ਸੀ-ਪਾਈਟ ਕੈਂਪ ਤਲਵਾੜਾ ਵਿਖੇ ਆਰਮੀ ਦੀ ਭਰਤੀ ਲਈ ਟਰੇਨਿੰਗ ਸੁਰੂ

ਸੀ-ਪਾਈਟ ਕੈਂਪ ਤਲਵਾੜਾ ਵਿਖੇ ਆਰਮੀ ਦੀ ਭਰਤੀ ਲਈ ਟਰੇਨਿੰਗ ਸੁਰੂ

ਪਠਾਨਕੋਟ: 17 ਜੂਨ (ਰਾਜਿੰਦਰ ਸਿੰਘ ਰਾਜਨ ) ਐਨ.ਡੀ.ਐਸ. ਬੈਂਸ ਕੈਂਪ ਕਮਾਡੈਂਟ ਅਤੇ ਸ੍ਰੀ ਸੀਤਲ ਕੁਮਾਰ ਇੰਚਾਰਜ ਸੀ-ਪਾਈਟ ਕੈਂਪ ਤਲਵਾੜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਪਠਾਨਕੋਟ ਅਤੇ ਗੁਰਦਾਸਪੁਰ ਜਿਲਿਆ ਦੀ ਫੌਜ ਦੀ ਭਰਤੀ ਜੋ ਕਿ ਅਕਤੂਬਰ 2021 ਨ੍ਹੂੰ ਖ਼ਾਸਾ ਅੰਮ੍ਰਿਤਸਰ ਵਿਖੇ ਹੋਣ ਜਾ ਰਹੀ ਹੈ। ਇਸ ਭਰਤੀ ਲਈ ਸੀ-ਪਾਈਟ ਕੈਂਪ ਤਲਵਾੜਾ ਵਿਖੇ ਪਠਾਨਕੋਟ ਅਤੇ ਗੁਰਦਾਸਪੁਰ ਇਨ੍ਹਾ ਜਿਲਿਆਂ ਦੇ ਨੌਜਵਾਨਾਂ ਦੀ ਸਕਰੀਨਿੰਗ ਲਈ ਟਰਾਇਲ ਸੁਰੂ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਚਾਹਵਾਨ ਨੌਜਵਾਨ ਆਪਣਾ ਬਾਇਓ ਡਾਟਾ ਜਿਵੇਂ ਕਿ ਨਾਮ,ਪਤਾ ਅਤੇ ਮੋਬਾਇਲ ਨੰ: ਕੈਂਪ ਇੰਚਾਰਜ ਦੇ  988271125, 9478793847 ਇਨ੍ਹਾਂ ਮੋਬਾਇਲ ਨੰਬਰਾਂ ਤੇ ਰਜਿਸਟੇਸ਼ਨ ਕਰਵਾਇਆ ਜਾਵੇ। ਉਨ੍ਹਾਂ ਦੱਸਿਆ ਕਿ ਕੈਂਪ ਵਿੱਚ ਟਰੇਨਿੰਗ ਦੌਰਾਨ ਖਾਣਾ ਅਤੇ ਰਿਹਾਇਸ ਬਿਲਕੁਲ ਫ੍ਰੀ ਹੈ।

Related posts

Leave a Reply