ਸੰਤ ਨਿਰੰਜਨ ਦਾਸ ਡੇਰਾ ਸੱਚਖੰਡ ਬੱਲਾਂ ਵਾਲਿਆਂ ਵੱਲੋਂ ਗਰੀਬਾਂ ਤੇ ਲੋੜਵੰਦਾਂ ਲਈ ਲੰਗਰ ਦੀ ਸੱਤਵੀਂ ਗੱਡੀ ਰਵਾਨਾ

ਸੰਤ ਨਿਰੰਜਨ ਦਾਸ ਡੇਰਾ ਸੱਚਖੰਡ ਬੱਲਾਂ ਵਾਲਿਆਂ ਵੱਲੋਂ ਗਰੀਬਾਂ ਤੇ ਲੋੜਵੰਦਾਂ ਲਈ ਲੰਗਰ ਦੀ ਸੱਤਵੀਂ ਗੱਡੀ ਰਵਾਨਾ
* ਦਿਹਾੜੀਦਾਰ ,ਕਾਮਿਆਂ ਤੇ ਮਿਹਨਤ – ਮਜ਼ਦੂਰੀ ਕਰਨ ਵਾਲਿਆਂ ਲਈ ਲੰਗਰ ਦੀ ਨਿਰੰਤਰ ਸੇਵਾ ਡੇਰੇ ਵੱਲੋਂ ਰਹੇਗੀ ਜਾਰੀ – ਡੇਰਾ ਮੁਖੀ ਸੰਤ ਨਿਰੰਜਨ ਦਾਸ
ਜਲੰਧਰ – (ਸੰਦੀਪ ਸਿੰਘ ਵਿਰਦੀ/ ਗੁਰਪ੍ਰੀਤ ਸਿੰਘ) – ਕਰੋਨਾ ਵਾਇਰਸ ਦੇ ਮੱਦੇਨਜ਼ਰ ਚੱਲ ਰਹੇ ਲਾਕਡਾਊਨ ਕਾਰਨ ਗਰੀਬ ਦਿਹਾੜੀਦਾਰ ਤੇ ਰੋਜ਼ਾਨਾ ਮਜ਼ਦੂਰੀ ਕਰਕੇ ਆਪਣੇ ਪਰਿਵਾਰਾਂ ਨੂੰ ਪਾਲਣ ਵਾਲੇ ਲੋਕ ਘਰਾਂ ਵਿੱਚ ਭੁੱਖੇ ਮਰਨ ਲਈ ਮਜਬੂਰ ਹਨ। ਪੰਜਾਬ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਹਾਲੇ ਤੱਕ ਲੋੜਵੰਦਾਂ ਲਈ ਫ਼ਰੀ ਰਾਸ਼ਨ ਸਮੱਗਰੀ ਦੀ ਸੁਵਿਧਾ ਬਹਾਲ ਹੀ ਨਹੀਂ ਹੋ ਸਕੀ । ਜਿਸ ਕਾਰਨ ਪੰਜਾਬ ਦੀ ਜਨਤਾ ਭੁੱਖੇ ਮਰਨ ਲਈ ਪਰਿਵਾਰਾਂ ਸਮੇਤ ਮਜਬੂਰ ਹਨ । ਇੱਕ ਪਾਸੇ ਤਾਂ ਪ੍ਰਸ਼ਾਸਨ ਵੱਲੋਂ ਕਰਫਿਊ ਦੌਰਾਨ ਬਾਹਰ ਘੁੰਮਣ ਵਾਲੇ ਲੋਕਾਂ ਖਿਲਾਫ ਉਲੰਘਣਾ ਕਰਨ ਤੇ ਕਾਰਵਾਈ ਕੀਤੀ ਜਾ ਰਹੀ ਹੈ । ਪ੍ਰੰਤੂ ਗ਼ਰੀਬ ਤੇ ਲੋੜਵੰਦ ਵਿਅਕਤੀ ਅਗਰ ਦਿਹਾੜੀ ਤੇ ਨਹੀਂ ਜਾਣਗੇ ਤੋਂ ਆਪਣੇ ਪਰਿਵਾਰਾਂ ਨੂੰ ਕੀ ਖਾਣ ਨੂੰ ਦੇਣਗੇ ?
