ਸੀਨੀਅਰ ਸਿਟੀਜ਼ਨਜ਼ ਦੇ ਇਕੱਠ ਨੂੰ ਸਾਬਕਾ ਐਸ. ਐਮ.ਓ.ਡਾ.ਅਮਰੀਕ ਸਿੰਘ ਨੇ ਕੀਤਾ ਸੰਬੋਧਨ : ਚੌ. ਕੁਮਾਰ ਸੈਣੀ

(ਡਾ.ਅਮਰੀਕ ਸਿੰਘ, ਚੋ. ਕੁਮਾਰ ਸੈਣੀ ਅਤੇ ਹੋਰ ਸੀਨੀਅਰ ਸਿਟੀਜ਼ਨਜ਼ ਮੈਂਬਰ)

ਦਸੂਹਾ 30 ਅਪ੍ਰੈਲ (ਚੌਧਰੀ) : ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਦਸੂਹਾ ਦੇ ਮੈਂਬਰਾਂ ਦਾ ਇਕ ਇਕੱਠ ਕੇ.ਐਮ.ਐਸ. ਕਾਲਜ ਦੇ ਸ਼ਹੀਦ ਭਗਤ ਸਿੰਘ ਸੈਮੀਨਾਰ ਹਾਲ ਵਿਖੇ ਹੋਇਆ।ਇਸ ਇਕੱਠ ਦੀ ਜਾਣਕਾਰੀ ਦਿੰਦੇ ਹੋਏ ਐਸੋਸ਼ੀਏਸ਼ਨ ਦੇ ਜਨਰਲ ਸਕੱਤਰ ਚੌ.ਕੁਮਾਰ ਸੈਣੀ ਨੇ ਦੱਸਿਆ ਕਿ ਇਕੱਠ ਨੂੰ ਡਾ. ਅਮਰੀਕ ਸਿੰਘ (ਸਾਬਕਾ ਐਸ.ਐਮ.ਓ) ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕੋਵਿਡ-19 ਦੀ ਮਹਾਂਮਾਰੀ ਤੋਂ ਬੱਚਣ ਲਈ ਸਾਰੇ ਲੋਕਾਂ ਨੂੰ ਖਾਸ ਕਰਕੇ ਸੀਨੀਅਰ ਸਿਟੀਜ਼ਨਜ਼ ਨੂੰ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਲਗਾਈ ਜਾ ਰਹੀ ਫ੍ਰੀ ਵੈਕਸੀਨੇਸ਼ਨ ਜਲਦ ਤੋਂ ਜਲਦ ਲਗਵਾ ਲੈਣੀ ਚਾਹੀਦੀ ਹੈ।ਵੈਕਸੀਨੇਸ਼ਨ ਤੋਂ ਬਾਅਦ ਕੋਵਿਡ ਹੋਣ ਦੀ ਸੰਭਾਵਨਾ ਬਹੁਤ ਘੱਟ ਜਾਂਦੀ ਹੈ ਅਤੇ ਜੇ ਹੋ ਵੀ ਜਾਵੇ ਤਾਂ ਜਾਨਲੇਵਾ ਨਹੀਂ ਹੁੰਦਾ। ਡਾ. ਅਮਰੀਕ ਸਿੰਘ ਨੇ ਆਏ ਹੋਏ ਸੀਨੀਅਰ ਸਿਟੀਜ਼ਨਜ਼ ਮੈਂਬਰਾਂ ਜਿਨ੍ਹਾਂ ਨੇ ਵੈਕਸੀਨੇਸ਼ਨ ਕਰਵਾ ਲਈ ਹੈ, ਉਹਨਾਂ ਦਾ ਧੰਨਵਾਦ ਕੀਤਾ। ਵੈਕਸੀਨੇਸ਼ਨ ਲਗਾਉਣ ਤੋ ਬਾਅਦ ਵੀ ਮਾਸਕ ਲਗਾਉਣਾਂ ਅਤੇ ਸਮਾਜਿਕ ਦੂਰੀ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਹੁਣ ਤੱਕ ਪੂਰੇ ਦੇਸ਼ ਅੰਦਰ 15 ਕਰੋੜ ਤੋਂ ਵੱਧ ਵੈਕਸੀਨੇਸ਼ਨ ਲੱਗ ਚੁੱਕੀ ਹੈ ਅਤੇ ਹੁਣ ਆਉਣ ਵਾਲੇ ਸਮੇਂ ਵਿੱਚ 18+ ਉਮਰ ਦੇ ਨੌਜਵਾਨਾਂ ਦਾ ਵੀ ਟੀਕਾਕਰਣ ਕੀਤਾ ਜਾ ਰਿਹਾ ਹੈ। ਉਹਨਾਂ ਨੇ ਇਹਨਾ ਨੌਜਵਾਨਾਂ ਨੂੰ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਲਈ ਪ੍ਰੇਰਿਤ ਕੀਤਾ। ਇਸ ਇਕੱਠ ਵਿੱਚ ਹੋਰਨਾਂ ਤੋਂ ਇਲਾਵਾ ਭੁਪਿੰਦਰ ਰੰਜਨ, ਰਮੇਸ਼ਵਰ ਜੋਸ਼ੀ, ਜਗਜੀਤ ਸਿੰਘ ਬਲੱਗਣ, ਅਨਿਲ ਕੁਮਾਰ, ਕਰਨਲ ਜੇ ਐਲ ਸ਼ਰਮਾ, ਸਤੀਸ਼ ਕਾਲੀਆ, ਰਮੇਸ਼ ਸ਼ਰਮਾ, ਮਾਸਟਰ ਜਗਮੋਹਨ ਸ਼ਰਮਾ, ਕਮਾਂਡੈਂਟ ਬਖਸ਼ੀਸ਼ ਸਿੰਘ, ਬ੍ਰਹਮ ਦੇਵ ਰਲ੍ਹਣ, ਸੁਰਿੰਦਰ ਸ਼ਰਮਾ, ਬਿਆਸ ਦੇਵ, ਰਿਟਾਇਰ ਹੈਡਮਾਸਟਰ ਰਣਬੀਰ ਸ਼ਰਮਾ ਅਤੇ ਪ੍ਰੇਮ ਕੁਮਾਰ ਆਦਿ ਹਾਜ਼ਰ ਸਨ।

Related posts

Leave a Reply