ਸੰਜੀਦਾ ਬਣੀਏ ਤੇ ਮੌਤ ਦੀ ਥਾਂ ਜਿੰਦਗੀ ਚੁਣੀਏ- ਡਾ. ਰਾਜ ਕੁਮਾਰ, ਕੋਰੋਨਾ ਮਿ੍ਰਤਕਾਂ ਨੂੰ ਮੋਮਬੱਤੀਆਂ ਜਲਾ ਕੇ ਸ਼ਰਧਾਂਜਲੀ ਦਿੱਤੀ

ਸੰਜੀਦਾ ਬਣੀਏ ਤੇ ਮੌਤ ਦੀ ਥਾਂ ਜਿੰਦਗੀ ਚੁਣੀਏ- ਡਾ. ਰਾਜ ਕੁਮਾਰ

ਕੋਰੋਨਾ ਮਿ੍ਰਤਕਾਂ ਨੂੰ ਮੋਮਬੱਤੀਆਂ ਜਲਾ ਕੇ ਸ਼ਰਧਾਂਜਲੀ ਦਿੱਤੀ

ਚੱਬੇਵਾਲ :  ਕਰੋਨਾ ਦੇ ਵੱਧਦੇ ਪ੍ਰਕੋਪ ਕਾਰਣ ਦਿਨੋ-ਦਿਨ ਵੱਧ ਰਹੀਆਂ ਮੌਤਾਂ ਤੇ ਚਿੰਤਾ ਜ਼ਾਹਿਰ ਕਰਦਿਆ ਅਤੇ ਲੋਕਾਂ ਨੂੰ ਜਾਗ੍ਰਤ ਕਰਨ ਲਈ ਵਿਧਾਇਕ ਚੱਬੇਵਾਲ ਡਾ. ਰਾਜ ਕੁਮਾਰ ਨੇ ਕਰੋਨਾ ਨਾਲ ਜਿੰਦਗੀ ਦੀ ਲੜਾਈ ਹਾਰੇ ਸਾਰੇ ਭਾਰਤੀਆਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਪਿੰਡ ਚੱਬੇਵਾਲ ਵਿਖੇ ਸ਼ਰਧਾਂਜਲੀ ਅਰਪਿਤ ਕਰਨ ਲਈ ਜਿਆਣ ਦੇ ਗੁਰੁਦੁਆਰਾ ਅੰਗੀਠਾ ਸਾਹਿਬ ਤੋਂ ਬਾਬਾ ਮੁਖਤਿਆਰ ਸਿੰਘ ਜੀ ਨੇ ਖਾਸ ਸ਼ਿਰਕਿਤ ਕੀਤੀ। ਇਸ ਮੌਕੇ ਤੇ ਡਾ. ਰਾਜ ਕੁਮਾਰ ਨੇ ਕਿਹਾ ਕਿ ਇਹ ਸਮਾਂ ਇੱਕ ਪ੍ਰੀਖਿਅਕ ਸਮਾ ਹੈ। ਜਿਸ ਵਿੱਚੋਂ ਸਾਨੂੰ ਸਾਰਿਆ ਨੂੰ ਬਹੁਤ ਹੀ ਸਮਝਦਾਰੀ ਨਾਲ ਨਿਕਲਣਾ ਪੈਣਾ ਹੈ। ਜਿੰਦਗੀ ਜਾ ਮੌਤ ਚੁਨਣਾ ਸਾਡੇ ਆਪਣੇ ਹੱਥ ਵਿੱਚ ਹੈ।

