ਹਰ ਲੋੜਵੰਦ ਤੱਕ ਸਰਕਾਰੀ ਯੋਜਨਾਵਾਂ ਦਾ ਲਾਭ ਜਰੂਰ ਪਹੁੰਚੇਗਾ- ਡਾ. ਰਾਜ ਕੁਮਾਰ 

ਸੋਮਵਾਰ ਨੂੰ ਚੱਬੇਵਾਲ ਦਫਤਰ ਲੋਕਾਂ ਦੀਆਂ ਸਮੱਸਿਆਵਾ ਸੁਣੀਆ 
Hoshiarpur,(Vikas Julka ) : ਮੇਰੇ ਹਲਕਾ ਵਾਸੀ ਮੇਰੇ ਲਈ ਅਤਿ ਮਹੱਤਵਪੂਰਣ ਹਨ ਅਤੇ ਉਹਨਾਂ ਦੀਆਂ ਸਮਸਿਆਵਾਂ ਹੱਲ ਕਰਨਾ ਮੇਰੀ ਪ੍ਰਾਥਮਿਕਤਾ ਹੈ- ਇਹ ਵਿਚਾਰ ਡਾ. ਰਾਜ ਕੁਮਾਰ ਵਿਧਾਇਕ ਚੱਬੇਵਾਲ ਨੇ ਜਾਹਿਰ ਕੀਤੇ। ਉਸ ਸਮੇਂ ਉਹ ਚੱਬੇਵਾਲ ਕਾਂਗਰਸ ਦਫ਼ਤਰ ਵਿਖੇ ਉਹਨਾਂ ਨੂੰ ਮਿਲਣ ਆਏ ਲੋਕਾਂ ਨਾਲ ਗੱਲ-ਬਾਤ ਕਰ ਰਹੇ ਸਨ।

ਹਰ ਸੋਮਵਾਰ ਨੂੰ ਆਪਣੇ ਚੱਬੇਵਾਲ ਦਫ਼ਤਰ ਵਿੱਚ ਹਲਕਾ ਵਾਸੀਆਂ ਨਾਲ ਰਾਬਤਾ ਕਾਇਮ ਕਰ ਉਹਨਾਂ ਦੀਆਂ ਸਮੱਸਿਆਵਾ ਦੀ ਜਾਣਕਾਰੀ ਲੈ ਕੇ ਉਸੀ ਵਕਤ ਸਬੰਧਤ ਵਿਭਾਗ ਨਾਲ ਸੰਪਰਕ ਕਰ ਫੌਰੀ ਹਲ ਕਰਵਾਉਣਾ ਡਾ. ਰਾਜ ਦੀ ਖਾਸੀਅਤ ਹੈ। ਕੁਝ ਸਥਾਨਕ ਅਧਿਕਾਰੀ ਜੇ.ਈ., ਐਸ.ਐਚ.ਓ. ਆਦਿ ਤਾਂ ਉੱਥੇ ਚੱਬੇਵਾਲ ਦਫਤਰ ਹੀ ਪਹੁੰਚਦੇ ਹਨ ਅਤੇ ਆਪਣੇ ਨਾਲ ਸਬੰਧਤ ਸ਼ਿਕਾਇਤਾਂ ਦਾ ਤਤਕਾਲ ਨਿਵਾਰਣ ਕਰਦੇ ਹਨ। ਡਾ. ਰਾਜ ਦੀ ਇਸ ਤਰ•ਾਂ ਹਲਕੇ ਵਿੱਚ ਮੌਜੂਦਗੀ ਲੋਕਾਂ ਦੀ ਉਹਨਾਂ ਤੱਕ ਸੋਖੀ ਪਹੁੰਚ ਅਤੇ ਹਰ ਛੋਟੀ-ਵੱਡੀ ਸਮੱਸਿਆਂ ਨੂੰ ਗੰਭੀਰਤਾ ਨਾਲ ਲੈ ਕੇ ਹਲ ਕਰਨ ਦੀ ਕੋਸ਼ਿਸ਼ ਕਰਨਾ, ਜਨਤਾ ਵਿੱਚ ਉਹਨਾਂ ਦੀ ਲੋਕਪ੍ਰਿਯਤਾ ਦਾ ਸਬੱਬ ਬਣਿਆ ਹੋਇਆ ਹੈ।

ਬਹੁਤੇ ਲੋਕ ਜੋ ਫ੍ਰੀ ਬਿਜਲੀ ਕੁਨੈਕਸ਼ਨਾਂ ਸਬੰਧੀ ਸ਼ਿਕਾਇਤਾਂ-ਦਰਖਾਸਤਾ ਲੈ ਕੇ ਆਏ ਸਨ, ਉਹਨਾਂ ਨੂੰ ਡਾ. ਰਾਜ ਨੇ ਦਿਲਾਸਾ ਦਿੱਤਾ ਕਿ ਹਰ ਲੋੜਵੰਦ ਪਰਿਵਾਰ ਜੋਕਿ ਇਸ ਸਬੰਧੀ ਨਿਯਮਾਂ ਤਹਿਤ ਫ੍ਰੀ ਬਿਜਲੀ ਲੈਣ ਦੇ ਯੋਗ ਹੈ। ਉਸਨੂੰ ਇਹ ਸਹੂਲਤ ਜ਼ਰੂਰ ਮਿਲੇਗੀ। ਡਾ. ਰਾਜ ਨੇ ਕਿਹਾ ਕਿ ਸਰਕਾਰੀ ਯੋਜਨਾਵਾਂ ਦਾ ਲਾਭ ਗਰੀਬ ਅਤੇ ਲੋੜਵੰਦਾਂ ਤੱਕ ਪਹੁੰਚਾਉਣਾ ਸਾਡੀ ਜਿੰਮੇਵਾਰੀ ਹੈ ਅਤੇ ਇਸਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ।

Related posts

Leave a Reply