ਹਲਕਾ ਚੱਬੇਵਾਲ ਡਾ. ਰਾਜ  ਨੇ ਅਹਿਰਾਣਾ ਖੁਰਦ  ਦੇ ਵਿਕਾਸ  ਕਰਜਾ ਦਾ ਲਿਆ ਜਾਇਜਾ

ਹਲਕਾ ਚੱਬੇਵਾਲ ਦੀ ਤੱਰਕੀ ਹੀ ਹੈ ਮੇਰਾ ਸੁਪਨਾ- ਡਾ. ਰਾਜ
ਡਾ. ਰਾਜ  ਨੇ ਅਹਿਰਾਣਾ ਖੁਰਦ  ਦੇ ਵਿਕਾਸ  ਕਰਜਾ ਦਾ ਲਿਆ ਜਾਇਜਾ

ਚੱਬੇਵਾਲ :  ਹਲਕਾ ਚੱਬੇਵਾਲ ਦੀ ਤੱਰਕੀ ਹੀ ਮੇਰਾ ਸੁਪਨਾ ਹੈ ਅਤੇ ਇਸਦੇ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਹ ਵਿਚਾਰ ਵਿਧਾਇਕ ਡਾ. ਰਾਜ ਕੁਮਾਰ ਨੇ ਉਸ ਵੇਲੇ ਕਹੇ ਜਦੋਂ ਉਹ ਪਿੰਡ ਅਹਿਰਾਣਾ ਖੁਰਦ ਵਿਖੇ ਟਾਇਲਾਂ ਨਾਲ ਬਣ ਰਹੀ ਗਲੀ ਦੇ ਨਿਰਮਾਣ  ਕਾਰਜਾਂ ਦਾ ਜਾਇਜਾ  ਲੈਣ ਪੁੱਜੇ ਸਨ। ਇਹ ਗਲੀ ਲਗਭਗ 20 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋ ਰਹੀ ਹੈ। ਜਿਕਰਯੋਗ ਹੈ ਕਿ ਇਹ ਗਲੀ ਮੇਨ ਸੜਕ ਤੋਂ ਗੁਲੂਕੋਜ਼ ਫੈਕਟਰੀ, ਤੋਂ ਅੱਗੇ ਗੁਜਰਾਂ ਦੇ ਡੇਰੇ ਤੋਂ ਸਾਈ ਵਾੜਾ ਡੇਰੇ ਤੱਕ ਬਣ ਰਹੀ ਹੈ। ਇਸ ਗਲੀ ਦੇ ਬਣਨ ਨਾਲ ਪਿੰਡ ਵਾਸੀਆਂ ਤੇ ਆਸਪਾਸ ਦੇ ਮੁਸਾਫ਼ਰਾਂ ਨੂੰ ਬਹੁਤ ਸੋਖ ਹੋਵੇਗੀ। ਇਸ ਮੌਕੇ ਤੇ ਪਿਡ ਵਾਸੀਆਂ ਨੇ ਗਲੀ ਦੇ ਨਿਰਮਾਣ ਲਈ ਡਾ. ਰਾਜ ਦਾ ਧੰਨਵਾਦ ਕੀਤਾ।

ਇਸ ਤੋਂ ਇਲਾਵਾ ਪਿੰਡ ਵਿੱਚ ਬਾਕੀ ਵਿਕਾਸ ਕਾਰਜ ਵੀ ਚੱਲ ਰਹੇ ਹਨ। ਪਿੰਡ ਅਹਿਰਾਣਾ ਖੁਰਦ ਨੂੰ ਲਗਭਗ 58.34 ਲੱਖ ਰੁਪਏ ਦੀ ਗ੍ਰਾਂਟ ਮੁਹੱਇਆ ਕਰਵਾਈ ਗਈ ਸੀ। ਇਸ ਮੌਕੇ ਤੇ ਪਿੰਡ ਦੀ ਸਰਪੰਚ ਨੇ ਕਿਹਾ ਕਿ ਪਿੰਡ ਵਿੱਚ ਅਨੇਕਾ ਵਿਕਾਸ ਕਾਰਜ ਕਰਵਾਏ ਗਏ ਹਨ। ਜਿਨਾਂ ਵਿੱਚ ਗਲੀਆਂ-ਨਾਲੀਆਂ ਬਣਾਈਆਂ ਗਈਆਂ, ਆੰਗਨਬਾੜੀ ਤੇ ਪ੍ਰਾਇਮਰੀ ਸਕੂਲ ਵਿੱਚ ਬਾਥਰੂਮ ਬਣਾਏ ਗਏ ਅਤੇ ਇਸ ਤੋਂ ਇਲਾਵਾ ਪਿੰਡ ਵਿੱਚ ਸ਼ਮਸ਼ਾਨਘਾਟ ਵਾਲੀ ਸੜਕ ਲਗਭਗ 25 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਗਈ ਹੈ। ਵਿਧਾਇਕ ਡਾ. ਰਾਜ ਨੇ ਇਸ ਮੌਕੇ ਤੇ ਅਹਿਰਾਣਾ ਖੁਰਦ ਦੀ ਗੁਲੂਕੋਜ਼ ਫੈਕਟਰੀ ਦਾ ਵੀ ਦੌਰਾ ਕੀਤਾ ਤੇ ਅਫ਼ਸਰਾਂ ਨਾਲ ਮੀਟਿੰਗ ਕੀਤੀ। 

Related posts

Leave a Reply