ਦਿੱਲੀ ; ਸੁਪਰੀਮ ਕੋਰਟ ਨੇ ਇੱਕ ਪਟੀਸ਼ਨ ਦਾ ਨਿਪਟਾਰਾ ਕਰਦੇ ਹੋਏ ਅੱਜ ਸੈਰੀਡਾਨ, ਡਾਰਟ ਦਵਾ ਅਤੇ ਪ੍ਰੀਟਾਨ ਤੇ ਲੱਗੀ ਰੋਕ ਹਟਾ ਦਿੱਤੀ ਹੈ। ਹੁਣ ਇੱਨਾਂ ਦਵਾਈਆਂ ਨੂੰ ਕੈਮਿਸਟ ਆਪਣੇ ਸਟੋਰਾਂ ਤੇ ਵੇਚ ਸਕਦੇ ਹਨ।
328 ਦਵਾਈਆਂ ਤੇ ਪ੍ਰਤੀਬੰਧ ਪਹਿਲਾਂ ਹੀ ਲਾਗੂ ਸੀ। ਕੇਂਦਰ ਸਰਕਾਰ ਨੇ 328 ਦਵਾਈਆਂ (ਐਫਡੀਸੀ) ਤੇ ਇਕਸਾਰ ਬੈਨ ਕਰ ਦਿੱਤੀਆਂ ਸਨ। ਇਹ ਉਹ ਦਵਾਈਆਂ ਹਨ ਜੋ ਕਿ ਦੋ ਜਾਂ ਤਿੰਨ ਸਾਲਟ ਨਾਲ ਮਿਲ ਕੇ ਬਣਦੀਆਂ ਹਨ।
ਵਿਦੇਸ਼ੀ ਮੁਲਕਾਂ ਵਿੱਚ ਇਹ ਦਾਵਾਈਆਂ ਪਹਲਾਂ ਹੀ ਬੈਨ ਹਨ। ਇਸ ਦੇ ਪਿੱਛੇ ਇਹ ਤਰਕ ਹੈ ਕਿ ਅਗਰ ਖਾਣ ਉਪਰੰਤ ਦੇ ਕਿਸੇ ਨੂੰ ਰਿਐਕਸ਼ਨ ਹੁੰਦਾ ਹੈ ਤਾਂ ਮਾਹਿਰ ਡਾਕਟਰਾਂ ਨੂੰ ਇਸ ਗੱਲ ਦਾ ਅੰਦਾਜਾ ਲਗਾਉਣਾ ਮੁਸ਼ਿਕਲ ਹੁੰਦਾ ਹੈ ਕਿ ਕਿਸ ਸਾਲਟ ਨਾਲ ਰਿਐਕਸ਼ਨ ਹੋਇਆ ਹੈ। ਨਤੀਜੇ ਵਜੋਂ ਇਲਾਜ ਵਿੱਚ ਦੇਰੀ ਹੁੰਦੀ ਸੀ।
ਸੁਪਰੀਮ ਕੋਰਟ ਨੇ ਇਸ ਮਾਮਲੇ ਚ ਕੇਂਦਰ ਸਰਕਾਰ ਨੂੰ ਵੀ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ

EDITOR
CANADIAN DOABA TIMES
Email: editor@doabatimes.com
Mob:. 98146-40032 whtsapp