ਹਸਪਤਾਲ ਦਾਖਲ ਹੋਇਆ ਹਵਾਲਾਤੀ ਗਾਰਦ ਦੇ ਕਰਮਚਾਰੀਆਂ ਨਾਲ ਮਿਲੀਭੁਗਤ ਕਰਕੇ ਆਪਣੇ ਘਰ ਆਉਣ ਤੇ ਪੁਲਿਸ ਵੱਲੋਂ ਕਾਬੂ

ਇਲਾਜ ਕਰਾਉਣ ਜੇਲ ਤੋਂ ਹਸਪਤਾਲ ਦਾਖਲ ਹੋਇਆਂ ਹਵਾਲਾਤੀ ਗਾਰਦ ਦੇ ਕਰਮਚਾਰੀਆਂ ਨਾਲ ਮਿਲੀਭੁਗਤ ਕਰਕੇ ਆਪਣੇ ਘਰ ਆਉਣ ਤੇ ਪੁਲਿਸ ਵੱਲੋਂ ਕਾਬੂ 

ਗੁਰਦਾਸਪੁਰ 12 ਮਾਰਚ ( ਅਸ਼ਵਨੀ ) :- ਇਲਾਜ ਕਰਾਉਣ ਜੇਲ ਤੋਂ ਹਸਪਤਾਲ ਦਾਖਲ ਹੋਇਆਂ ਹਵਾਲਾਤੀ ਗਾਰਦ ਦੇ ਕਰਮਚਾਰੀਆਂ ਨਾਲ ਮਿਲੀਭੁਗਤ ਕਰਕੇ ਆਪਣੇ ਘਰ ਆਉਣ ਤੇ ਪੁਲਿਸ ਸਟੇਸ਼ਨ ਦੀਨਾਨਗਰ ਦੀ ਪੁਲਿਸ ਵੱਲੋਂ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ।

ਪੁਲਿਸ ਸਟੇਸ਼ਨ ਦੀਨਾਨਗਰ ਮੁਖੀ ਇੰਸਪੈਕਟਰ ਕੁਲਵਿੰਦਰ ਸਿੰਘ ਨੇ ਦਸਿਆਂ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਅਤੇ ਚੈਕਿੰਗ ਡਿਊਟੀਆਂ ਦੇ ਸੰਬੰਧ ਵਿੱਚ ਬੱਸ ਸਟੈਂਡ ਦੀਨਾਨਗਰ ਮੋਜੂਦ ਸੀ ਕਿ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਹਵਾਲਾਤੀ ਜਗਜੀਤ ਸਿੰਘ ਉਰਫ ਲਾਡੀ ਪੁੱਤਰ ਸੋਮਰਾਜ ਵਾਸੀ ਦੀਨਾਨਗਰ ਜੋ ਐਨ ਡੀ ਪੀ ਐਸ ਅਤੇ ਆਰਮਜ ਐਕਟ ਦੇ ਇਕ ਮੁਕਦਮੇ ਵਿੱਚ ਕੇਂਦਰੀ ਜ਼ੈਲ ਕਪੂਰਥਲਾ ਵਿਖੇ ਬੰਦ ਹੈ ਅਤੇ ਇਲਾਜ ਕਰਾਉਣ ਲਈ ਗੁਰੂ ਨਾਨਕ ਹੱਸਪਤਾਲ ਵਿਖੇ ਦਾਖਲ ਸੀ ਇਸ ਨੂੰ ਡਾਕਟਰ ਵੱਲੋਂ ਐਮ ਆਰ ਆਈ ਕਰਾਉਣ ਲਈ ਰੈਫਰ ਕੀਤਾ ਸੀ ਪਰ ਇਹ ਆਪਣੇ ਉੱਪਰ ਲੱਗੀ ਗਾਰਦ ਦੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਪਿਛੱਲੇ 6-7 ਦਿਨਾਂ ਤੋਂ ਆਪਣੇ ਘਰ ਆ ਕੇ ਰਹਿ ਰਿਹਾ ਹੈ ਇਸ ਸੂਚਨਾ ਤੇ ਕਾਰਵਾਈ ਕਰਦੇ ਹੋਏ ਪੁਲਿਸ ਪਾਰਟੀ ਸਮੇਤ ਰੇਡ ਕਰਕੇ ਜਗਜੀਤ ਸਿੰਘ ਨੂੰ ਕਾਬੂ ਕਰਕੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ।

Related posts

Leave a Reply