ਸੈਣੀ ਬਾਰ ਐਜੂਕੇਸ਼ਨਲ ਕਮੇਟੀ ਬੁਲੋਵਾਲ ਦੇ ਸ. ਅਜਵਿੰਦਰ ਸਿੰਘ ਫਿਰ ਸਰਬਸੰਮਤੀ ਨਾਲ ਪ੍ਰਧਾਨ ਬਣੇ

Hoshairpur,(Sukhwinder Singh) : ਸੈਣੀ ਬਾਰ ਐਜੂਕੇਸ਼ਨਲ ਕਮੇਟੀ ਬੁਲੋ੍ਹਵਾਲ ਦਾ ਸਲਾਨਾ ਇਜਲਾਸ 21 ਜੁਲਾਈ ਨੂੰ ਸੀਨੀਅਰ ਸਕੰਡਰੀ ਸਕੂਲ ਦੇ ਹਾਲ ਵਿਚ ਹੋਇਆ। ਜਿਸ ਵਿਚ ਨਵੀਂ ਕਮੇਟੀ ਦੀ ਚੋਣ ਹੋਈ ਅਤੇ ਸਰਬਸੰਮਤੀ ਨਾਲ ਇਕ ਵਾਰ ਫਿਰ ਸ. ਅਜਵਿੰਦਰ ਸਿੰਘ ਨੂੰ ਪ੍ਰਧਾਨ ਬਣਾਇਆ ਗਿਆ। ਇਸ ਮਿੰਟਿੰਗ ਵਿਚ ਪਹਿਲਾ ਸੈਕਟਰੀ ਨੇ ਪਿਛਲੇ ਸਾਲ ਦੀ ਰੀਪੋਰਟ ਪੜ੍ਹ ਕੇ ਸੁਣਾਈ ਅਤੇ ਉਸ ਤੇ ਬਹਿਸ ਕਰਾਈ ਗਈ। ਫਿਰ ਸਾਲ 2019-20 ਦਾ ਬਜ਼ਟ ਪਾਸ ਕੀਤਾ ਗਿਆ।

ਜਿਸ ਤੋ ਬਾਅਦ ਪੁਰਾਣੀ ਕਮੇਟੀ ਭੰਗ ਕਰ ਦਿੱਤੀ ਗਈ ਅਤੇ ਐਡਵੋਕੇਟ ਅਮਰੀਕ ਸਿੰਘ ਨੂੰ ਰਿਟਰਨਿੰਗ ਆਫੀਸਰ ਬਣਾਇਆ ਗਿਆ। ਜਿਨ੍ਹਾਂ ਤੋ ਚੋਣ ਪ੍ਰਕਿਿਰਆ ਸ਼ੁਰੂ ਪੂਰੀ ਕੀਤੀ ਗਈ ਅਤੇ ਅਗਲੇ ਤਿੰਨ ਸਾਲ ਲਈ ਨਵੀਂ ਕਮੇਟੀ ਬਣਾਈ ਗਈ। ਅਜਵਿੰਦਰ ਸਿੰਘ ਪ੍ਰਧਾਨ ਦੇ ਨਾਲ ਸ. ਗੁਰਮੀਤ ਸਿੰਘ ਮੀਤ ਪ੍ਰਧਾਨ, ਸ. ਸੁਰਜੀਤ ਸਿੰਘ ਮੀਤ ਪ੍ਰਧਾਨ, ਸ. ਸੁਰਜੀਤ ਸਿੰਘ ਸੈਣੀ ਮੈਨੇਜਰ, ਸ. ਉਂਕਾਰ ਸਿੰਘ ਜੁਆਇਟ ਸਕੱਤਰ. ਸ. ਹਰਮਿੰਦਰ ਜੀਤ ਸਿੰਘ ਕੈਸ਼ੀਅਰ ਅਤੇ ਸ. ਮਨਜੀਤ ਸਿੰਘ ਆਡੀਟਰ ਬਣਾਏ ਗਏ।

ਇਨ੍ਹਾਂ ਤੋ ਇਲਾਵਾ ਸ. ਪਿਆਰਾ ਸਿੰਘ ਨੂੰ ਚੀਫ ਅਡਵਾਈਜਰ ਚੁਣਿਆ ਗਿਆ। ਇਸ ਮੌਕੇ ਪ੍ਰਿੰਸੀਪਲ ਅਵਤਾਰ ਸਿੰਘ, ਚਰਨਜੀਤ ਸਿੰਘ, ਬਲਵੀਰ ਸਿੰਘ, ਗੁਰਪ੍ਰੀਤ ਸਿੰਘ ਤੰਬੜ, ਗੁਰਜੀਤ ਸਿੰਘ ਪਾਬਲਾ, ਕਮਲਜੀਤ ਸਿੰਘ ਡੱਲੀ, ਭਰਪੂਰ ਸਿੰਘ, ਜਸਪਾਲ ਸਿੰਘ, ਕਮਲਜੀਤ ਸਿੰਘ ਭੂਪਾ, ਗੁਲਜਾਰ ਸਿੰਘ, ਜਸਪਾਲ ਸਿੰਘ, ਜਸਵਿੰਦਰ ਸਿੰਘ ਮੁਖਲਿਆਣਾ ਨੂੰ ਸਰਬਸੰਮਤੀ ਨਾਲ ਕਮੇਟੀ ਮੈਂਬਰ ਚੁਣਿਆ ਗਿਆ। ਇਸ ਮੌਕੇ ਪ੍ਰਿੰਸੀਪਲ ਡਾ. ਲਖਵਿੰਦਰ ਸਿੰਘ, ਪ੍ਰਿੰਸੀਪਲ ਰੁਪਿੰਦਰ ਸਿੰਘ, ਪ੍ਰਿੰਸੀਪਲ ਸਤਵਿੰਦਰ ਸਿੰਘ, ਪ੍ਰਿੰਸੀਪਲ ਜਗਦੀਪ ਕੌਰ ਤੇ ਸਮੂਹ ਮੈਂਬਰ ਆਦਿ ਵੀ ਹਾਜ਼ਰ ਸਨ।

Related posts

Leave a Reply