ਦਿੱਲੀ : ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰੁਲਦੂ ਸਿੰਘ ਮਾਨਸਾ ਨੂੰ 15 ਦਿਨ ਲਈ ਸਸਪੈਂਡ ਕਰ ਦਿੱਤਾ ਗਿਆ ਹੈ। ਪਿਛਲੇ ਦਿਨੀ ਰੁਲਦੂ ਸਿੰਘ ਮਾਨਸਾ ਵੱਲੋਂ ਇਕ ਸਿੱਖ ਹਸਤੀ ਤੇ ਵਿਵਾਦਤ ਬਿਆਨ ਦਿੱਤਾ ਗਿਆ ਸੀ ਜਿਸ ਕਾਰਨ ਵੱਖ ਵੱਖ ਸਿੱਖ ਜਥੇਬੰਦੀਆਂ ਵੱਲੋਂ ਸੋਸ਼ਲ ਮੀਡੀਆ ‘ਤੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਖ਼ਿਲਾਫ਼ ਕਾਫੀ ਟਿੱਪਣੀਆਂ ਕੀਤੀਆਂ ਜਾ ਰਹੀਆਂ ਸਨ।
ਇਸ ‘ਤੇ ਐਤਵਾਰ ਨੂੰ ਆਲ ਇੰਡੀਆ ਸਿੱਖ ਸਟੂਡੈਂਸ ਫੈਂਡਰੇਸ਼ਨ ਦੇ ਕੌਮੀ ਪ੍ਰਧਾਨ ਦਲੇਰ ਸਿੰਘ , ਭਾਈ ਕੁਲਵੰਤ ਰਾਊਕੇ ਤੇ ਭਾਈ ਰਣਜੀਤ ਸਿੰਘ ਲੰਗੇਆਣਾ ਵੱਲੋਂ ਦਿੱਲੀ ਦੇ ਸਿੰਘੂ ਬਾਰਡਰ ਤੇ 32 ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਮਿਲ ਕੇ ਇਕ ਚਿਤਾਵਨੀ ਪੱਤਰ ਫੈਂਡਰੇਸ਼ਨ ਦੀ ਲੈਟਰ ਹੈੱਡ ਦੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਖ਼ਿਲਾਫ਼ ਕਾਰਵਾਈ ਕਰਨ ਲਈ ਦਿੱਤਾ ਗਿਆ ਸੀ।
ਇਸ ਸਬੰਧੀ ਫੈਂਡਰੇਸ਼ਨ ਆਗੂ ਨੇ ਸੰਯੁਕਤ ਮੋਰਚੇ ਦਾ ਸਵਾਗਤ ਕਰਦਿਆਂ ਸਹੀ ਫੈਸਲਾ ਦੱਸਿਆ ਹੈ।
ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਹੁਣ ਅਗਲੇ 15 ਦਿਨਾਂ ਲਈ ਕਿਸਾਨ ਆਗੂਆਂ ਨਾਲ ਨਾ ਤਾਂ ਸਟੇਜ ਸਾਂਝੀ ਕਰ ਸਕਣਗੇ ਅਤੇ ਨਾ ਮੀਟਿੰਗ ਵਿਚ ਹਿੱਸਾ ਲੈਣਗੇ।

EDITOR
CANADIAN DOABA TIMES
Email: editor@doabatimes.com
Mob:. 98146-40032 whtsapp