ਹੁਸ਼ਿਆਰਪੁਰ ਜਿਲੇ ਵਿੱਚ ਅੱਜ 9 ਮੌਤਾਂ, ਟਾਂਡਾ, ਦਸੂਹਾ, ਭੁੰਗਾ ਚ 3 ਮੌਤਾਂ, 150 ਨਵੇ ਪਾਜੇਟਿਵ ਮਰੀਜ,

ਗੜ੍ਹਦੀਵਾਲਾ / ਹੁਸ਼ਿਆਰਪੁਰ 23 ਮਾਰਚ (ਚੌਧਰੀ, ਯੋਗੇਸ਼ ਗੁਪਤਾ ):  ਜਿਲੇ ਦੀ ਕੋਵਿਡ ਬਾਰੇ  ਤਾਜਾ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਰਣਜੀਤ ਸਿੰਘ ਨੇ ਦੱਸਿਆ ਅੱਜ ਜਿਲੇ ਵਿੱਚ 2748  ਨਵੇ ਸੈਪਲ ਲਏ ਗਏ ਹਨ ਅਤੇ 2540  ਸੈਪਲਾ ਦੀ ਰਿਪੋਟ ਪ੍ਰਾਪਤ ਹੋਣ ਨਾਲ 150 ਨਵੇ ਪਾਜੇਟਿਵ ਮਰੀਜ ਮਿਲਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 12029 ਹੋ ਗਈ ਹੈ .। ਕੋਰੋਨਾ ਮਹਾਂਮਾਰੀ ਦੇ ਸ਼ੁਰੂ ਹੋਣ ਤੇ ਲੇ ਕੇ ਹੁਣ ਤੱਕ ਜਿਲੇ ਅੰਦਰ 368351 ਸੈਪਲ ਲਏ ਗਏ ਹਨ ਜਿਨਾ ਵਿੱਚੋ 352121  ਸੈਪਲ ਨੈਗਟਿਵ , 5862 ਸੈਪਲਾਂ ਦਾ ਰਿਪੋਟ ਦਾ ਇੰਤਜਾਰ ਹੈ ,ਤੇ 202 ਸੈਪਲ ਇਨਵੈਲਡ ਹਨ ।

ਐਕਟਿਵ ਕੈਸਾਂ ਦੀ ਗਿਣਤੀ 1821  ਹੈ ਜਦ ਕਿ 10502 ਮਰੀਜ ਠੀਕ ਹੋਏ ਹਨ । ਕੁੱਲ ਮੌਤਾਂ ਦੀ ਗਿਣਤੀ 472 ਹੈ ।  ਜਿਲਾ ਹੁਸ਼ਿਆਰਪੁਰ ਦੇ 150 ਸੈਪਲ ਪਾਜੇਟਿਵ ਆਏ ਹਨ ਜਿਨਾ ਵਿੱਚ ਸ਼ਹਿਰ ਹੁਸ਼ਿਆਰਪੁਰ 20 ਅਤੇ  130  ਸੈਪਲ ਬਾਕੀ ਸਿਹਤ ਕੇਦਰਾ ਨਾਲ ਸਬੰਧਿਤ ਹਨ । ਇਸ ਮੋਕੈ ਉਹਨਾਂ ਇਹ ਵੀ ਦੱਸਿਆ ਜਿਲੇ ਵਿੱਚ ਕੋਰੋਨਾ ਨਾਲ 9 ਮੌਤਾ ਹੋਈਆ ਹਨ (1) 60  ਸਾਲਾ ਵਿਆਕਤੀ  ਵਾਸੀ ਚੱਕੋਵਾਲ   ਦੀ ਮੌਤ ਨਿਉ ਰੂਬੀ ਹਸਪਤਾਲ ਜਲੰਧਰ ਵਿਖੇ ਹੋਈ ਹੈ (2) 62 ਸਾਲਾ ਵਿਆਕਤੀ  ਵਾਸੀ ਟਾਡਾ  ਦੀ ਮੌਤ ਸ੍ਰੀਮਾਨ ਹਸਪਤਾਲ ਜਲੰਧਰ     (3) 40 ਸਾਲਾ ਔਰਤ  ਵਾਸੀ ਬੁਢਾਬੜ  ਸਬ ਡਵੀਜਨ ਹਸਪਤਾਲ ਦਸੂਹਾਂ  (4) 42 ਸਾਲਾ ਵਿਆਕਤੀ  ਵਾਸੀ ਚੱਕੋਵਾਲ  ਦੀ ਮੌਤ ਗੁਰੂ ਨਾਨਾਕ ਮੈਡੀਕਲ ਕਾਲਿਜ ਅਮ੍ਰਿਤਸਰ ਵਿਖੇ ਹੋਈ ਹੈ (5) 40 ਸਾਲਾ ਔਰਤ ਵਾਸੀ ਭੂੰਗਾਂ ਦੀ ਮੌਤ  ਸਿਵਲ  ਹਸਪਤਾਲ ਹੁਸ਼ਿਆਰਪੁਰ  (6) 53 ਸਾਲਾ ਔਰਤ ਵਾਸੀ ਚੱਕੋਵਾਲ ਦੀ ਮੌਤ ਨਿਜੀ ਹਸਪਤਾਲ ਜਲੰਧਰ  (7)  60 ਸਾਲਾ ਔਰਤ ਵਾਸੀ ਜਲਵੇੜਾ ਦੀ ਮੌਤ ਐਮ ਐਚ ਜਲੰਧਰ (8) 58 ਸਾਲਾ ਵਿਆਕਤੀ ਵਾਸੀ ਜਨੌੜੀ ਦੀ ਮੌਤ ਸਿਵਲ  ਹਸਪਤਾਲ ਹੁਸ਼ਿਆਰਪਰੁ (9) 60 ਸਾਲਾ ਵਿਆਕਤੀ ਵਾਸੀ ਪਾਲਦੀ ਦੀ ਮੌਤ ਮਾਨ ਮੈਡੀਸਿਟੀ ਜਲ਼ੰਧਰ ਹੈ ।  ਉਹਨਾਂ ਲੋਕਾਂ ਨੂੰ ਪੁਰਜੋਰ ਅਪੀਲ ਕੀਤੀ ਜਾਦੀ ਹੈ ਇਸ ਮਹਾਂਮਾਰੀ ਨੂੰ ਹਲਕੇ ਵਿੱਚ ਨਾ ਲੈਦੇ ਹੋਏ ਸਿਹਤ ਵਿਭਾਗ ਵੱਲੋ ਜਾਰੀ ਹਦਾਇਤਾ ਦਾ ਸਖਤ ਪਾਲਣਾ ਕੀਤੀ ਜਾਵੇ ।

Related posts

Leave a Reply