ਸ੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਮੈਂਬਰ ਸੁਨੀਤਾ ਚੌਧਰੀ ਦਾ ਹੋਇਆ ਦਿਹਾਂਤ

ਸ੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਮੈਂਬਰ ਸੁਨੀਤਾ ਚੌਧਰੀ ਦਾ ਹੋਇਆ ਦਿਹਾਂਤ

ਨਵਾਂਸ਼ਹਿਰ, 07 ਅਕਤੂਬਰ (ਐਸਕੇ ਜੋਸ਼ੀ)

ਵਿਧਾਨ ਸਭਾ ਹਲਕਾ ਬਲਾਚੌਰ ਤੋਂ ਸ੍ਰੋਮਣੀ ਅਕਾਲੀ ਦਲ ਦੇ ਮੁੱਖ ਸੰਸਦੀ ਸਕੱਤਰ ਰਹੇ ਮਰਹੂਮ ਚੌਧਰੀ ਨੰਦ ਲਾਲ ਦੀ ਨੂੰਹ ਸੋ੍ਰਮਣੀ ਅਕਾਲੀ ਦਲ ਦੇ ਜ਼ਿਲਾ ਇਸਤਰੀ ਵਿੰਗ ਦੀ ਪ੍ਰਧਾਨ ਅਤੇ ਕੋਰ ਕਮੇਟੀ ਮੈਂਬਰ ਸੁਨੀਤਾ ਚੌਧਰੀ ਦਾ ਅੱਜ ਦਿਹਾਂਤ ਹੋਣ ਕਾਰਨ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ । ਸੁਨੀਤਾ ਚੌਧਰੀ ਨੇ ਅੱਜ ਆਖਰੀ ਪੀਜੀਆਈ ਚੰਡੀਗੜ੍ਹ ਵਿਖੇ ਅੱਜ ਸਵੇਰੇ ਕ੍ਰੀਬ 8:30 ਵਜੇਂ ਆਖਰੀ ਸ਼ਾਹ ਲਿਆ ਜਿਹੜੇ ਕਿ ਪੀਜੀਆਈ ਚੰਡੀਗੜ੍ਹ ਵਿਖੇ ਇਲਾਜ਼ ਅਧੀਨ ਚੱਲ ਰਹੇ ਸਨ ।


ਸੁਨੀਤਾ ਚੌਧਰੀ ਜਿਨ੍ਹਾਂ ਵਲੋਂ ਆਪਣੇ ਸਹੁੱਰਾ ਸਾਹਿਬ ਦੀ ਮੌਤ ਤੋਂ ਆਪਣੇ ਪਰਿਵਾਰ ਦੇ ਲੋਕ ਸੇਵਾ ਦੇ ਸਫਰ ਨੂੰ ਅੱਗੇ ਤੋਰਨ ਲਈ ਬਤੌਰ ਅਧਿਆਪਕਾ ਅਸਤੀਫਾ ਦੇਣ ਉਪਰੰਤ ਸਿਆਸੀ ਸਫਰ ਸੁਰੂ ਕੀਤਾ ਸੀ । ਪਾਰਟੀ ਪ੍ਰਤੀ ਵਫਾਦਾਰੀ ਅਤੇ ਲੋਕ ਸੇਵਾ ਦੇ ਜ਼ਜਬੇ ਨੂੰ ਵੇਖਦਿਆ ਇਨ੍ਹਾਂ ਨੂੰ ਜ਼ਿਲਾ ਇਸਤਰੀ ਵਿੰਗ ਦੀ ਪ੍ਰਧਾਨ ਨਿਯੁੱਕਤ ਕਰਨ ਉਪਰੰਤ ਸਾਲ 2022 ਵਿੱਚ ਕੋਰ ਕਮੇਟੀ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਸੀ । ਸਾਲ 2022 ਦੀਆਂ ਵਿਧਾਨ ਸਭਾ ਚੋਣਾ ਵਿੱਚ ਉਨ੍ਹਾਂ ਵਲੋਂ ਸ੍ਰੋਮਣੀ ਅਕਾਲੀ ਦਲ ਦੇ ਤੱਕੜੀ ਚੋਣ ਨਿਸ਼ਾਨ ਤੋਂ ਚੋਣ ਲੜੀ ਮਗਰ ਉਹ ਦੂਜੇ ਸਥਾਨ ਤੇ ਰਹੇ। ਪਰਿਵਾਰਕ ਮੈਬਰਾ ਦੇ ਦੱਸਣ ਅਨੁਸਾਰ ਉਨ੍ਹਾਂ ਮਰਹੂਮ ਸੁਨੀਤਾ ਚੌਧਰੀ ਦਾ ਸਸਕਾਰ ਪਿੰਡ ਕਰੀਮਪੁਰ ਧਿਆਨੀ ਵਿਖੇ ਬੀਤੇ ਕੱਲ ਕੀਤਾ ਜਾਵੇਗਾ ।

 

Related posts

Leave a Reply