ਸੰਤ ਨਿਰੰਕਾਰੀ ਮਿਸ਼ਨ ਦੁਆਰਾ ਅੱਖਾਂ ਦਾ ਮੁਫ਼ਤ ਚੈੱਕਅਪ ਕੈੰਪ

ਸੰਤ ਨਿਰੰਕਾਰੀ ਮਿਸ਼ਨ ਬਰਨਾਲਾ ਦੁਆਰਾ ਅੱਖਾਂ ਦਾ ਮੁਫ਼ਤ ਚੈੱਕਅਪ ਕੈੰਪ ਲਗਾਇਆ ਗਿਆ
-ਪੰਜਾਬ ਨੂੰ ਮੋਤੀਆ ਮੁਕਤ ਕਰਨਾ ਹੈ ਮੁੱਖ ਉਦੇਸ਼ )
ਹੁਸ਼ਿਆਰਪੁਰ, 12 ਨਵੰਬਰ  –  ਸਤਿਗੁਰੂ ਮਾਤਾ ਸੁਦੀਕਸ਼ਾ ਜੀ  ਮਹਾਰਾਜ  ਦੇ ਅਸ਼ੀਰਵਾਦ  ਨਾਲ ਬਰਨਾਲਾ ਸ਼ਹਿਰ ਸਥਿਤ ਸੰਤ ਨਿਰੰਕਾਰੀ ਸਤਸੰਗ ਭਵਨ ਵਿੱਚ ਪੰਜਾਬ ਨੂੰ ਮੋਤੀਆ ਮੁਕਤ ਕਰਨ  ਲਈ ਅੱਖਾਂ ਦਾ ਮੁਫ਼ਤ ਚੈੱਕਅਪ ਕੈੰਪ ਲਗਾਇਆ ਗਿਆ।  ਬਰਨਾਲਾ ਬ੍ਰਾਂਚ  ਦੇ ਸੰਯੋਜਕ ਜੀਵਨ ਗੋਇਲ  ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਨਿਰੰਕਾਰੀ ਭਵਨ ਵਿੱਚ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਸੀ ਜਿੱਥੇ ਐੱਸ.ਐਮ.ਓ ਜਸਵੀਰ ਔਲਖ ਨੇ ਸੰਤ ਨਿਰੰਕਾਰੀ ਮਿਸ਼ਨ ਤੋਂ ਪੰਜਾਬ ਨੂੰ ਮੋਤੀਆ ਮੁਕਤ ਕਰਨ   ਵਿੱਚ ਸਹਿਯੋਗ ਦੇਣ ਲਈ ਕਿਹਾ ਸੀ । ਉਸੇ ਸਬੰਧ ਦੇ ਚੱਲਦੇ ਬਰਨਾਲਾ ਬ੍ਰਾਂਚ ਵਿੱਚ ਇਸ ਕੈੰਪ ਦਾ ਆਯੋਜਨ ਕੀਤਾ ਗਿਆ।   ਇਸ ਦੇ ਨਾਲ ਨਾਲ ਹੀ ਕਰੋਨਾ ਬੀਮਾਰੀ ਦੇ ਖਾਤਮੇ ਲਈ ਮੁਫਤ ਟੀਕਾਕਰਨ ਕੈੰਪ ਵੀ ਲਗਾਇਆ ਗਿਆ। ਜਿਸ ਵਿੱਚ 130 ਸ਼ਹਿਰ ਨਿਵਾਸੀਆਂ ਨੇ ਪਹਿਲਾ ਅਤੇ ਦੂਜਾ ਟੀਕਾਕਰਨ ਕਰਵਾਇਆ।  ਉਨ੍ਹਾਂ ਨੇ ਅੱਗੇ ਦੱਸਿਆ ਕਿ ਇਹ ਸਤਿਗੁਰੂ ਮਾਤਾ ਸੁਦੀਕਸ਼ਾ ਜੀ  ਮਹਾਰਾਜ ਦੀ ਹੀ ਸਿੱਖਿਆ ਹੈ ਜੋ ਇਹ ਸੇਵਾਵਾਂ ਚੱਲ ਰਹੀਆਂ ਹਨ ।  ਉਨ੍ਹਾਂ ਨੇ ਕਿਹਾ ਕਿ ਜਦੋਂ ਜਦੋਂ ਵੀ ਸਰਕਾਰ ਮਾਨਵਤਾ ਦੀ ਭਲਾਈ ਲਈ ਕੋਈ ਮੁਹਿੰਮ ਚਲਾਉਂਦੀ ਹੈ ਤਾਂ ਸੰਤ ਨਿਰੰਕਾਰੀ ਮਿਸ਼ਨ ਹਮੇਸ਼ਾ ਹੀ ਉਸ ਵਿੱਚ ਆਪਣਾ ਭਰਪੂਰ ਯੋਗਦਾਨ ਦਿੰਦਾ ਹੈ।  ਸਰਕਾਰੀ ਹਸਪਤਾਲ ਦੇ ਅੱਖਾਂ ਦੇ ਮਾਹਿਰ ਡਾਕਟਰ ਇੰਦੂ ਬਾਂਸਲ  ਦੁਆਰਾ 100  ਦੇ ਕਰੀਬ ਮਰੀਜਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਗਿਆ। ਜਿਨ੍ਹਾਂ ਮਰੀਜਾਂ ਦੀਆਂ ਅੱਖਾਂ ਵਿੱਚ ਲੈੱਨਜ਼ ਪਾਉਣ ਦੀ ਜ਼ਰੂਰਤ ਹੈ ਉਨ੍ਹਾਂ  ਦੇ  ਸਰਕਾਰੀ ਹਸਪਤਾਲ ਵਿੱਚ ਮੁਫਤ ਵਿੱਚ ਲੈੱਨਜ਼ ਪਾਏ ਜਾਣਗੇ ਅਤੇ ਨਾਲ ਹੀ ਸੰਤ ਨਿਰੰਕਾਰੀ ਮਿਸ਼ਨ ਵਲੋਂ ਜਰੂਰਤਮੰਦ ਮਰੀਜਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ ਅਤੇ ਸਾਰੇ ਮਰੀਜਾਂ ਅਤੇ ਟੀਕਾਕਰਨ ਕਰਵਾਉਣ ਆਏ ਸ਼ਹਿਰ ਨਿਵਾਸੀਆਂ ਦਾ ਜਿੱਥੇ ਮਿਸ਼ਨ ਵਲੋਂ ਧੰਨਵਾਦ ਕੀਤਾ ਗਿਆ ਨਾਲ ਹੀ ਲਈ ਮਿਸ਼ਨ ਵਲੋਂ ਚਾਹ, ਬਿਸਕੁਟ ਆਦਿ ਦੀ ਵਿਵਸਥਾ ਵੀ ਕੀਤੀ ਗਈ।

 
 

Related posts

Leave a Reply