ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤਹਿਸੀਲ ਦਸੂਹਾ ਦੀ ਹੋਈ ਹੰਗਾਮੀ ਮੀਟਿੰਗ

ਗੜਦੀਵਾਲਾ 21 ਅਪ੍ਰੈਲ(ਚੌਧਰੀ) : ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਦੀ ਤਹਿਸੀਲ ਦਸੂਹਾ ਦੀ ਹੰਗਾਮੀ ਮੀਟਿੰਗ ਸ਼ਿਵ ਕੁਮਾਰ ਟਾਂਡਾ ਦੀ ਪ੍ਰਧਾਨਗੀ ਹੇਠ ਗੜ੍ਹਦੀਵਾਲਾ ਵਿਖੇ ਹੋਈ। ਇਸ ਮੀਟਿੰਗ ਵਿੱਚ ਸੂਬਾ ਕਮੇਟੀ ਮੈਂਬਰ ਕਾਮਰੇਡ ਗੁਰਮੇਸ਼ ਸਿੰਘ ਉਚੇਚੇ ਤੌਰ ਤੇ ਸ਼ਾਮਲ ਹੋਏ। ਸਾਥੀ ਗੁਰਮੇਸ਼ ਨੇ ਅਜੋਕੀ ਸਥਿਤੀ ਤੇ ਕਿਸਾਨ ਸੰਘਰਸ਼ ਸਬੰਧੀ ਵਿਸਤਾਰ ਸਹਿਤ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇਸ਼ ਦੀਆਂ ਸਾਰੀਆਂ ਸੰਵਿਧਾਨਕ ਕਦਰਾਂ ਕੀਮਤਾਂ ਜਮਹੂਰੀਅਤ ਧਰਮ ਨਿਰਪੱਖਤਾ ਨੂੰ ਛਿੱਕੇ ਤੇ ਟੰਗ ਕੇ ਬੜੀ ਦੇ ਤੇਜ਼ੀ ਨਾਲ ਦੇਸ਼ ਦਾ ਘਾਣ ਕਰਨ ਤੇ ਲੱਗੀ ਹੋਈ ਹੈ। ਕਿਸਾਨਾਂ ਵੱਲੋਂ ਤਿੰਨੋਂ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੇ ਕਿਸਾਨਾਂ ਮੋਦੀ ਸਰਕਾਰ ਦੇ ਅੜੀਅਲ ਹੰਕਾਰੀ ਅਤੇ ਤਾਨਾਸ਼ਾਹ ਰਵੱਈਏ ਦੀ ਘੋਰ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਵਿੱਚ ਲਗਾਤਾਰ ਕਿਸਾਨ ਜਿੱਤ ਵੱਲ ਵਧ ਰਹੇ ਹਨ। ਮੋਦੀ ਸਰਕਾਰ ਧਰਮ ਜਾਤ ਇਲਾਕਾ ਪ੍ਰਤੀ ਵੰਡੀਆਂ ਪਾ ਕੇ ਕਿਸਾਨ ਸੰਘਰਸ਼ ਨੂੰ ਕੁਚਲਣ ਵੱਲ ਹਰ ਕੋਸ਼ਿਸ਼ ਕਰ ਰਹੀ ਹੈ ਪਰ ਸਾਡਾ ਏਕਾ ਤੇ ਸੰਘਰਸ਼ ਜਿੱਤ ਵੱਲ ਵਧ ਰਿਹਾ ਹੈ ਤੇ ਜਿੱਤ ਸਾਡੀ ਯਕੀਨੀ ਹੈ। ਇਸ ਮੌਕੇ ਤਹਿਸੀਲ ਸਕੱਤਰ ਚਰਨਜੀਤ ਸਿੰਘ ਚਠਿਆਲ ਨੇ ਬੋਲਦਿਆਂ ਕਿਹਾ ਕੇ ਤਹਿਸੀਲ ਕਮੇਟੀ ਦੀ ਕਾਨਫ਼ਰੰਸ 31 ਜੂਨ ਤੱਕ ਹਰ ਹਾਲਤ ਵਿੱਚ ਕੀਤੀ ਜਾਵੇਗੀ ।ਇਹ ਵੀ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਕਿਸਾਨ ਮੋਰਚੇ ਵਿੱਚ ਲਡ਼ੀਵਾਰ ਸਾਥੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਤੇ ਸਾਰੇ ਸਾਥੀ ਲਡ਼ੀਵਾਰ ਕਿਸਾਨ ਮੋਰਚੇ ਵਿੱਚ ਦਿੱਲੀ ਸ਼ਾਮਲ ਹੋਣਗੇ। ਪਾਰਟੀ ਦੇ ਖ਼ਰਚਿਆਂ ਨੂੰ ਮੁੱਖ ਰੱਖਦਿਆਂ ਇੱਕ ਪੰਦਰਵਾੜਾ ਮਨਾਇਆ ਜਾਵੇਗਾ।ਜਿਸ ਵਿੱਚ ਜਨਤਕ ਉਗਰਾਹੀ ਕਰਨ ਸੰਬੰਧੀ ਸਾਰੇ ਮੈਂਬਰਾਂ ਦਾ ਸਹਿਯੋਗ ਲਿਆ ਜਾਵੇਗਾ ।ਪਾਰਟੀ ਦਾ ਸਿਧਾਂਤਕ ਅਖ਼ਬਾਰ ਲੋਕ ਲਹਿਰ ਤੇ ਰੋਜ਼ਾਨਾ ਦੇਸ਼ ਸੇਵਕ ਲਈ ਸਾਰਿਆਂ ਨੂੰ ਵੱਧ ਤੋਂ ਵੱਧ ਅਖ਼ਬਾਰਾਂ ਲਗਾਉਣ ਲਈ ਫ਼ੈਸਲਾ ਲਿਆ ਗਿਆ ਅੱਜ ਦੀ ਮੀਟਿੰਗ ਵਿੱਚ ਚਰਨਜੀਤ ਸਿੰਘ ਚਠਿਆਲ ਕਾਮਰੇਡ ਗੁਰਮੇਜ ਸਿੰਘ ਜੋਗਿੰਦਰ ਸਿੰਘ ਹੁਸੈਨਪੁਰ ਰਣਜੀਤ ਸਿੰਘ ਚੌਹਾਨ ਹਰਬੰਸ ਸਿੰਘ ਭਰੋਤ ਸੰਤੋਖ ਸਿੰਘ ਡੱਫਰ ਗੁਰਦੀਪ ਸਿੰਘ ਡੱਫਰ ਚਰਨ ਸਿੰਘ ਗੜ੍ਹਦੀਵਾਲਾ ਮਨਜੀਤ ਕੌਰ ਭੱਟੀਆਂ ਸੁਰਿੰਦਰ ਸਿੰਘ ਵਾਸੀ ਪਿੰਡ ਚੈਂਚਲ ਸਿੰਘ ਪੰਮਾ ਸਰਵਣ ਸਿੰਘ ਸਿਮਰਜੀਤ ਸਿੰਘ ਕੱਲੋਵਾਲ ਹਰਪਾਲ ਸਿੰਘ ਸ਼ਾਹੂ ਰਘਬੀਰ ਸਿੰਘ ਆਦਿ ਸ਼ਾਮਲ ਹੋਏ ਫੋਟੋ ਈਮੇਲ ਕੀਤੀ ਗਈ ਹੈ

Related posts

Leave a Reply