ਸੰਗਤ ਸਿੰਘ ਗਿਲਜੀਆਂ ਇਮਾਨਦਾਰ ਤੇ ਸੂਝਵਾਨ ਸੀਨੀਅਰ ਲੀਡਰ : ਪਹਿਲ ਦੇ ਆਧਾਰ ਤੇ ਕੈਬਿਨੇਟ ਮੰਤਰੀ : ਸੇਵਾ ਸਿੰਘ

ਗੜਦੀਵਾਲਾ 24 ਸਤੰਬਰ (ਗੁਲਸ਼ਨ) : ਐਸ ਸੀ ਸੈਲ ਜੋਨਲ ਕੋਆਰਡੀਨੇਟਰ ਸੇਵਾ ਸਿੰਘ ਬਡਿਆਲ ਨੇ ਕਿਹਾ ਪਂੰਜਾਬ ਦੇ ਮੁੱਖ ਮੰਤਰੀ ਵਜੋਂ ਚਰਨਜੀਤ ਸਿੰਘ ਚੰਨੀ ਨੂ ਚੁਣਨ ਤੇ ਕਾਂਗਰਸ ਹਾਈ ਕਮਾਨ ਵਲੋਂ ਲਏ ਗਏ ਫੈਸਲੇ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਕਾਂਗਰਸ ਪਾਰਟੀ ਨੇ ਸਦਾ ਹੀ ਹਰੇਕ ਵਰਗ ਦਾ ਸਨਮਾਨ ਕੀਤਾ ਹੈ। ਆਓਣ ਵਾਲੇ ਇਲੈਕਸ਼ਨ ਵਿੱਚ ਕਾਂਗਰਸ ਦੀ ਵੱਡੀ ਜਿੱਤ ਚ ਚਰਨਜੀਤ ਸਿੰਘ ਚੰਨੀ ਦੀ ਅਹਿਮ ਭੂਮੀਕਾ ਰਹੇਗੀ।

ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਨਾਲ ਪੰਜਾਬ ਦੇ ਦਲਿਤ ਵਰਗ ਚ ਖੁਸੀ਼ ਦਾ ਮਾਹੌਲ ਹੈ। ਨਾਲ ਹੀ ਅਸੀਂ ਚਰਨਜੀਤ ਸਿੰਘ ਚੰਨੀ ਤੇ ਪਾਰਟੀ ਹਾਈਕਮਾਨ ਤੋਂ ਮੰਗ ਕਰਦੇ ਹਾਂ ਕਿ ਸਰਦਾਰ ਸੰਗਤ ਸਿੰਘ ਗਿਲਜੀਆਂ ਇਕ ਇਮਾਨਦਾਰ ਤੇ ਸੂਝਵਾਨ ਸੀਨੀਅਰ ਲੀਡਰ ਹਨ.

ਉਹਨਾ ਨੂੰ ਪਹਿਲ ਦੇ ਆਧਾਰ ਤੇ ਕੈਬਿਨੇਟ ਮੰਤਰੀ ਬਣਾਇਆ ਜਾਵੇ। ਇਸ ਮੌਕੇ ਤੇ ਬਲਾਕ ਜੋਆਇਂਟ ਕੋਆਰਡੀਨੇਟਰ ਗੁਲਸ਼ਨ ਕੁਮਾਰ ਵੀ ਮੌਜੂਦ ਸਨ।

Related posts

Leave a Reply