ਸੰਗਤ ਸਿੰਘ ਗਿਲਜੀਆਂ ਦੇ ਕੈਬਨਿਟ ਮੰਤਰੀ ਬਣਨ ਤੇ ਪੂਰੇ ਪੰਜਾਬ ਦਾ ਹੋਵੈਗਾ ਫ਼ਾਇਦਾ – ਜੌਹਲ

ਗੜਦੀਵਾਲਾ ‌(ਗੁਲਸ਼ਨ) ਅੱਜ ਐਸ ਸੀ ਸੈਲ ਜ਼ਿਲਾ ਕੋਆਰਡੀਨੇਟਰ  ਬਲਵੀਰ ਸਿੰਘ ਜੌਹਲ ਨੇ ਕਿਹਾ ਹੈ ਕਿ ਸਰਦਾਰ ਸੰਗਤ ਸਿੰਘ ਗਿਲਜੀਆਂ  ਪੰਜਾਬ ਵਿਧਾਨ ਸਭਾ ਦੇ ਇਮਾਨਦਾਰ ਮੈਂਬਰ ਹਨ। ਉਹਨਾਂ ਦੇ ਐਮ ਐਲ ਏ ਬਣਨ ਨਾਲ ਇਲਾਕੇ ਦਾ ਬਹੁਤ ਵਿਕਾਸ ਹੋਇਆ ਹੈ। ਉਹਨਾਂ ਤੋਂ ਪਹਿਲਾਂ 10 ਸਾਲ ਅਕਾਲੀ ਸਰਕਾਰ ਰਹੀ ਪਰ ਇਲਾਕੇ ਦਾ ਕੋਈ ਵਿਕਾਸ ਨਹੀਂ ਹੋਇਆ।  ਗਿਲਜੀਆਂ ਦੀ ਸਖ਼ਤ ਮਿਹਨਤ ਅਤੇ ਇਮਾਨਦਾਰੀ ਨਾਲ ਹੀ ਅੱਜ ਗੜਦੀਵਾਲਾ ਵਿੱਚ ਸੀਵਰੇਜ ਦਾ ਕੰਮ ਮੁਕੰਮਲ ਹੋਇਆ ਹੈ ਅਤੇ ਨਾਲ ਹੀ ਇਲਾਕੇ ਵਿਚ ਪੀਣ ਵਾਲੇ ਪਾਣੀ ਦੀ ਬਿਜਲੀ ਦੀ ਅਤੇ ਕੰਡੀ ਖੇਤਰ ਵਿਚ ਵੀ ਪੀਣ ਵਾਲੇ ਪਾਣੀ ਦੇ ਨਾਲ ਨਾਲ ਖੇਤੀਬਾੜੀ ਦੇ ਲੲੀ ਵੀ ਕੲੀ ਟਿਊਬਵੈੱਲ ਲਗਵਾ ਕੇ ਕੰਡੀ ਦੀ ਸਮਸਿਆ ਦਾ ਹਲ ਕੀਤਾ ਹੈ।

