ਸੰਯੁਕਤ ਕਿਸਾਨ ਮੋਰਚੇ ਵਲੋ ਅਕਤੂਬਰ ਨੂੰ ਦੁਸਹਿਰੇ ਵਾਲੇ ਦਿਨ ਸਾੜੇ ਜਾਣਗੇ ਮੋਦੀ ਸ਼ਾਹ ਅਤੇ ਯੋਗੀ ਦੇ ਪੁਤਲੇ 


ਸੰਯੁਕਤ ਕਿਸਾਨ ਮੋਰਚੇ ਵਲੋ ਅਕਤੂਬਰ ਨੂੰ ਦੁਸਹਿਰੇ ਵਾਲੇ ਦਿਨ ਸਾੜੇ ਜਾਣਗੇ ਮੋਦੀ ਸ਼ਾਹ ਅਤੇ ਯੋਗੀ ਦੇ ਪੁਤਲੇ 
ਗੁਰਦਾਸਪੁਰ 13 ਅਕਤੂਬਰ ( ਅਸ਼ਵਨੀ ) :- ਗੁਰਦਾਸਪੁਰ ਦੇ ਰੇਲਵੇ ਸਟੇਸ਼ਨ ਉੱਪਰ ਚੱਲ ਰਹੇ ਪੱਕੇ ਕਿਸਾਨ ਮੋਰਚੇ ਦੇ 378ਵੇਂ ਦਿਨ  ਅੱਜ 295ਵੇਂ ਜਥੇ ਨੇ ਭੁੱਖ ਹੜਤਾਲ ਰੱਖੀ ।ਪੰਜਾਬ ਕਿਸਾਨ ਯੂਨੀਅਨ ਵੱਲੋਂ ਥੁਡ਼ੂ ਰਾਮ ਭਾਗੋਕਾਵਾਂ ਹਰਵਿੰਦਰ ਸਿੰਘ ਮੌੜ ਗੁਰਜੀਤ ਸਿੰਘ ਮੌੜ ਸਹਿਦੇਵ ਸਿੰਘ ਕਲੇਰ ਤਰਲੋਕ ਸਿੰਘ ਅਮੀਪੁਰ ਹਰਭਜਨ ਸਿੰਘ ਨਡ਼ਾਂਵਾਲੀ ਆਦਿ ਨੇ ਇਸ ਵਿੱਚ ਹਿੱਸਾ ਲਿਆ  । ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਸੁਖਦੇਵ ਸਿੰਘ ਭਾਗੋਕਾਵਾਂ ਗੁਰਦੀਪ ਸਿੰਘ ਮੁਸਤਫਾਬਾਦ ਐੱਸ ਪੀ ਸਿੰਘ ਗੋਸਲ    ਸੁਖਦੇਵ ਸਿੰਘ ਗੋਸਲ  ਰਘਬੀਰ ਸਿੰਘ  ਸਿੰਘ ਚਾਹਲ ਮਲਕੀਅਤ ਸਿੰਘ ਬੁੱਢਾ  ਕੋਟ  ਪਲਵਿੰਦਰ ਸਿੰਘ ਕਰਨੈਲ ਸਿੰਘ ਪੰਛੀ ਕਪੂਰ ਸਿੰਘ ਘੁੰਮਣ  ਬਲਜੀਤ ਸਿੰਘ ਅਮੀਪੁਰ ਕੈਪਟਨ ਗੁਰਜੀਤ ਸਿੰਘ ਬੱਲ ਕੁਲਜੀਤ ਸਿੰਘ ਸਿੱਧਵਾਂ ਜਮੀਤਾਂ ਆਦਿ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਸੱਦੇ ਤੇ ਬਾਰਾਂ ਅਕਤੂਬਰ ਨੂੰ ਸਾਰੇ ਦੇਸ਼ ਵਿੱਚ ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਣ ਕੀਤੀ ਗਈ ਅਤੇ ਘਰ ਘਰ ਮੋਮਬੱਤੀਆਂ ਬਾਲੀਆਂ ਗਈਆਂ।ਰੇਲਵੇ ਸਟੇਸ਼ਨ ਗੁਰਦਾਸਪੁਰ ਵਿਖੇ ਇਸੇ ਦੇ ਤਹਿਤ ਹੀ ਵੱਡੀ ਗਿਣਤੀ ਵਿਚ ਕਿਸਾਨਾਂ ਮਜ਼ਦੂਰਾਂ ਨੇ ਹਿੱਸਾ ਲਿਆ ਅਤੇ ਇਸ ਘਟਨਾ ਦੀ  ਜੱਲ੍ਹਿਆਂਵਾਲੇ ਬਾਗ਼ ਨਾਲ ਤੁਲਨਾ ਕੀਤੀ  । ਇਸ ਤੋਂ ਬਾਅਦ ਹੁਣ ਪੰਦਰਾਂ

