ਹਰ ਇਕ ਵਿਅਕਤੀ ਆਪਣੇ ਆਲੇ-ਦੁਆਲੇ ਪੌਦੇ ਜ਼ਰੂਰ ਲਗਾਓ ਤਾਂਂਕਿ ਆਬੋਹਵਾ ਸ਼ੁੱਧ ਹੋ ਸਕੇ : ਵਿਧਾਇਕਾ ਇੰਦੂ ਬਾਲਾ

ਨਗਰ ਕੌਂਸਲ ਮੁਕੇਰੀਆਂ ਵੱਲੋਂ ਵਿਸ਼ਵ ਵਾਤਾਵਰਣ ਦਿਵਸ ਮਨਾਇਆ

ਮੁਕੇਰੀਆਂ 5 ਜੂਨ (ਕੁਲਵਿੰਦਰ ਸਿੰਘ) : ਅੱਜ ਮੁਕੇਰੀਆਂ ਵਿਖੇ ਨਗਰ ਕੌਂਸਲ ਮੁਕੇਰੀਆਂ ਵੱਲੋਂ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਮੌਜੂਦ ਹਲਕਾ ਵਿਧਾਇਕਾ ਮੈਡਮ ਇੰਦੂ ਬਾਲਾ ਨੇ ਸ਼ਿਰਕਤ ਕੀਤੀ। ਇਸ ਮੌਕੇ ਤੇ ਉਹਨਾਂ ਵੱਲੋਂ ਸ਼ਾਸਤਰੀ ਕਲੌਨੀ ਦੇ ਨਾਲ ਲਗਦੇ ਪਾਰਕ ਵਿਖੇ ਅਤੇ ਸ਼ਹਿਰ ਦੇ ਵੱਖ ਵੱਖ ਸਥਾਨਾਂ ਤੇ ਪੌਦੇ ਲਗਾਏ। ਇਸ ਮੌਕੇ ਵਿਧਾਇਕਾ ਇੰਦੂ ਬਾਲਾ ਵੱਲੋਂ ਸ਼ਹਿਰ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਹੋਇਆ ਅਪੀਲ ਕੀਤੀ ਗਈ ਕਿ ਹਰ ਇਕ ਵਿਅਕਤੀ ਆਪਣੇ ਆਲੇ-ਦੁਆਲੇ ਪੌਦੇ ਜ਼ਰੂਰ ਲਗਾਓ ਤਾਂਂਕਿ ਆਬੋਹਵਾ ਸ਼ੁੱਧ ਹੋ ਸਕੇ।

ਉਨ੍ਹਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਹਰ ਇਕ ਵਿਅਕਤੀ ਨੂੰ ਆਪਣੇ ਘਰ ਦਾ ਗਿਲ੍ਹਾ ਅਤੇ ਸੁੱਕਾ ਕੂੜੇ ਨੂੰ ਸੈਗਰੀਗੇਸਨ ਕੀਤਾ ਜਾਵੇ ਅਤੇ ਸਫ਼ਾਈ ਸੇਵਕਾਂ ਨੂੰ ਅਲੱਗ-ਅਲੱਗ ਕੂੜਾ ਦਿੱਤਾ ਜਾਵੇ ਤਾਂ ਜੋ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਵਿੱਚ ਸਹਿਯੋਗ ਦਿੱਤਾ ਜਾ ਸਕੇ ਇਸ ਮੌਕੇ ਤੇ ਕਰਮਿੰਦਰ ਪਾਲ ਸਿੰਘ ਕਾਰਜ ਸਾਧਕ ਅਫ਼ਸਰ, ਐਡਵੋਕੇਟ ਸੱਭਿਆ ਸਾਚੀ, ਨਗਰ ਕੌਂਸਲ ਦੇ ਪ੍ਰਧਾਨ ਵਿਨੋਦ ਕੁਮਾਰ ਮੀਤ ਪ੍ਰਧਾਨ ਸ਼ੇਰ ਸਿੰਘ,ਬਲਵਿੰਦਰ ਸਿੰਘ ਸੁਪਰਡੈਂਟ ਅਤੇ ਸਮੂਹ ਕੋਂਸਲਰਾਂ ਅਤੇ ਦਫ਼ਤਰੀ ਸਟਾਫ ਮੋਜੂਦ ਸਨ

Related posts

Leave a Reply