ਸੁਪਰੀਮ ਕੋਰਟ ਨੇ ਨੋਇਡਾ ਵਿਚ ਸੁਪਰਟੈਕ ਐਮਰਾਲਡ ਕੋਰਟ ਦੇ ਦੋ 40 ਮੰਜ਼ਿਲਾਂ ਟਾਵਰਾਂ ਨੂੰ ਦੋ ਹਫ਼ਤਿਆਂ ਵਿਚ ਢਾਹੁਣ ਦਾ ਨਿਰਦੇਸ਼ ਦਿੱਤਾ

ਨਵੀਂ ਦਿੱਲੀ, ; ਸੁਪਰੀਮ ਕੋਰਟ ਨੇ ਨੋਇਡਾ ਵਿਚ ਸੁਪਰਟੈਕ ਐਮਰਾਲਡ ਕੋਰਟ ਦੇ ਦੋ 40 ਮੰਜ਼ਿਲਾਂ ਟਾਵਰਾਂ ਨੂੰ ਦੋ ਹਫ਼ਤਿਆਂ ਵਿਚ ਢਾਹੁਣ ਦਾ ਨਿਰਦੇਸ਼ ਦਿੱਤਾ ਹੈ। ਸੁਪਰੀਮ ਕੋਰਟ ਨੇ ਨੋਇਡਾ ਦੇ ਸੀਈਓ ਨੂੰ ਦੋਵੇਂ ਟਾਵਰਾਂ ਨੂੰ ਢਾਹੁਣ ਦੇ ਪ੍ਰੋਗਰਾਮ ਨੂੰ ਅੰਤਿਮ ਰੂਪ ਦੇਣ ਲਈ 72 ਘੰਟਿਆਂ ਦੇ ਅੰਦਰ ਸਾਰੀਆਂ ਸਬੰਧਤ ਏਜੰਸੀਆਂ ਦੀ ਮੀਟਿੰਗ ਬੁਲਾਉਣ ਦਾ ਨਿਰਦੇਸ਼ ਦਿੱਤਾ ਹੈ।

ਦਰਅਸਲ, ਜਸਟਿਸ ਡੀਵਾਈ ਚੰਦਰਚੂੜ ਅਤੇ ਜਸਟਿਸ ਸੂਰਿਆ ਕਾਂਤ ਦੀ ਬੈਂਚ ਨੇ ਨੋਇਡਾ ਦੇ ਸੀਈਓ ਨੂੰ 72 ਘੰਟਿਆਂ ਦੇ ਅੰਦਰ ਮੀਟਿੰਗ ਬੁਲਾਉਣ ਦਾ ਨਿਰਦੇਸ਼ ਦਿੱਤਾ ਹੈ। ਸੁਪਰੀਮ ਕੋਰਟ ਨੇ ਹੁਕਮ ਦਿੱਤਾ ਹੈ ਕਿ ਇਸ ਮੀਟਿੰਗ ਵਿਚ ਸਾਰੀਆਂ ਸਬੰਧਤ ਏਜੰਸੀਆਂ ਮੌਜੂਦ ਹੋਣ ਤਾਂ ਜੋ ਨੋਇਡਾ ਵਿਚ ਸੁਪਰਟੈਕ ਐਮਰਾਲਡ ਕੋਰਟ ਦੇ ਦੋ 40 ਮੰਜ਼ਿਲਾ ਟਾਵਰਾਂ ਨੂੰ ਦੋ ਹਫ਼ਤਿਆਂ ਵਿਚ ਜਲਦੀ ਤੋਂ ਜਲਦੀ ਢਾਹਿਆ ਜਾ ਸਕੇ। ਅਦਾਲਤ ਨੇ ਕਿਹਾ, ਨੋਇਡਾ ਦੇ ਸੀਈਓ ਅਦਾਲਤ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਸਾਰੇ ਜ਼ਰੂਰੀ ਕਦਮ ਚੁੱਕਣਗੇ।

 

Related posts

Leave a Reply