ਸੰਯੁਕਤ ਸੰਘਰਸ਼ ਕਮੇਟੀ ਭਾਰਤ ਅਤੇ ਆਲ ਪੰਜਾਬ ਟੈਕਸੀ ਟ੍ਰੇਡ ਯੂਨੀਅਨ ਵੱਲੋਂ ਮੰਗਾਂ ਸਬੰਧੀ ਐਸ ਡੀ ਐਮ ਦਸੂਹਾ ਨੂੰ ਸੌਂਪਿਆ ਮੰਗ ਪੱਤਰ

ਦਸੂਹਾ 22 ਮਾਰਚ (ਚੌਧਰੀ) : ਆਲ ਪੰਜਾਬ ਟੈਕਸੀ ਟੈਕਸੀ ਟ੍ਰੇਡ ਯੂਨੀਅਨ ਵੱਲੋਂ ਦਸੂਹਾ ਤਹਿ ਦਹਾ ਜਿਲਾ ਹੁਸ਼ਿਆਰਪੁਰ ਵੱਲੋ ਕਿ ਸਮੂਹ ਡਰਾਈਵਰ ਭਾਈਚਾਰੇ ਵੱਲੋ ਸਰਕਾਰ ਦੁਆਰਾ ਥੋਪੇ ਗਏ ਕਈ ਪ੍ਰਕਾਰ ਦੇ ਟੈਕਸਾਂ ਦੇ ਵਿਰੋਧ ਵਿਚ ਸਰਕਾਰ ਇੱਕ ਨਾਂ ਇੱਕ ਮੰਗ ਪੱਤਰ ਐਸ ਡੀ ਐਮ ਦਸੂਹਾ ਨੂੰ ਸੌਂਪਿਆ ਗਿਆ। ਜਿਸ ਵਿਚ ਉਨ੍ਹਾਂ ਆਪਣੀਆਂ ਮੰਗਾਂ ਸਰਕਾਰ ਵਲੋਂ ਇਨਾਂ ਤੇ ਜੋ ਵੀ ਟੈਕਟ ਲਾਏ ਗਏ ਹਨ ਜਿਵੇ ਕਿ ਨੈਸ਼ਨਲ ਪਰਮਿਟ ਦੇ ਨਾਮ ਤੇ ਟੈਕਸੀ ਚਾਲਕਾਂ ਦੀ ਲੁੱਟ ਬੰਦ ਕੀਤੀ ਜਾਵੇ ਅਤੇ ਇਸ ਦੀ ਟੈਕਸ ਸਲੈਬ ਪ੍ਰਤੀ ਸੀਟ ਦੇ ਅਧਾਰ ਤੇ 2000/-ਰੁਪਏ ਪ੍ਰਤੀ ਸੀਟ ਕੀਤੀ ਜਾਵੇ,ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਪਾਸ ਕੀਤਾ ਪੰਜਾਬ ਮੋਟਰ ਵਹੀਕਲਜ਼ ਟੈਕਸੇਸ਼ਨ ਸੋਧ ਬਿੱਲ 2021 ਰੱਦ ਕੀਤਾ ਜਾਵੇ, ਪੂਰੇ ਭਾਰਤ ਵਿੱਚ ਟੈਕਸੀ ਚਾਲਕਾਂ ਅਤੇ ਮਾਲਕਾਂ ਲਈ ਇੱਕ ਟੈਕਸੀ ਪਾਲਿਸੀ ਲਾਗੂ ਕੀਤੀ ਜਾਵੇ। ਉਨਾਂ ਕਿਹਾ ਕਿ ਔਲਾ ,ਉਬੇਰ,ਇੰਨਡਰਾਈਵ ਵਰਗੀਆਂ ਕੰਪਨੀਆਂ ਤੇ ਰੋਕ ਲੱਗੇ ਅਤੇ ਇਹ ਕੰਪਨੀਆ ਸਰਕਾਰ ਦੇ ਨਿਯੰਤਰਣ ਵਿੱਚ ਕੰਮ ਕਰਨ,ਚਾਲਕ ਦੇ ਨਾਮ ਤੇ ਟਰੈਫਿਕ ਪੁਲਿਸ,ਆਰਟੀਓ ਦੀ ਲੁੱਟ ਬੰਦ ਹੋਵੇ, ਪਰਿਵਾਹਨ ਆਯੋਗ ਦਾ ਗਠਨ ਹੋਵੇ।ਜਿਸ ਵਿੱਚ ਸਾਰੀਆਂ ਸਮੱਸਿਆ ਦਾ ਹੱਲ ਹੋਵੇ। ਪੈਟਰੋਲ,ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦਾ ਵਾਧੂ ਆਰਥਿਕ ਬੋਝ ਟੈਕਸੀ ਮਾਲਕਾਂ ਤੇ ਨਾ ਪਾਇਆ ਜਾਵੇ। ਟੈਸਕੀ ਚਾਲਕਾ ਮਾਲਕਾਂ ਨੂੰ ਸਬਸਿਡੀ ਦਿੱਤੀ ਜਾਵੇ ,ਦਿੱਲੀ ਵਿੱਚ ਟੈਂਪੂ ਫੈਲ ਗੱਡੀਆਂ ਨੂੰ ਜੈਲੋ ਲਾਈਨ ਵਿੱਚੋਂ ਬਾਹਰ ਕੱਢਿਆ ਜਾਵੇ, ਡਰਾਈਵਰਾਂ ਵਾਸਤੇ ਬੀਮਾ ਤੇ ਪੈਨਸ਼ਨ ਸਕੀਮ ਜਲਦ ਤੋਂ ਜਲਦ ਲਾਗੂ ਕੀਤੀ ਜਾਵੇ। ਸਮੂਹ ਡਰਾਈਵਰ ਭਾਈਚਾਰੇ ਦੀ ਬੇਨਤੀ ਹੈ ਕਿ ਸਾਡੀਆਂ ਇਹਨਾਂ ਉਪਰੋਕਤ ਮੰਗਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹਨਾਂ ਮੰਗਾਂ ਦੀ ਪੂਰਤੀ ਕੀਤੀ ਜਾਵੇ। ਇਸ ਮੌਕੇ ਤੇ ਸਤਨਾਮ ਸਿੰਘ, ਪਰਵਿੰਦਰ ਸਿੰਘ ਵਾਇਸ ਪ੍ਰਧਾਨ ਹੁਸ਼ਿਆਰਪੁਰ,ਅਸ਼ਵਨੀ ਕੁਮਾਰ, ਤਰਲੋਚਨ ਸਿੰਘ, ਟਿੰਕੂ ਮੱਟੂ, ਰਕੇਸ਼ ਕੁਮਾਰ, ਸਾਬੀ, ਜਿੰਦਗੀ, ਕਮਲ, ਬਾਬਾ ਘੁੰਮਣ, ਕੰਗ, ਫੌਜੀ ਆਦਿ ਹਾਜ਼ਰ ਸਨ। 

Related posts

Leave a Reply