ਸੰਤ ਫਰਾਂਸਿਸ ਸਕੂਲ ਬਟਾਲਾ ਵਿੱਖੇ ਮਨਾਇਆ ਗਿਆ ਗਣਤੰਤਰ ਦਿਵਸ 

ਬਟਾਲਾ ( ਸ਼ਰਮਾ. ਸੰਜੀਵ ਨਈਅਰ  )
ਸੰਤ ਫਰਾਂਸਿਸ ਸਕੂਲ ਵਿੱਖੇ ਗਣਤੰਤਰ ਦਿਵਸ ਮਨਾਇਆ ਗਿਆ ਇਸ ਮੋਕੇ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਬੱਚਿਆਂ ਨੇ ਦੇਸ਼ ਭਗਤੀ ਦੇ ਗੀਤ ਗਾਏ ਅਤੇ ਨਾਚ ਵੀ ਪੇਸ਼ ਕੀਤਾ ਇਸ ਮੌਕੇ ਬੱਚਿਆਂ ਨੇ ਗਣਤੰਤਰ ਦਿਵਸ ਦੇ ਮਹੱਤਵ ਤੇ ਵਿਚਾਰ ਪ੍ਰਗਟ ਕਰਕੇ ਚਾਨਣਾ ਪਾਇਆ ਇਸ ਵਿਸ਼ੇਸ਼ ਮੌਕੇ ਤੇ ਪ੍ਰਿੰਸੀਪਲ ਫ਼ਾਦਰ ਪੀ. ਜੇ. ਜੋਸਫ਼ ਨੇ ਬੱਚਿਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ ਤੇ ਉਹਨਾਂ ਨੂੰ ਚੰਗੇ ਸ਼ਹਿਰੀ ਚੰਗੇ ਨਾਗਰਿਕ ਬਣ ਕੇ ਦੇਸ਼ ਦੀ ਸੇਵਾ ਕਰਨ ਦਾ ਸੰਦੇਸ਼ ਦਿੱਤਾ ਮੰਚ ਸੰਚਾਲਨ ਬੱਚਿਆਂ ਵਲੋਂ ਕੀਤਾ ਗਿਆ ਇਸ ਮੌਕੇ ਤੇ ਸਮੂਹ ਅਧਿਆਪਕ ਤੇ ਬੱਚੇ ਵਿਸ਼ੇਸ਼ ਤੋਰ ਤੇ ਹਾਜਰ ਸਨ.

Related posts

Leave a Reply