ਹੁਸ਼ਿਆਰਪੁਰ ਜਿਲ੍ਹੇ ਵਿੱਚ 10 ਰੂਰਲ ਮੈਡੀਕਲ ਅਫ਼ਸਰ ਸਿਹਤ ਵਿਭਾਗ ਵਿੱਚ ਸ਼ਾਮਿਲ ਕੀਤੇ ਗਏ

ਹੁਸ਼ਿਆਰਪੁਰ 16 ਜੂਨ, 2021 

ਹੁਸ਼ਿਆਰਪੁਰ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿੱਚ ਜਿਲ੍ਹਾ ਪਰੀਸ਼ਦ ਅਧੀਨ
ਚਲਾਏ ਜਾ ਰਹੇ ਸਬਸਿਡਰੀ ਹੈਲਥ ਸੈਂਟਰਾਂ ਵਿੱਚ ਕੰਮ ਕਰਦੇ ਬਲਾਕ ਚੱਕੋਵਾਲ ਅਧੀਨ
ਆਉਂਦੇ ਦੋ ਰੂਰਲ ਮੈਡੀਕਲ ਅਫ਼ਸਰਾਂ ਵੱਲੋਂ ਅੱਜ ਬਤੌਰ ਮੈਡੀਕਲ ਅਫ਼ਸਰ ਸਿਹਤ ਵਿਭਾਗ
ਵਿੱਚ ਸ਼ਾਮਿਲ ਹੁੰਦਿਆਂ ਡਾ. ਬਲਦੇਵ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਬਲਾਕ ਪੀ.ਐਚ.ਸੀ.
ਚੱਕੋਵਾਲ ਨੂੰ ਹਾਜ਼ਰੀ ਰਿਪੋਰਟ ਦਿੱਤੀ ਗਈ।
ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ. ਬਲਦੇਵ
ਸਿੰਘ ਨੇ ਦੱਸਿਆ ਹੁਸ਼ਿਆਰਪੁਰ ਜਿਲ੍ਹੇ ਵਿੱਚ ਕੁੱਲ 10 ਰੂਰਲ ਮੈਡੀਕਲ ਅਫ਼ਸਰ ਹਨ
ਜੋ ਕਿ ਸਿਹਤ ਵਿਭਾਗ ਵਿੱਚ ਸ਼ਾਮਿਲ ਕੀਤੇ ਗਏ ਹਨ ਜਿਨ੍ਹਾ ਵਿੱਚ ਬਲਾਕ ਚੱਕੋਵਾਲ
ਅਧੀਨ ਸਬਸਿਡਰੀ ਹੈਲਥ ਸੈਂਟਰ ਲਾਚੋਵਾਲ ਤੋਂ ਡਾ. ਸਨੇਹ ਲੱਤਾ ਸੰਧੂ ਅਤੇ ਸਬਸਿਡਰੀ ਹੈਲਥ
ਸੈਂਟਰ ਲਾਂਬੜਾ ਤੋਂ ਡਾ. ਨੀਤਾ ਨੇ ਅੱਜ ਸਿਹਤ ਵਿਭਾਗ ਵਿੱਚ ਬਤੌਰ ਮੈਡੀਕਲ ਅਫ਼ਸਰ
ਜੁਆਇਨ ਕੀਤਾ ਹੈ। ਇਹਨਾਂ ਦੇ ਨਾਲ ਹੀ ਇਹਨਾਂ ਸੈਂਟਰਾਂ ਅਧੀਨ ਕੰਮ ਕਰਦੇ ਰੂਰਲ
ਫਾਰਮੇਸੀ ਅਫ਼ਸਰਾਂ ਸ਼੍ਰੀਮਤੀ ਸੀਮਾ ਲਾਚੋਵਾਲ, ਸ਼ੀ੍ਰ ਗੁਰਿੰਦਰਪਾਲ ਸਿੰਘ ਲਾਂਬੜਾ ਅਤੇ ਦਰਜਾ-4
ਸ਼੍ਰੀਮਤੀ ਹਰਮੇਸ਼ ਕੁਮਾਰੀ, ਸ਼੍ਰੀ ਕੁਲਵਿੰਦਰ ਕੌਰ ਨੂੰ ਵੀ ਸਿਹਤ ਵਿਭਾਗ ਵਿੱਚ ਸ਼ਾਮਿਲ
ਕੀਤਾ ਗਿਆ ਹੈ।
ਡਾ. ਬਲਦੇਵ ਸਿੰਘ ਜੀ ਨੇ ਕਿਹਾ ਕਿ ਮੈਡੀਕਲ ਅਫ਼ਸਰਾਂ ਅਤੇ ਹੋਰ ਸਟਾਫ਼ ਦਾ ਸਿਹਤ
ਵਿਭਾਗ ਵਿੱਚ ਸ਼ਾਮਿਲ ਹੋਣ ਨਾਲ ਕੋਵਿਡ-19 ਦੇ ਇਸ ਦੌਰ ਵਿੱਚ ਕੰਮ ਨੂੰ ਹੋਰ ਵੀ ਸੁਚਾਰੂ ਢੰਗ
ਨਾਲ ਚਲਾਇਆ ਜਾ ਸਕੇਗਾ ਅਤੇ ਲੋਕਾਂ ਵਿੱਚ ਪੂਰੀ ਤਨਦੇਹੀ ਨਾਲ ਵਧੀਆਂ ਸੇਵਾਂਵਾਂ
ਉਪਲਬੱਧ ਕਰਵਾਈਆਂ ਜਾ ਸਕਣਗੀਆਂ।

 

Related posts

Leave a Reply