ਹੁਸ਼ਿਆਰਪੁਰ,(ਅਜੈ, ਸੁਖਵਿੰਦਰ) : ਸ੍ਰੀ ਗੁਰੂ ਰਵਿਦਾਸ ਜੀ ਦੇ ਪੁਰਾਣੇ ਮੰਦਰ ਨੂੰ ਢਾਉਣ ਉਪਰੰਤ ਸਮੁੱਚੇ ਰਵਿਦਾਸੀਆ ਸਮਾਜ ਵਿਚ ਕੇਂਦਰ ਤੇ ਦਿੱਲੀ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਉਕਤ ਰੋਸ ਦੇ ਚਲਦਿਆ ਹੋਇਆ ਜਥੇਬੰਦੀ ਵੱਲੋਂ ਪੰਜਾਬ ਬੰਦ ਦੇ ਦਿੱਤੇ ਸੱਦੇ ‘ਤੇ ਅੱਜ ਹੁਸ਼ਿਆਰਪੁਰ ਵਿਖੇ ਰਲਵਾਂ-ਮਿਲਵਾਂ ਹੁੰਗਾਰਾ ਵੇਖਣ ਨੂੰ ਮਿਲਿਆ।
ਹਸਪਤਾਲ, ਬੈਂਕ ਖੁੱਲ੍ਹੇ ਰਹੇ। ਮੁੱਖ ਸ਼ਹਿਰ ਦੀਆਂ ਸਾਰੀਆਂ ਇੱਕਾ-ਦੁੱਕਾ ਦੁਕਾਨਾਂ ਨੂੰ ਛੱਡ ਕੇ ਬਾਕੀ ਦੀਆਂ ਦੁਕਾਨਾਂ ਬੰਦ ਰਹੀਆਂ। ਰਵਿਦਾਸ ਭਾਈਚਾਰੇ ਵੱਲੋਂ ਸ਼ਹਿਰ ਦੇ ਰੇਲਵੇ ਬਾਜਾਰ, ਚੈਨਾ ਬਾਜਾਰ, ਮੇਨ ਬਾਜਾਰ, ਬੱਸ ਸਟੈਂਡ ਆਦਿ ‘ਚ ਇਕ ਸ਼ਾਂਤਮਈ ਰੋਸ ਪ੍ਰਦਰਸ਼ਨ ਕੱਢਿਆ ਗਿਆ।
ਪ੍ਰਦਰਸ਼ਨਕਾਰੀਆਂ ਨੇ ਕੇਂਦਰ ਤੇ ਦਿੱਲੀ ਸਰਕਾਰ ਵਿਰੁੱਧ ਸਖ਼ਤ ਨਾਅਰੇਬਾਜ਼ੀ ਕਰਦਿਆ ਕਿਹਾ ਜੇਕਰ ਮੰਦਿਰ ਨਾ ਬਣਿਆਂ ਤਾਂ ਜਥੇਬੰਦੀ ਸਖ਼ਤ ਕਦਮ ਚੁੱਕਣ ਲਈ ਮਜਬੂਰ ਹੋਵੇਗੀ

EDITOR
CANADIAN DOABA TIMES
Email: editor@doabatimes.com
Mob:. 98146-40032 whtsapp