ਬਲਵੀਰ ਸਿੰਘ ਜੌਹਲ

ਬਲਵੀਰ ਸਿੰਘ ਜੌਹਲ ਨੇ ਕਿਹਾ ਕਿ ਸ਼ੀ੍ ਗਿਲਜੀਆਂ  ਦੀ ਮੇਹਨਤ ਕਰਕੇ ਹੀ ਅੱਜ ਗੜਦੀਵਾਲਾ ਦੀ ਨਗਰਪਾਲਿਕਾ ਦੇ ਐਮ ਸੀ ਕਾਂਗਰਸ ਪਾਰਟੀ ਦੇ ਉਮੀਦਵਾਰ ਹਨ। ਸਰਦਾਰ ਸੰਗਤ ਸਿੰਘ ਗਿਲਜੀਆਂ ਜੀ ਦੀ ਇਲਾਕੇ ਨੂੰ ਸਭ ਤੋਂ ਵੱਡੀ ਦੇਣ ਗੜਦੀਵਾਲਾ ਵਿੱਚ 30 ਬੈੱਡ ਦਾ ਹਸਪਤਾਲ ਹੈ ਜੋ ਕਿ ਸਰਦਾਰ ਸੰਗਤ ਸਿੰਘ ਗਿਲਜੀਆਂ ਜੀ ਦੀ ਅਣਥੱਕ ਮਿਹਨਤ ਨਾਲ ਹੀ ਮੰਜੂਰ ਹੋਇਆ ਹੈ। ਸ਼ੀ੍ ਜੌਹਲ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਤੋਂ ਮੰਗ ਕਰਦੇ ਹਨ ਕਿ ਦੇਸ਼ ਦੇ ਅੰਨਦਾਤਾ ਕਿਸਾਨ ਤੇ ਲਾਗੂ ਕੀਤੇ ਕਾਲੇ ਕਾਨੂੰਨਾਂ ਨੂੰ ਤੁਰੰਤ ਵਾਪਸ ਲਿਆ ਜਾਵੇ। ਸ਼ੀ੍ ਸੰਗਤ ਸਿੰਘ ਗਿਲਜੀਆਂ ਜੀ ਇਮਾਨਦਾਰ ਸੀਨੀਅਰ ਅਤੇ ਹਰ ਇੱਕ ਦੇ ਸੁੱਖ ਦੁੱਖ ਦੇ ਸਾਥੀ ਤੇ ਕਿਸਾਨ ਪੱਖੀ ਨੇਤਾ ਨੇ ਇਸ ਲੲੀ ਸਰਦਾਰ ਸੰਗਤ ਸਿੰਘ ਗਿਲਜੀਆਂ ਜੀ ਨੂੰ ਪਹਿਲ ਦੇ ਆਧਾਰ ਤੇ ਕੈਬਨਿਟ ਮੰਤਰੀ ਬਣਾਇਆ ਜਾਵੇ।

ਬਲਵੀਰ ਸਿੰਘ ਜੌਹਲ ਨੇ ਕਿਹਾ ਕੋ ਉਹ ਲੋਕਾਂ ਨੂੰ ਅਪੀਲ ਕਰਦਾਂ ਹਾਂ ਕਿ ਇਮਾਨਦਾਰੀ ਨਾਲ ਵਧ ਤੋਂ ਵਧ ਵੋਟਾਂ ਪਾਉਣ ਕੇ ਦੁਬਾਰਾ ਐਮ ਐਲ ਏ ਬਣਾਉਣਾ ਹੈ ਤਾਂ ਜੋ ਅਗਾਂਹ ਵੀ ਮੰਤਰੀ ਬਣ ਕੇ ਇਲਾਕੇ ਦਾ ਵਿਕਾਸ ਕਰ ਸਕਣ। ਮੈਂ ਇਕ ਵਾਰ ਫਿਰ ਮੁਖ ਮੰਤਰੀ  ਚਰਨਜੀਤ ਸਿੰਘ ਚੰਨੀ ਅਤੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਸੋਨੀਆ ਗਾਂਧੀ ਰਾਹੁਲ ਗਾਂਧੀ ਜੀ ਤੋਂ ਮੰਗ ਕਰਦਾ ਹਾਂ ਕਿ ਜਲਦ ਤੋਂ ਜਲਦ ਸਰਦਾਰ ਸੰਗਤ ਸਿੰਘ ਗਿਲਜੀਆਂ ਨੂੰ ਕੈਬਿਨੇਟ ਮੰਤਰੀ ਬਣਾਇਆ ਜਾਵੇ ਤਾਂ ਜੋ ਪਾਰਟੀ ਨੂੰ ਤੇ ਪੰਜਾਬ ਨੂੰ ਹੋਰ ਵਿਕਾਸ ਦੀਆਂ ਬੁਲੰਦੀਆਂ ਵੱਲ ਲਿਜਾ ਸਕਣ। ਇਸ ਮੌਕੇ ਸ੍ਰੀ ਜੌਹਲ ਦੇ ਨਾਲ ਬਲਾਕ ਜੋਆਇਂਟ ਕੋਆਰਡੀਨੇਟਰ ਗੁਲਸ਼ਨ ਕੁਮਾਰ ਅਤੇ ਗੁਰਮੁੱਖ ਸਿੰਘ ਵੀ ਹਾਜ਼ਰ ਸਨ।

Related posts

Leave a Reply