ਸੁਹਰੇ ਪਰਿਵਾਰ ਤੋ ਪ੍ਰੇਸ਼ਾਨ ਵਿਆਹੁਤਾ ਵੱਲੋਂ ਫਾਹਾ ਲੇ ਕੇ ਜੀਵਨ ਲੀਲਾ ਸਮਾਪਤ

ਸੁਹਰੇ ਪਰਿਵਾਰ ਤੋ ਪ੍ਰੇਸ਼ਾਨ ਵਿਆਹੁਤਾ ਵੱਲੋਂ ਫਾਹਾ ਲੇ ਕੇ ਜੀਵਨ ਲੀਲਾ ਸਮਾਪਤ , ਮਿ੍ਰਤਕਾ ਦੇ ਪਿਤਾ ਦੇ ਬਿਆਨ ਤੇ ਪੰਜ ਵਿਰੁੱਧ ਮਾਮਲਾ ਦਰਜ
ਗੁਰਦਾਸਪੁਰ 12 ਅਕਤੂਬਰ ( ਅਸ਼ਵਨੀ ) :- ਸੁਹਰੇ ਪਰਿਵਾਰ ਤੋ ਪ੍ਰੇਸ਼ਾਨ ਵਿਆਹੁਤਾ ਵੱਲੋਂ ਫਾਹਾ ਲੇ ਕੇ ਜੀਵਨ ਲੀਲਾ ਸਮਾਪਤ ਕਰ ਲੇਣ ਅਤੇ ਮਿ੍ਰਤਕਾ ਦੇ ਪਿਤਾ ਦੇ ਬਿਆਨ ਤੇ ਪੁਲਿਸ ਸਟੇਸ਼ਨ ਕਲਾਨੋਰ ਦੀ ਪੁਲਿਸ ਵੱਲੋਂ ਮਿ੍ਰਤਕਾ ਦੇ ਸੁਹਰਾ ਪਰਿਵਾਰ ਦੇ ਪੰਜ ਮੈਂਬਰਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ । ਕੁਲਬੀਰ ਸਿੰਘ ਪੁੱਤਰ ਸਵਰਗੀ ਮੂਰਤਾਂ ਸਿੰਘ ਵਾਸੀ ਨਵਾਂ ਪਿੰਡ ਤਾਰਾਗੜ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਰਾਹੀਂ ਦਸਿਆਂ ਕਿ ਉਸ ਦੀ ਬੇਟੀ ਰੂਪਜੀਤ ਕੋਰ ਦਾ ਵਿਆਹ 9 ਫ਼ਰਵਰੀ 2020 ਨੂੰ ਇਕਬਾਲ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਖਹਿਰਾ ਕੋਟਲੀ ਜੋ ਫੋਜ ਵਿੱਚ ਨੋਕਰੀ ਕਰਦਾ ਹੈ ਦੇ ਨਾਲ ਹੋਇਆਂ ਸੀ । ਉਸ ਸਮੇਂ ਉਸ ਨੇ ਆਪਣੀ ਹੈਸੀਅਤ ਅਨੁਸਾਰ ਦਾਜ ਦਹੇਜ ਦਿੱਤਾ ਸੀ ।

ਸ਼ਾਦੀ ਤੋ ਕੂਝ ਸਮੇਂ ਬਾਅਦ ਹੀ ਲੜਕੀ ਦੇ ਸੁਹਰਾ ਪਰਿਵਾਰ ਤੇ ਪਤੀ ਵੱਲੋਂ ਰੂਪਜੀਤ ਕੋਰ ਨੂੰ ਦਾਜ ਘੱਟ ਲਿਆਉਣ ਬਾਰੇ ਤਾਹਨੇ ਮੇਹਣੇ ਮਾਰ ਕੇ ਅਤੇ ਮਾਰ-ਕੁੱਟ ਕਰਕੇ ਤੰਗ ਪ੍ਰੇਸ਼ਾਨ ਕਰਦੇ ਸਨ । ਕੂਝ ਦਿਨ ਪਹਿਲਾ ਰੂਪਜੀਤ ਕੋਰ ਨੇ ਫ਼ੋਨ ਕੀਤਾ ਕਿ ਉਸ ਨੂੰ ਸੁਹਰਾ ਪਰਿਵਾਰ ਤੋ ਜਾਣ ਦਾ ਖਤਰਾ ਹੈ ਤੇ ਇਹ ਉਸ ਨੂੰ ਜਾਣ ਤੋ ਮਾਰ ਸਕਦੇ ਹਨ । 7 ਅਕਤੂਬਰ 2021 ਨੂੰ ਕਰੀਬ 7.15 ਵਜੇ ਗੁਰਮੁੱਖ ਸਿੰਘ ਨੇ ਉਸ ਨੂੰ ਫ਼ੋਨ ਕਰਕੇ ਦਸਿਆਂ ਕਿ ਰੂਪਜੀਤ ਕੋਰ ਨੇ ਫਾਹ ਲੇ ਲਿਆ ਹੈ । ਸਹਾਇਕ ਸਬ ਇੰਸਪੈਕਟਰ ਸਤਿੰਦਰਪਾਲ ਸਿੰਘ ਨੇ ਦਸਿਆਂ ਕਿ ਕੁਲਬੀਰ ਸਿੰਘ ਵੱਲੋਂ ਦਿੱਤੇ ਬਿਆਨ ਦੇ ਅਧਾਰ ਤੇ ਇਕਬਾਲ ਸਿੰਘ , ਸੁਖਵਿੰਦਰ ਸਿੰਘ , ਦਵਿੰਦਰ ਕੋਰ , ਗੁਰਮੁੱਖ ਸਿੰਘ ਅਤੇ ਸਿਮਰਜੀਤ ਕੋਰ ਵਿਰੁੱਧ ਧਾਰਾ 304 ਬੀ ਅਤੇ 34 ਅਧੀਨ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।

Related posts

Leave a Reply