ਹਲੇਦ ਅਤੇ ਮਾਧੋਪੁਰ ਕੁਲਿਆ  ਵਿੱਚ ਅਮਿਤ ਮੱਟੂ ਵੱਲੋਂ ਵਰਕਰਾਂ  ਨਾਲ ਕੀਤੀ ਮੀਟਿੰਗ

ਪਿੰਡ ਹਲੇਦ ਅਤੇ ਮਾਧੋਪੁਰ ਕੁਲਿਆ  ਵਿੱਚ ਅਮਿਤ ਮੱਟੂ ਵੱਲੋਂ ਵਰਕਰਾਂ  ਨਾਲ ਕੀਤੀ ਮੀਟਿੰਗ
 
 ਸੁਜਾਨਪੁਰ 16 ਜੁਲਾਈ ( ਰਾਜਿੰਦਰ ਸਿੰਘ ਰਾਜਨ, ਅਵਿਨਾਸ਼ ਸ਼ਰਮਾ) ਪੰਜਾਬ ਕਾਂਗਰਸ ਦੇ ਸਾਬਕਾ ਸੱਕਤਰ ਅਤੇ ਹਲਕਾ ਇੰਚਾਰਜ ਠਾਕੁਰ ਅਮਿਤ ਸਿੰਘ ਮੰਟੂ ਨੇ ਪਿੰਡ ਹਲੇਰ ਅਤੇ ਮਾਧੋਪੁਰ ਕੁਲਿਆ  ਵਿੱਚ ਲੋਕਾਂ ਅਤੇ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਕੀਤੀ । ਇਸ ਮੌਕੇ ਤੇ ਠਾਕੁਰ ਅਮਿਤ ‌ਸਿੰਘ ਮੰਟੂ ਨੇ ਕਿਹਾ ਕਿ ਲੋਕਾਂ ਨੇ ਪਿੰਡ ਦੀਆਂ ਗਲੀਆਂ ਨਾਲੀਆਂ ਅਤੇ ਕੱਚੇ ਮਕਾਨਾਂ ਦੀ ਸਮਸਿਆ ਦੇ ਬਾਰੇ ਦੱਸਿਆ ਗਿਆ ਹੈ ।
 
ਇਸ ਦੇ ਸਬੰਧ ਵਿੱਚ ਪਿੰਡ ਵਿੱਚ ਜੋ ਗਲੀਆਂ ਨਾਲੀਆਂ ਅਤੇ ਜ਼ਰੂਰੀ ਕੰਮ ਹਨ ਉਹਨਾਂ ਲਈ ਵਿਕਾਸ ਹੋਰ ਲੋੜੀਂਦੇ ਕੰਮਾਂ ਲਈ ਵਿਕਾਸ ਫੰਡ ਜਾਰੀ ਕੀਤੇ ਜਾਣਗੇ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ਵੱਖ-ਵੱਖ ਪੰਚਾਇਤਾਂ ਨੂੰ ਬਿਨਾਂ ਕਿਸੇ ਪੱਖਪਾਤ ਦੇ ਵਿਕਾਸ ਕਾਰਜਾਂ ਲਈ ਫੰਡ ਜਾਰੀ ਕੀਤੇ ਗਏ ਹਨ, ਉਨ੍ਹਾਂ ਕਿਹਾ ਕਿ ਬਿਜਲੀ, ਪਾਣੀ ਅਤੇ ਸੜਕਾਂ ਨਾਲ ਸਬੰਧਤ ਸਮੱਸਿਆਵਾਂ ਦੇ ਹੱਲ ਲਈ ਪਹਿਲ ਦੇ ਅਧਾਰ ਤੇ ਨਿਪਟਾਰਾ ਕੀਤਾ ਜਾ ਰਿਹਾ ਹੈ । ਇਸ ਮੌਕੇ 
 
 ਲੇਖ ਰਾਜ, ਬਲਬੰਤ ਸਿੰਘ, ਸੁਭਾਸ਼ ਸ਼ਰਮਾ, ਸੁਗਰੀਵ ਸਿੰਘ, ਰਾਜ ਕੁਮਾਰ, ਹੇਮ ਰਾਜ, ਰਾਜੇਸ਼ ਕੁਮਾਰ, ਵਿਜੇ ਕੁਮਾਰ, ਅਰਜੁਨ ਸਿੰਘ, ਸਰਪੰਚ ਰਾਕੇਸ਼ ਕੁਮਾਰ ਬੌਬੀ, ਸੁਭਾਸ਼ ਸਿੰਘ, ਬੰਟੀ, ਪੱਪਾ, ਤਰਸੇਮ ਲਾਲ, ਸੁਰਿੰਦਰ ਪਾਲ, ਬਲਬੀਰ ਸਿੰਘ, ਰਿੱਕੀ ਭੱਲਾ ਅਸ਼ੋਕ ਕੁਮਾਰ ਆਦਿ ਹਾਜਰ ਸਨ ।
 
 

Related posts

Leave a Reply