੁੱਖ ਸਿੰਘ, ਗੁਰਦੇਵ ਸਿੰਘ,ਸ਼੍ਰੀ ਅਜੀਤਪਾਲ ਸਿੰਘ, ਕਿਰਨ ਬਾਲਾ, ਬਲਜੀਤ ਸਿੰਘ,ਅਤੇ ਪਰਮਜੀਤ ਕੌਰ ਹਾਜ਼ਰ ਰਹੇ।

Related posts

Leave a Reply