ਸੀਆਈਏ ਸਟਾਫ ਦੇ ਥਾਣੇਦਾਰਾਂ ਨੂੰ ਕਤਲ ਕਰਨ ਤੋਂ ਬਾਅਦ ਕੈਂਟਰ ਵਿਚੋਂ ਕਾਰ ਵਿਚ ਸ਼ਿਫਟ ਕੀਤੀਆਂ ਕਈ ਕਿੱਟਾਂ ‘ਚ ਮਿਲੇ ਕੱਪੜੇ

ਜਗਰਾਓਂ : ਜਗਰਾਓਂ ਸੀਆਈਏ ਸਟਾਫ ਦੇ ਥਾਣੇਦਾਰਾਂ ਨੂੰ ਕਤਲ ਕਰਨ ਤੋਂ ਬਾਅਦ ਕੈਂਟਰ ਵਿਚੋਂ ਕਾਰ ਵਿਚ ਸ਼ਿਫਟ ਕੀਤੀਆਂ ਕਈ ਕਿੱਟਾਂ ‘ਚ ਕੱਪੜੇ  ਸਨ।  ਹੁਣ ਤਕ ਕਿੱਟਾਂ ‘ਚ ‘ਚਿੱਟਾ’, ਹਥਿਆਰ ਅਤੇ ਰੁਪਏ ਹੋਣਗੇ ਮੰਨਿਆ ਜਾ ਰਿਹਾ ਸੀ। ਇਹ ਖੁਲਾਸਾ ਗਿ੍ਫਤਾਰ ਕੀਤੇ ਗੈਂਗਸਟਰਾਂ ਤੋਂ ਕੀਤੀ ਪੁੱਛਗਿੱਛ ਦੌਰਾਨ ਹੋਇਆ। ਗੈਂਗਸਟਰਾਂ ਵੱਲੋਂ ਕਤਲ ਕਰਨ ਵੇਲੇ ਵਰਤੀ ਆਈ-10 ਕਾਰ ਜੋ ਰਾਜਸਥਾਨ ਪੁਲਿਸ ਨੇ ਬਰਾਮਦ ਕੀਤੀ ਸੀ, ਵੀ ਕਬਜੇ ਵਿਚ ਲੈ ਲਈ।

 ਗਿ੍ਫਤਾਰ ਕੀਤੇ ਗੈਂਗਸਟਰਾਂ ਬਲਵਿੰਦਰ ਸਿੰਘ ਬੱਬੀ ਵਾਸੀ ਮਾਹਲਾਂ ਖੁਰਦ (ਮੋਗਾ), ਦਰਸ਼ਨ ਸਿੰਘ ਵਾਸੀ ਸਹੌਲੀ ਲੁਧਿਆਣਾ ਤੇ ਉਨ੍ਹਾਂ ਨੂੰ ਪਨਾਹ ਦੇਣ ਵਾਲਾ ਹਰਚਰਨ ਸਿੰਘ ਵਾਸੀ ਪਿੰਡ ਡਾਬਰਾ ਗਵਾਲੀਅਰ ਨੂੰ ਡੀਐੱਸਪੀ ਜਤਿੰਦਰਜੀਤ ਸਿੰਘ ਤੇ ਸੀਆਈਏ ਸਟਾਫ ਦੇ ਮੁਖੀ ਇੰਸਪੈਕਟਰ ਨਿਸ਼ਾਨ ਸਿੰਘ ਦੀ ਅਗਵਾਈ ਵਿਚ ਸਖਤ ਸੁਰੱਖਿਆ ਪ੍ਰਬੰਧਾਂ ਹੇਠ 10 ਦਿਨ ਦਾ ਰਿਮਾਂਡ ਖਤਮ ਹੋਣ ‘ਤੇ ਮੁੜ ਅਦਾਲਤ ਪੇਸ਼ ਕੀਤਾ ਗਿਆ।

ਅਦਾਲਤ ਵਿਚ ਪੁਲਿਸ ਵੱਲੋਂ ਵਕੀਲ ਨੇ ਗਿ੍ਫਤਾਰ ਗੈਂਗਸਟਰਾਂ ਅਤੇ ਉਨ੍ਹਾਂ ਦੇ ਪਨਾਹਗਾਰ ਤੋਂ ਹੋਏ ਕਈ ਖੁਲਾਸਿਆਂ ਦਾ ਹਵਾਲਾ ਦਿੰਦਿਆਂ ਇਨ੍ਹਾਂ ਦੇ ਮੁੱਖ ਸਾਥੀ ਗੈਂਗਸਟਰ ਜੈਪਾਲ ਭੁੱਲਰ ਅਤੇ ਜਸਪ੍ਰੀਤ ਸਿੰਘ ਦੀ ਗਿ੍ਫਤਾਰੀ ਲਈ ਹੋਰ ਰਿਮਾਂਡ ‘ਚ ਵਾਧੇ ਦੀ ਅਪੀਲ ਕੀਤੀ ਜਿਸ ‘ਤੇ ਅਦਾਲਤ ਨੇ ਤਿੰਨਾਂ ਦਾ ਤਿੰਨ ਦਿਨ ਹੋਰ ਪੁਲਿਸ ਰਿਮਾਂਡ ਵਧਾਉਣ ਦਾ ਹੁਕਮ ਸੁਣਾਇਆ।

Related posts

Leave a Reply