ਸ.ਮਨਜੀਤ ਸਿੰਘ ਦਸੂਹਾ ਵਲੋਂ ਸ਼ਗਨ ਸਕੀਮ ਤਹਿਤ ਪਿੰਡ ਰਘਵਾਲ ਵਿਖੇ 5100 ਰੁਪਏ ਭੇਂਟ

ਜਰੂਰਤਮੰਦਾਂ ਦੀ ਸਹਾਇਤਾ ਕਰਨਾ ਸਾਡਾ ਨੈਤਿਕ ਫਰਜ : ਸ.ਮਨਜੀਤ ਸਿੰਘ ਦਸੂਆ

ਗੜ੍ਹਦੀਵਾਲਾ 1 ਮਈ (ਚੌਧਰੀ) : ਸੀਨੀਅਰ ਸਮਾਜ ਸੇਵਕ ਅਤੇ ਸੀਨੀਅਰ ਅਕਾਲੀ ਦਲ (ਡੀ) ਆਗੂ ਹਲਕਾ ਉੜਮੁੜ ਸਰਦਾਰ ਮਨਜੀਤ ਸਿੰਘ ਦਸੂਆ ਵਲੋਂ ਜਰੂਰਤਮੰਦ ਪਰਿਵਾਰ ਦੀ ਲੜਕੀਆਂ ਦੀ ਸ਼ਾਦੀ ਲਈ ਇੱਕ ਸ਼ਗਨ ਸਕੀਮ ਚਲਾਈ ਗਈ ਹੈ। ਜਿਸ ਵਿੱਚ ਸ਼ਗਨ ਸਕੀਮ ਤਹਿਤ ਪਰਿਵਾਰ ਨੂੰ 5100 ਰੁਪਏ ਦਿੱਤੇ ਜਾਂਦੇ ਹਨ। ਇਸ ਲੜੀ ਦੇ ਤਹਿਤ ਸਰਦਾਰ ਮਨਜੀਤ ਸਿੰਘ ਦਸੂਹਾ ਵਲੋਂ ਜਰੂਰਤਮੰਦ ਪਰਿਵਾਰ ਦੀ ਲੜਕੀ ਨਿਵਾਸੀ ਰਘਵਾਲ ਦੀ ਸ਼ਾਦੀ ਤੇ 5100 ਰੁਪਏ ਸ਼ਗਨ ਸਕੀਮ ਤਹਿਤ ਦਿੱਤੇ ਹਨ। ਇਸ ਮੌਕੇ ਸਰਦਾਰ ਮਨਜੀਤ ਸਿੰਘ ਦਸੂਹਾ ਨੇ ਕਿਹਾ ਕਿ ਜਰੂਰਤਮੰਦ ਲੋਕਾਂ ਦੀ ਸਹਾਇਤਾ ਕਰਨਾ ਸਾਡਾ ਨੈਤਿਕ ਫਰਜ ਬਣਦਾ ਹੈ ਕਿਉਂਕਿ ਜਰੂਰਤਮੰਦ ਲੋਕਾਂ ਦੀ ਮਦਦ ਕਰਨਾ ਹੀ ਸੱਚੀ ਸੇਵਾ ਹੈ। ਇਸ ਮੌਕੇ ਸਰਦਾਰ ਮਨਜੀਤ ਸਿੰਘ ਦਸੂਹਾ,ਲਡ਼ਕੀ ਦੇ ਪਿਤਾ ਸੁਰਿੰਦਰ ਸਿੰਘ,ਕਰਮਜੀਤ ਕੌਰ,ਮਾਤਾ ਬਲਵਿੰਦਰ ਕੌਰ,ਸੁਖਦੇਵ ਸਿੰਘ ਕੁਲਜੀਤ ਸਿੰਘ ਸਾਬਕਾ ਸਰਪੰਚ ਜਸਵੰਤ ਸਿੰਘ ਪਿੰਡ ਸ਼ੇਖੂਪੁਰ, ਆਦਿ ਹਾਜ਼ਰ ਸਨ

Related posts

Leave a Reply