ਉਹਨਾਂ ਅਪੀਲ ਕੀਤੀ ਕਿ ਅਸੀਂ ਸਾਰੇ ਕਰੋਨਾ ਪ੍ਰਤੀ ਸੁਚੇੌਤ ਹੋ ਕੇ ਸੰਜੀਦਾ ਵਿਉਹਾਰ ਕਰੀਏ, ਮਾਸਕ, ਸੈਨੀਟਾਈਜ਼ਰ, ਟੀਕਾਕਰਣ ਆਦਿ ਸਾਵਧਾਨੀਆਂ ਦੀ ਵਰਤੋਂ ਕਰਦਿਆਂ ਮੌਤ ਦੀ ਥਾਂ ਜ਼ਿੰਦਗੀ ਨੂੰ ਚੁਣੀਏ। ਉਹਨਾਂ ਦੱਸਿਆ ਕਿ ਪੰਜਾਬ ਵਿੱਚ ਹੁਸ਼ਿਆਰਪੁਰ ਜਿਲੇ ਦੀ ਕੋਰੋਨਾ ਮੌਤ ਦਰ ਸਭ ਤੋਂ ਵੱਧ ਹੈ। 2021 ਵਿੱਚ ਹੁਣ ਤੱਕ 338 ਮੌਤਾਂ ਸਾਡੇ ਜਿਲੇ ਵਿੱਚ ਕੋਰੋਨਾ ਕਾਰਣ ਹੋ ਚੁੱਕੀਆਂ ਹਨ। ਇਸ ਕਾਰਣ ਸਾਨੂੰ ਇਸ ਮੁੱਦੇ ਨੂੰ ਬਹੁਤ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਡਾ. ਰਾਜ ਕੁਮਾਰ ਨੇ ਮੈਡੀਕਲ, ਪੈਰਾ-ਮੈਡੀਕਲ, ਪੁਲਿਸ ਸਹਿਤ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕੋਰੋਨਾ ਕਾਲ ਵਿੱਚ ਪਾਏ ਜਾ ਰਹੇ ਅਹਿਮ ਯੋਗਦਾਨ ਲਈ ਧੰਨਵਾਦ ਕੀਤਾ। ਡਾ. ਰਾਜ ਕੁਮਾਰ ਨੇ ਅੰਗੀਠਾ ਸਾਹਿਬ ਗੁਰੁਦੁਆਰਾ ਦੇ ਮੁਖੀ ਸੰਤ ਜਪਜੀ ਸਾਹਿਬ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨਾ ਨੇ ਮਿ੍ਰਤਕਾਂ ਦੀ ਆਤਮਿਕ ਸ਼ਾਤੀ ਲਈ ਵਾਹਿਗੁਰੂ ਦੇ ਚਰਨਾ ਚ ਅਰਦਾਸ ਕੀਤੀ ।

ਉਹਨਾਂ ਕਿਹਾ ਕਿ ਇਸ ਸਮੇਂ ਸਾਨੂੰ ਸਾਰੇ ਰਾਜਨੀਤਕਾਂ ਨੂੰ ਅਤੇ ਧਾਰਮਿਕ ਆਗੂਆਂ ਨੂੰ ਆਪਣੇ ਸਮਰਥਕਾਂ ਤੇ ਸੰਗਤਾਂ ਨੂੰ ਕੋਰੋਨਾ ਬਾਰੇ ਜਾਗ੍ਰਤ ਕਰਨਾ ਚਾਹੀਦਾ ਹੈ। ਵੱਡੇ ਇਕੱਠ ਨਹੀਂ ਕਰਨੇ ਚਾਹੀਦੇ ਅਤੇ ਆਨਲਾਈਨ ਮੀਟਿੰਗ ਆਦਿ ਵੱਲ ਜ਼ਿਆਦਾ ਰੁਝਾਨ ਰੱਖਣਾ ਚਾਹੀਦਾ ਹੈ। ਸਮਾਜਕ ਦੂਰੀ ਬਣਾਏ ਰੱਖਣਾਂ , ਹੱਥ ਵਾਰ-ਵਾਰ ਧੋਣਾ, ਮਾਸਕ ਪਾਉਣਾ ਬੇਹੱਦ ਜ਼ਰੂਰੀ ਹੈ। ਡਾ. ਰਾਜ ਨੇ ਅਪੀਲ ਕੀਤੀ ਕਿ ਲੋਕ ਅਫਵਾਹਾਂ ਤੇ ਧਿਆਨ ਨਾ ਦਿੰਦੇ ਹੋਏ ਹਲਕੇ ਲੱਛਣਾਂ ਤੇ ਹੀ ਡਾਕਟਰੀ ਸਲਾਹ ਲੈ ਕੇ ਆਪਣਾ ਬਚਾਅ ਕਰਨ। ਇਸ ਵਕਤ ਸਾਨੂੰ ਸਾਰਿਆਂ ਨੂੰ ਸਮਝਦਾਰੀ ਵਰਤਦੇ ਹੋਏ ਆਪਣੇ ਤੇ ਆਪਣੇ ਪਰਿਵਾਰ, ਸਾਥੀਆਂ ਦਾ ਜੀਵਨ ਸੁਰੱਖਿਅਤ ਕਰਨਾ ਹੈ।

Related posts

Leave a Reply