ਹਰਜਿੰਦਰ ਸਿੰਘ ਕੋਰੋਨਾ ਵਾਇਰਸ ਖਿਲਾਫ ਜੰਗ ਜਿੱਤਣ ਉਪਰੰਤ ਪਿੰਡ ਪੈਨਸਰਾ, ਹੁਸ਼ਿਆਰਪੁਰ ਵਿਖੇ ਘਰ ਪਹੁੰਚ ਗਏ ਹਨ, ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਉੱਜਵਲ ਭਵਿੱਖ ਦੀਆਂ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਪਰਿਵਾਰ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ। April 18, 2020April 18, 2020 Adesh Parminder Singh HOSHAIRPUR (JBUREAU JASPAL SINGH DHATT) ਹਰਜਿੰਦਰ ਸਿੰਘ ਕੋਰੋਨਾ ਵਾਇਰਸ ਖਿਲਾਫ ਜੰਗ ਜਿੱਤਣ ਉਪਰੰਤ ਪਿੰਡ ਪੈਨਸਰਾ, ਹੁਸ਼ਿਆਰਪੁਰ ਵਿਖੇ ਘਰ ਪਹੁੰਚ ਗਏ ਹਨ, ਜਿੱਥੇ ਸਿਹਤ ਵਿਭਾਗ ਵਲੋੰ ਉਹਨਾ ਦਾ ਨਿੱਘਾ ਸਵਾਗਤ ਕੀਤਾ ਗਿਆ। ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਉੱਜਵਲ ਭਵਿੱਖ ਦੀਆਂ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਪਰਿਵਾਰ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ।-ਜ਼ਿਲ•ੇ ਦੇ ਇਕ ਹੋਰ ਮਰੀਜ਼ ਨੇ ਕੋਰੋਨਾ ਖਿਲਾਫ ਜਿੱਤੀ ਜੰਗ, ਹੁਣ ਤੱਕ ਠੀਕ ਹੋਏ 4 ਮਰੀਜ਼-ਜ਼ਿਲ•ਾ ਵਾਸੀਆਂ ਨੂੰ ਘਬਰਾਉਣ ਦੀ ਲੋੜ ਨਹੀਂ, ਬਲਕਿ ਕਰਫਿਊ ਦੀ ਪਾਲਣਾ ਜ਼ਰੂਰੀ : ਡਿਪਟੀ ਕਮਿਸ਼ਨਰਹੁਸ਼ਿਆਰਪੁਰ, 18 ਅਪ੍ਰੈਲ : (ADESH, YOGESH, LAL JI NAATH)_ਜ਼ਿਲ•ੇ ਦਾ ਇਕ ਹੋਰ ਵਿਅਕਤੀ ਕੋਰੋਨਾ ਖਿਲਾਫ ਜੰਗ ਜਿੱਤ ਚੁੱਕਾ ਹੈ, ਜਿਸ ਨੂੰ ਪੂਰੀ ਤਰ•ਾਂ ਠੀਕ ਹੋਣ ‘ਤੇ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਤੋਂ ਛੁੱਟੀ ਮਿਲ ਚੁੱਕੀ ਹੈ। ਠੀਕ ਹੋਏ ਇਸ ਮਰੀਜ਼ ਸਮੇਤ ਹੁਣ ਕੋਰੋਨਾ ‘ਤੇ ਫਤਿਹ ਪਾਉਣ ਵਾਲੇ ਜ਼ਿਲ•ੇ ਦੇ 4 ਵਿਅਕਤੀ ਹੋ ਗਏ ਹਨ (DPRO) ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਅੱਜ ਪੈਨਸਰਾ ਪਿੰਡ ਦਾ ਵਸਨੀਕ ਸ਼੍ਰੀ ਹਰਜਿੰਦਰ ਸਿੰਘ (65) ਕੋਰੋਨਾ ‘ਤੇ ਜਿੱਤ ਪ੍ਰਾਪਤ ਕਰ ਚੁੱਕਾ ਹੈ ਅਤੇ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਤੋਂ ਇਸ ਵਿਅਕਤੀ ਨੂੰ ਛੁੱਟੀ ਦੇ ਦਿੱਤੀ ਗਈ ਹੈ। ਉਨ•ਾਂ ਕਿਹਾ ਕਿ ਇਸ ਤੋਂ ਪਹਿਲਾਂ ਕੋਰੋਨਾ ਕਾਰਨ ਜਾਨ ਗਵਾਉਣ ਵਾਲੇ ਸ਼੍ਰੀ ਹਰਭਜਨ ਸਿੰਘ ਦੀ ਪਤਨੀ ਸ਼੍ਰੀਮਤੀ ਪਰਮਜੀਤ ਕੌਰ ਅਤੇ ਬੇਟਾ ਸ੍ਰੀ ਗੁਰਪ੍ਰੀਤ ਸਿੰਘ ਠੀਕ ਹੋਕੇ ਘਰ ਜਾ ਚੁੱਕੇ ਹਨ। ਉਨ•ਾਂ ਦੱਸਿਆ ਕਿ ਇਟਲੀ ਤੋਂ ਆਇਆ ਪਿੰਡ ਖਨੂਰ ਦਾ ਵਸਨੀਕ ਸ਼੍ਰੀ ਗੁਰਦੀਪ ਸਿੰਘ, ਜੋ ਅੰਮ੍ਰਿਤਸਰ ਵਿਖੇ ਹੀ ਪੋਜ਼ੀਟਿਵ ਆਇਆ ਸੀ ਅਤੇ ਅੰਮ੍ਰਿਤਸਰ ਵਿਖੇ ਹੀ ਦਾਖਲ ਸੀ, ਵੀ ਉਕਤ ਤੋਂ ਪਹਿਲਾਂ ਠੀਕ ਹੋਕੇ ਆਪਣੇ ਘਰ ਜਾ ਚੁੱਕਾ ਹੈ। ਸ਼੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲ•ਾ ਵਾਸੀਆਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਪਿਛਲੇ ਕਰੀਬ 16 ਦਿਨਾਂ ਤੋਂ ਕੋਈ ਕੋਰੋਨਾ ਪੋਜ਼ੀਟਿਵ ਮਰੀਜ਼ ਸਾਹਮਣੇ ਨਹੀਂ ਆਇਆ। ਉਨ•ਾਂ ਕਿਹਾ ਕਿ ਕੋਵਿਡ-19 ਦੇ ਪ੍ਰਭਾਵ ਨੂੰ ਫੈਲਣ ਤੋਂ ਰੋਕਣ ਲਈ ਜਿਸ ਤਰ•ਾਂ ਪਹਿਲਾਂ ਕਰਫਿਊ ਦੀ ਪਾਲਣਾ ਕੀਤੀ ਗਈ ਹੈ, ਇਸੇ ਤਰ•ਾਂ ਹੁਣ ਪਾਲਣਾ ਕਰਦੇ ਹੋਏ ਘਰਾਂ ਵਿਚੋਂ ਬਾਹਰ ਨਾ ਨਿਕਲਿਆ ਜਾਵੇ। ਉਨ•ਾਂ ਕਿਹਾ ਕਿ ਪ੍ਰਸ਼ਾਸ਼ਨ ਵਲੋਂ ਜਿਲ•ਾ ਵਾਸੀਆਂ ਨੂੰ ਘਰਾਂ ਵਿੱਚ ਹੀ ਸਹੂਲਤਾਂ ਪੱਖੋਂ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਸਿਵਲ ਸਰਜਨ ਡਾ. ਜਸਵੀਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਸ਼ੱਕੀ ਮਰੀਜਾਂ ਦੇ ਕੁੱਲ 315 ਸੈਂਪਲ ਲਏ ਗਏ ਸਨ, ਜਿਨ•ਾਂ ਵਿੱਚੋਂ 295 ਨੈਗੇਟਿਵ ਅਤੇ 14 ਸੈਂਪਲਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਉਨ•ਾਂ ਦੱਸਿਆ ਕਿ ਕਿ ਹੁਣ ਤੱਕ 6 ਪੋਜ਼ੀਟਿਵ ਕੇਸ ਹੀ ਸਾਹਮਣੇ ਆਏ ਹਨ, ਜਿਨ•ਾਂ ਵਿਚੋਂ 3 ਮਰੀਜ਼ ਠੀਕ ਹੋ ਚੁੱਕੇ ਹਨ ਅਤੇ ਇਕ ਮਰੀਜ਼ ਸ਼੍ਰੀ ਹਰਭਜਨ ਸਿੰਘ ਦੀ ਮੌਤ ਹੋ ਚੁੱਕੀ ਹੈ। ਉਨ•ਾਂ ਦੱਸਿਆ ਕਿ ਦੋ ਪੋਜ਼ਟਿਵ ਮਰੀਜ਼ ਆਈਸੋਲੇਸ਼ਨ ਵਾਰਡ, ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਦਾਖਲ ਹਨ, ਜਿਹੜੇ ਠੀਕ ਹੋਣ ‘ਤੇ ਜਲਦੀ ਘਰ ਭੇਜ ਦਿੱਤੇ ਜਾਣਗੇ।THANX AND REGARDSDPRO HOSHIARPUR Adesh Parminder SinghEDITOR CANADIAN DOABA TIMES Email: editor@doabatimes.com Mob:. 98146-40032 whtsapp www.doabatimes.comShare this:FacebookTelegramWhatsAppPrintTwitterLike this:Like Loading...