ਸੇਵਾ ਮੁਕਤੀ ਤੇ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਜੁਆਇੰਟ ਡਾਇਰੈਕਟਰ ਡਾ: ਨਰੇਸ਼ ਕੋਛਰ ਨੂੰ‌

ਸੇਵਾ ਮੁਕਤੀ ਤੇ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਜੁਆਇੰਟ ਡਾਇਰੈਕਟਰ ਨੂੰ‌
ਮੋਹਾਲੀ / ਪਠਾਨਕੋਟ (ਰਾਜਿੰਦਰ ਸਿੰਘ ਰਾਜਨ) 
ਅੱਜ ਮੋਹਾਲੀ ਵਿੱਖੇ ਪਸ਼ੂ ਪਾਲਣ ਵਿਭਾਗ ਪੰਜਾਬ ਦੇ ਰਜਿਸਟਰਾਰ ਵੈਟਨਰੀ ਕੌਂਸਿਲ ਅਤੇ ਜੁਆਇੰਟ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ: ਨਰੇਸ਼ ਕੋਛਰ ਦੀ ਸੇਵਾ ਮੁੱਕਤੀ ਤੇ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੋਕੇ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ: ਐਚ ਐਸ ਕਾਹਲੋਂ ਨੇ ਉਨ੍ਹ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਇਸ ਸਮੇ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਸ਼ਾਮਲ ਸਨ। ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸੂਬਾ ਪ੍ਰੈਸ ਸਕੱਤਰ ਸ੍ਰੀ ਕਿਸਾਨ ਚੰਦਰ ਮਹਾਜ਼ਨ ਨੇ ਡਾ: ਨਰੇਸ਼ ਕੋਛਰ ਦੇ ਜੀਵਨ ਅਤੇ ਵਿਭਾਗ ਵਿਚ ਕੀਤੀਆ ਬ-ਖੂਬੀ ਸੇਵਾਵਾ ਬਾਰੇ ਚਾਨਣਾ ਪਾਇਆ। ਉਨ੍ਹਾਂ ਅਗੇ ਦੱਸਿਆ ਕਿ ਸ੍ਰੀ ਕੋਛਰ ਨੇ ਆਪਣੀ ਸਰਵਿਸ ਦੌਰਾਨ ਬੈਸਟ ਵੈਟਨੇਰੀਅਨ  ਐਵਾਰਡ, ਬੈਸਟ ਫੀਲਡ ਵੈਟ ਐਵਾਰਡ, ਅਤੇ 2019 ਵਿਚ ਉਘੇ ਅਲੁਮਨਸ ਦਾ ਖਿਤਾਬ ਵੱਖ ਵੱਖ ਸਮੇਂ ਤੇ ਵਿਭਾਗ ਵੱਲੋਂ ਦਿਤੇ ਗ‌ਏ। ਉਹਨਾਂ ਨੇ ਗੁਰੂ ਦੇਵ ਵੈਟਨਰੀ ਯੂਨੀਵਰਸਿਟੀ ਵਿਚ ਰਹਿ ਕੇ ਵਿਭਾਗ ਨੂੰ ਬੁਲੰਦੀਆਂ ਤੱਕ ਲਿਜਾਣ ਲਈ  ਬੇ-ਮਿਸਾਲ ਕੰਮ ਕੀਤੇ ਤੇ ਆਨਾਫ ਸਕੀਮ ਵਿਚ ਦਿਨ ਰਾਤ ਕੰਮ ਕਰਕੇ ਇਸ ਨੂੰ ਪਸ਼ੂ ਪਾਲਕਾਂ ਦੇ ਘਰ ਘਰ ਪਹੁੰਚਾਉਣ ਤੱਕ ਕੋਈ ਕਸਰ ਨਹੀਂ ਛੱਡੀ। 
     ਅੱਜ ਵਿਦਾਇਗੀ ਪਾਰਟੀ ਮੌਕੇ ਡਇਰੈਕਟਰ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ: ਐਚ ਐਸ ਕਾਹਲੋਂ ਨੇ ਬੋਲਦੇ ਹੋਏ ਕਿਹਾ ਕਿ ਡਾਕਟਰ ਕੋਛਰ ਨੇ ਜੋ ਵਿਭਾਗ ਵਿਚ ਇਤਿਹਾਸਿਕ ਕੰਮ ਕਰਕੇ ਵਿਭਾਗ ਦਾ ਨਾਂ ਰੌਸ਼ਨ ਕੀਤਾ ਹੈ, ਉਹ ਸਾਡੇ ਸਭ ਲ‌ਈ ਆਉਣ ਵਾਲੇ ਸਮੇਂ ਵਿਚ ਪ੍ਰੇਰਣਾ ਸਰੋਤ ਰਹਿਣਗੇ। ਵਿਭਾਗੀ ਪਾਰਟੀ ਵਿਚ ਡਾ: ਮਹਿੰਦਰ ਪਾਲ, ਡਾ: ਸੁਭਾਸ ਗੋਇਲ, ਡਾ: ਨਰਿੰਦਰ ਸਿੰਘ, ਡਾ: ਪਵਨ ਕੁਮਾਰ ਸਿੰਗਲਾ ਸਾਰੇ ਜੁਆਇੰਟ ਡਾਇਰੈਕਟਰ, ਡਾ: ਐਮ ਪੀ ਸਿੰਘ, ਡਾ: ਪਰਮਪਾਲ ਸਿੰਘ, ਪੀ ਏ ਹਰਵਿੰਦਰ ਕੌਰ, ਸੰਗੀਤਾ ਸਰਮਾਂ ਸੁਪਰਡੈਂਟ, ਅਵਤਾਰ ਸਿੰਘ ਭੰਗੂ’ ਮੈਡਮ ਸਰਬਜੀਤ ਕੌਰ, ਕੁਲਬੀਰ ਕੌਰ, ਬਲਜੀਤ ਸਿੰਘ,  ਸ਼ਮਸੇਰ ਸਿੰਘ, ਬਾਠ ਸਿਕੰਦਰ ਸਿੰਘ ਬਾਦਸਾਹ, ਗੁਰਸ਼ਰਨ ਸਿੰਘ, ਨਿਰਮਲ ਸਿੰਘ, ਕੁਲਵੰਤ ਸਿੰਘ, ਭਾਈ ਨਰਿੰਦਰ ਸਿੰਘ, ਮਿਸਟਰ ਪੁਰੀ, ਬੰਬ ਬਹਾਦਰ, ਮਿਸਟਰ ਦੂਬੇ ਸਮੇਤ ਸਮੂੱਚਾ ਦਫ਼ਤਰੀ ਸਟਾਫ਼ ਹਾਜ਼ਰ ਸਨ।

Related posts

Leave a Reply