ਅਕਤੂਬਰ ਨੂੰ ਦੁਸਹਿਰੇ ਵਾਲੇ ਦਿਨ ਰੇਲਵੇ ਸਟੇਸ਼ਨ ਗੁਰਦਾਸਪੁਰ ਉੱਪਰ ਅਤੇ ਦੇਸ਼ ਦੇ ਸਾਰੇ ਹਿੱਸਿਆਂ ਵਿਚ ਰਾਵਣ ਕੁੰਭਕਰਨ ਅਤੇ ਮੇਘਨਾਥ  ਦੇ ਰੂਪ ਵਿੱਚ ਅੱਜ ਦੇ ਨਰਿੰਦਰ ਮੋਦੀ ਅਮਿਤ ਸ਼ਾਹ ਅਤੇ ਯੂਪੀ ਦੇ ਮੁੱਖ ਮੰਤਰੀ ਅਦਿਤਿਆਨਾਥ ਯੋਗੀ  ਦੇ ਪੁਤਲੇ ਸਾੜੇ ਜਾਣੇ ਹਨ  । ਇਸ ਉਪਰੰਤ ਅਠਾਰਾਂ ਅਕਤੂਬਰ ਨੂੰ ਦੇਸ਼ ਭਰ ਵਿੱਚ ਰੇਲਾਂ ਰੋਕੀਆਂ ਜਾਣਗੀਆਂ  ।ਆਗੂਆਂ ਨੇ ਕਿਹਾ ਕਿ ਅਗਰ ਕੇਂਦਰ ਦੀ ਮੋਦੀ ਸਰਕਾਰ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਮੰਤਰੀ ਮੰਡਲ ਚੋਂ ਬਾਹਰ ਨਾ ਕੀਤਾ 
ਤਾਂ ਇਸ ਤੋਂ ਵੀ ਵੱਡੇ ਪ੍ਰੋਗਰਾਮ ਉਲੀਕੇ ਜਾਣਗੇ  ।ਆਗੂਆਂ ਨੇ ਇਸ ਦੋਸ਼ ਨੂੰ ਫਿਰ ਦੁਹਰਾਇਆ ਕਿ ਕੇਂਦਰ ਦੀ ਸਰਕਾਰ ਕਿਸਾਨ ਮੋਰਚੇ ਨੂੰ ਹਿੰਸਕ ਕਰਨਾ ਚਾਹੁੰਦੀ ਹੈ ਜਦਕਿ  ਸੰਯੁਕਤ ਆਸਾਨ ਮੋਰਚੇ ਦਾ ਇਹ ਅਹਿਮ ਹੈ ਕਿ ਕਿਸੇ ਵੀ ਹਾਲਤ ਵਿੱਚ ਐਸਾ ਨਹੀਂ ਹੋਵੇਗਾ ਅਤੇ  ਇਹ ਮੁਜ਼ਾਹਰਾ ਹਰ ਹਾਲਤ ਵਿੱਚ ਸ਼ਾਂਤੀ ਪੂਰਵਕ ਚਲਦਾ ਰਹੇਗਾ। ਆਗੂਆਂ ਕਿਹਾ ਕਿ ਅਸੀਂ ਸਰਕਾਰ ਦੇ ਹਰ ਜ਼ੁਲਮ ਨੂੰ ਖਿੜੇ ਮੱਥੇ ਸੀਨੇ ਝੱਲਾਂਗੇ ਅਤੇ ਇਸ ਮੋਰਚੇ ਨੂੰ ਜਿੱਤ ਤੱਕ  ਲੈ ਕੇ ਜਾਵਾਂਗੇ

ਚਾਹੇ ਸਾਨੂੰ ਕੋਈ ਵੀ ਕੁਰਬਾਨੀ ਦੇਣੀ ਪਵੇ ।ਆਗੂਆਂ ਨੇ  ਮੰਗ ਦੁਹਰਾਈ ਕਿ ਮੋਦੀ ਸਰਕਾਰ ਲਈ ਅਜੇ ਵੀ ਮੌਕਾ ਹੈ ਕਿ ਉਹ ਕਾਲੇ ਕਾਨੂੰਨ ਰੱਦ ਕਰੇ ਅਤੇ ਐੱਮਐੱਸਪੀ ਨੂੰ ਕਾਨੂੰਨੀ ਦਰਜਾ ਦੇਵੇ ।ਮੋਰਚੇ ਨੂੰ ਅਸਫਲ ਕਰਨ ਦੀਆਂ ਕੋਝੀਆਂ ਸਾਜ਼ਿਸ਼ਾਂ ਤੋਂ ਬਾਜ਼ ਆਵੇ।ਆਗੂਆਂ ਨੇ ਸਮੂਹ ਦੇਸ਼ ਵਾਸੀਆਂ ਦਾ  ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕਰਨ ਤੇ ਧੰਨਵਾਦ ਕੀਤਾ ।
    ਹੋਰਨਾਂ ਤੋਂ ਇਲਾਵਾ  ਧਰਨੇ ਵਿੱਚ ਮਹਿੰਦਰ ਸਿੰਘ ਲੱਖਣ ਖੁਰਦ ਦਵਿੰਦਰ ਸਿੰਘ ਖਹਿਰਾ ਤਰਸੇਮ ਸਿੰਘ ਹਯਾਤਨਗਰ ਰਜਵੰਤ ਸਿੰਘ ਸਲੇਮਪੁਰ  ਸੁਖਦੇਵ ਸਿੰਘ  ਅਲਾਵਲਪੁਰ  ਮਨੀਸ਼ ਕੁਮਾਰ  ਹੀਰਾ ਸਿੰਘ ਸੈਣੀ  ਹਰਦਿਆਲ ਸਿੰਘ ਸੰਧੂ  ਡਾ ਤਰਲੋਕ ਸਿੰਘ ਰਾਊਵਾਲ  ਹਰਭਜਨ ਸਿੰਘਗੁਰਦੀਪ ਸਿੰਘ ਕਾਮਲਪੁਰਾ  ਬਲਵੰਤ ਸਿੰਘ ਗੁਰਦਾਸਪੁਰ  ਗੁਰਦਾਸਪੁਰ  ਆਦਿ ਵੀ ਹਾਜ਼ਰ ਸਨ।

Related posts

Leave a Reply