ਅਜਿਹੇ ਨਾਜ਼ੁਕ ਸਮੇਂ ਦੇ ਵਿੱਚ ਮਨੁੱਖਤਾ ਤੇ ਸਮਾਜ ਸੇਵਾ ਨੂੰ ਸਮਰਪਿਤ ਗਰੀਬਾਂ ਦੇ ਦੀਨ ਦੁਖੀਆਂ ਦੇ ਪਾਲਣਹਾਰ ਡੇਰਾ ਸੱਚਖੰਡ ਬੱਲਾਂ ਦੇ ਗੱਦੀ ਨਸ਼ੀਨ ਸੰਤ ਨਿਰੰਜਣ ਦਾਸ ਜੀ ਵੱਲੋਂ ਗਰੀਬ ਲੋਕਾਂ ਦੀ ਬਾਂਹ ਫੜੀ । ਸੰਤ ਨਰੰਜਣ ਦਾ ਜੀ ਦੀ ਸਰਪ੍ਰਸਤੀ ਹੇਠ ਡੇਰੇ ਵੱਲੋਂ ਰੋਜ਼ਾਨਾ ਲੰਗਰ ਬਣਾ ਕੇ ਗਰੀਬਾਂ ਤੇ ਲੋੜਵੰਦ ਮਜ਼ਦੂਰਾਂ ਲਈ ਵੱਖ ਵੱਖ ਇਲਾਕਿਆਂ ਵਿੱਚ ਭੇਜੇ ਜਾ ਰਹੇ ਹਨ ।
ਡੇਰਾ ਸੱਚਖੰਡ ਬੱਲਾਂ ਵੱਲੋਂ ਅੱਜ ਸੱਤਵਾਂ ਟਰੱਕ ਲੰਗਰ ਦਾ ਲੋੜਵੰਦ ਤੇ ਦਿਹਾੜੀਦਾਰਾਂ ਵਾਸਤੇ ਭੇਜਿਆ ਗਿਆ । ਸੰਤ ਨਰੰਜਣ ਦਾਸ ਜੀ ਦੀ ਸਰਪ੍ਰਸਤੀ ਹੇਠ ਲੰਗਰ ਦੇ ਟਰੱਕ ਨੂੰ ਰਵਾਨਾ ਕਰਨ ਸਮੇਂ ਉਨ੍ਹਾਂ ਨੇ ਕਿਹਾ ਕਿ ਦਿਹਾੜੀਦਾਰ ,ਕਾਮਿਆਂ ਤੇ ਮਿਹਨਤ – ਮਜ਼ਦੂਰੀ ਕਰਨ ਵਾਲਿਆਂ ਲਈ ਲੰਗਰ ਦੀ ਨਿਰੰਤਰ ਸੇਵਾ ਡੇਰੇ ਵੱਲੋਂ ਜਾਰੀ ਰਹੇਗੀ ।ਇਸ ਉਪਰੰਤ ਸੰਤ ਲੇਖ ਰਾਜ ਨੂਰਪੁਰ ਵਾਲਿਆਂ ਵੱਲੋਂ ਸਰਬੱਤ ਦੇ ਭਲੇ ਵਾਸਤੇ ਅਰਦਾਸ ਕੀਤੀ ਗਈ ।ਇਸ ਮੌਕੇ ਤੇ ਸੇਵਾਦਾਰ ਹਰਦੇਵ ਦਾਸ, ਸੇਵਾਦਾਰ ਬੀ ਕੇ ਮਹਿਮੀ, ਸੇਵਾਦਾਰ ਨਿਰੰਜਣ ਦਾਸ ਚੀਮਾ, ਸੇਵਾਦਾਰ ਵਰਿੰਦਰ ਦਾਸ ਬੱਬੂ, ਸਾਬਕਾ ਸਰਪੰਚ ਸੁਖਦੇਵ ਸੁੱਖੀ ,ਸੇਵਾਦਾਰ ਸ਼ਾਮ ਲਾਲ , ਸੇਵਾਦਾਰ ਧਰਮ ਚੰਦ , ਸਰਪੰਚ ਪ੍ਰਦੀਪ ਕੁਮਾਰ ਆਦਿ ਵੀ ਹਾਜ਼ਰ ਸਨ ।

Related posts

Leave a Reply