ਸੰਤ ਨਰੰਜਣ ਦਾਸ ਜੀ ਡੇਰਾ ਸੱਚਖੰਡ ਬੱਲਾਂ ਵਾਲਿਆਂ ਵੱਲੋਂ 5000 ਲੋੜਵੰਦ ਗਰੀਬ ਪਰਿਵਾਰਾਂ ਲਈ ਲੰਗਰ ਦੀ ਗੱਡੀ ਰਵਾਨਾ April 11, 2020April 11, 2020 Adesh Parminder Singh * ਆਪਣੇ ਘਰ ਅੰਦਰ ਹੀ ਰਹਿ ਕੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਅੰਮ੍ਰਿਤਬਾਣੀ ਦਾ ਸੰਗਤਾਂ ਸਿਮਰਨ ਕਰਨ – ਸੰਤ ਨਰੰਜਣ ਦਾਸ ਜਲੰਧਰ -( ਸੰਦੀਪ ਸਿੰਘ ਵਿਰਦੀ/ ਗੁਰਪ੍ਰੀਤ ਸਿੰਘ) – ਪੰਜਾਬ ਸਰਕਾਰ ਵੱਲੋਂ ਕਰੋਨਾ ਵਾਇਰਸ ਦੇ ਮੱਦੇਨਜ਼ਰ ਲਗਾਏ ਗਏ ਕਰਫਿਊ ਵਿੱਚ ਗ਼ਰੀਬ ਤੇ ਲੋੜਵੰਦ ਪਰਿਵਾਰ ਭੁੱਖੇ ਪਿਆਸੇ ਘਰਾਂ ਵਿੱਚ ਬੈਠਣ ਲਈ ਮਜਬੂਰ ਹਨ । ਪੰਜਾਬ ਸਰਕਾਰ ਵੱਲੋਂ ਘਰ ਘਰ ਰਾਸ਼ਨ ਪਹੁੰਚਾਉਣ ਦੇ ਦਾਅਵੇ ਉਸ ਸਮੇਂ ਖੋਖਲੇ ਨਜ਼ਰ ਆਉਂਦੇ ਹਨ । ਜਦੋਂ ਮਿਹਨਤਕਸ਼ ਤੇ ਲੋੜਵੰਦ ਪਰਿਵਾਰਾਂ ਸਮੇਤ ਘਰਾਂ ਚ ਬੈਠੇ ਦਾਣੇ ਦਾਣੇ ਨੂੰ ਤਰਸ ਰਹੇ ਹਨ। ਸਰਕਾਰ ਤੇ ਪ੍ਰਸ਼ਾਸਨ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਸਿਰਫ ਬਿਆਨਾਂ ਤੱਕ ਹੀ ਸੀਮਤ ਨਜ਼ਰ ਆਉਂਦੀ ਹੈ । ਅਜਿਹੀ ਤਰਾਸਦੀ ਵਿੱਚੋਂ ਗੁਜ਼ਰ ਰਹੇ ਹਨ ਗ਼ਰੀਬ ਤੇ ਲੋੜਵੰਦਾਂ ਦੇ ਪਰਿਵਾਰ । ਡੇਰਾ ਸੱਚਖੰਡ ਬੱਲਾਂ ਦੇ ਗੱਦੀ ਨਸ਼ੀਨ ਸੰਤ ਨਿਰੰਜਣ ਦਾਸ ਜੀ ਵੱਲੋਂ 14ਵੇਂ ਦਿਨ ਬੁਲੰਦਪੁਰ , ਪੰਜਾਬੀ ਬਾਗ ,ਧੀਰ ਕਾਲੋਨੀ, ਕਾਹਨਪੁਰ , ਨੂਰਪੁਰ ਤੇ ਆਸ ਪਾਸ ਦੇ ਪਿੰਡਾਂ ਵਿੱਚ 5000 ਜ਼ਰੂਰਤਮੰਦ ਪਰਿਵਾਰਾਂ ਵਾਸਤੇ ਲੰਗਰ ਤਿਆਰ ਕਰਵਾ ਕੇ ਟਰੱਕ ਨੂੰ ਰਵਾਨਾ ਕਰਨ ਸਮੇਂ ਸੰਤ ਨਿਰੰਜਨ ਦਾਸ ਜੀ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ । ਇਸ ਮੌਕੇ ਤੇ ਸੰਤ ਨਿਰੰਜਣ ਦਾਸ ਜੀ ਨੇ ਕਿਹਾ ਕਿ ਆਪਣੇ ਘਰ ਅੰਦਰ ਹੀ ਰਹਿ ਕੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਅੰਮ੍ਰਿਤਬਾਣੀ ਦਾ ਸੰਗਤਾਂ ਸਿਮਰਨ ਕਰਨ , ਲੋੜਵੰਦ ਤੇ ਗਰੀਬ ਪਰਿਵਾਰਾਂ ਵਾਸਤੇ ਲੰਗਰ ਦੀ ਸਹਾਇਤਾ ਇਸੇ ਤਰ੍ਹਾਂ ਅਗਾਂਹ ਵੀ ਜਾਰੀ ਰਹੇਗੀ । ਇਸ ਮੌਕੇ ਤੇ ਸੰਤ ਲੇਖ ਰਾਜ ਨੂਰਪੁਰ , ਸਰਪੰਚ ਪ੍ਰਦੀਪ ਕੁਮਾਰ ,ਸਾਬਕਾ ਸਰਪੰਚ ਸੁਖਦੇਵ ਸੁੱਖੀ , ਸੇਵਾਦਾਰ ਬੀ ਕੇ ਮਹਿਮੀ ,ਸੇਵਾਦਾਰ ਵਰਿੰਦਰ ਦਾਸ ਬੱਬੂ , ਰਾਜਾ ਬੁਲੰਦਪੁਰ ,ਸੁਖਵਿੰਦਰ ਬਿੱਟੂ ਅਲਾਵਲਪੁਰ , ਗਿ. ਕੁਲਵੰਤ ਕਜਲਾ, ਥਾਣੇਦਾਰ ਰਾਜੇਸ਼ ਕੁਮਾਰ ਵਿਰਦੀ ,ਸਤੀਸ਼ ਕੁਮਾਰ ,ਸੇਵਾਦਾਰ ਸ਼ਾਮ ਲਾਲ ਆਦਿ ਵੀ ਹਾਜ਼ਰ ਸਨ । ਇਸ ਮੌਕੇ ਤੇ ਡੇਰੇ ਦੇ ਸੇਵਾਦਾਰਾਂ ਵੱਲੋਂ ਸੈਨੀਟਾਇਜ਼ ਨਾਲ ਹੱਥ ਸਾਫ਼ ਕਰਵਾ ਕੇ ਇੱਕ- ਇੱਕ ਮੀਟਰ ਦਾ ਫਾਸਲਾ ਰੱਖ ਕੇ ਸੰਗਤਾਂ ਨੂੰ ਲੰਗਰ ਛਕਾਇਆ ਗਿਆ। Adesh Parminder SinghEDITOR CANADIAN DOABA TIMES Email: editor@doabatimes.com Mob:. 98146-40032 whtsapp www.doabatimes.comShare this:FacebookTelegramWhatsAppPrintTwitterLike this:Like Loading...