ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦੇ ਨਾਂ ਸੰਦੇਸ਼ ਜਾਰੀ ਕੀਤਾ ,ਕਿਹਾ ਨੌਜਵਾਨਾਂ ਵੱਲੋਂ ਖ਼ਾਲਸਾ ਦੇ ਨਾਅਰੇ ਲਗਾਏ ਜਾਂਦੇ ਹਨ, ਉਹ ਪੀੜਾ ਨੂੰ ਉਜਾਗਰ ਕਰਨਾ ਹੈ

 ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦੇ ਨਾਂ ਸੰਦੇਸ਼ ਜਾਰੀ ਕਰਦੇ ਕਿਹਾ ਹੈ ਕਿ ਜੂਨ 1984 ਦਾ ਹੋਇਆ ਘੱਲੂਘਾਰਾ ਨਾ ਭੁੱਲਣਯੋਗ ਹੈ, ਇਸ ਦੇ ਦਿੱਤੇ ਹੋਏ ਜ਼ਖ਼ਮ ਹਮੇਸ਼ਾਂ ਹੀ ਤਾਜ਼ੇ ਰਹਿਣਗੇ। ਇਨ੍ਹਾਂ ਜ਼ਖ਼ਮਾਂ ਨੂੰ ਨੌਜਵਾਨ ਪੀੜ੍ਹੀ ਤਕ ਹਮੇਸ਼ਾਂ ਹੀ ਪਹੁੰਚਾਉਂਦੇ ਰਹਿਣਾ ਚਾਹੀਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮਾਗਮ ਵਿਚ ਨੌਜਵਾਨਾਂ ਵੱਲੋਂ ਖ਼ਾਲਸਾ ਦੇ ਨਾਅਰੇ ਲਗਾਏ ਜਾਂਦੇ ਹਨ, ਉਹ ਪੀੜਾ ਨੂੰ ਉਜਾਗਰ ਕਰਨਾ ਹੈ।

ਇਹੋ ਬਿਆਨ ਬੀਬੀ ਜਗੀਰ ਕੌਰ (Bibi Jagir Kaur) ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਤਾ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖਾਂ ਦੀਆਂ ਸੇਵਾਵਾਂ ਬੇਮਿਸਾਲ ਹਨ ਤੇ ਕੁਰਬਾਨੀਆਂ ਵੀ ਨਾ ਭੁੱਲਣਯੋਗ ਹਨ। ਉਨ੍ਹਾਂ ਕਿਹਾ ਕਿ 84 ਦਾ ਦੁਖਾਂਤ ਜਿਸ ਨੂੰ ਕਈ ਲੋਕ ਨਸਲਕੁਸ਼ੀ ਐਲਾਨ ਕਰਨ ਦੀ ਮੰਗ ਕਰ ਰਹੇ ਹਨ, ਬਾਰੇ ਉਨ੍ਹਾਂ ਕਿਹਾ ਕਿ ਜੂਨ 1984 ਨੂੰ ਵਾਪਰੇ ਘੱਲੂਘਾਰੇ ਦਾ ਅਰਥ ਸਰਵਨਾਸ਼ ਹੈ। ਸਰਕਾਰਾਂ ਇਸ ਨੂੰ ਬਲਿਊ ਸਟਾਰ ਜਾਂ ਸਾਕਾ ਨੀਲਾ ਤਾਰਾ ਕਹਿੰਦੀਆਂ ਹਨ, ਜੋ ਸਾਨੂੰ ਪੀੜਾ ਦਿੰਦੀਆਂ ਹਨ।

ਸਿੱਖਾਂ ਲਈ ਇਹ ਹਮੇਸ਼ਾਂ ਘੱਲੂਘਾਰਾ ਦਿਵਸ ਵਜੋਂ ਮਨਾਇਆ ਗਿਆ ਹੈ ਤੇ ਮਨਾਇਆ ਜਾਵੇਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਜਲਦ ਹੀ ‘ਹਰਿ ਕੀ ਪੌੜੀ’ ਵਿਖੇ ਸੁਸ਼ੋਭਿਤ ਜੂਨ 1984 ਸਮੇਂ ਜ਼ਖ਼ਮੀ ਬੀੜ ਦੇ ਵੀ ਦਰਸ਼ਨ ਸੰਗਤਾਂ ਨੂੰ ਕਰਵਾਏ ਜਾਣਗੇ।

Related posts

Leave a Reply