UPDATED: 17 ਸਾਲ ਦੀ ਨਾਬਾਲਿਗ ਲੜਕੀ ਨਾਲ ਦੋ ਨੌਜਵਾਨਾਂ ਵੱਲੋਂ ਜ਼ਬਰਦਸਤੀ ਕਾਰ ਵਿੱਚ ਬਿਠਾ ਕੇ ਦੁਸ਼ਕਰਮ, ਮੌਤ

ਹੁਸ਼ਿਆਰਪੁਰ : ਹੁਸ਼ਿਆਰਪੁਰ ਵਿੱਚ ਹੋਲੀ ਦੇ ਮੌਕੇ ਤੇ 17 ਸਾਲ ਦੀ ਇੱਕ ਨਾਬਾਲਿਗ ਲੜਕੀ ਨਾਲ ਦੋ ਨੌਜਵਾਨਾਂ ਵੱਲੋਂ ਕੀਤੀ ਗਈ ਘਿਨਾਉਣੀ ਹਰਕਤ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਪਰਿਵਾਰ ਦੇ ਅਨੁਸਾਰ, ਪਿੰਡ ਦੇ ਦੋ ਨੌਜਵਾਨ ਜ਼ਬਰਦਸਤੀ ਪੀੜਤ ਲੜਕੀ ਨੂੰ ਕਾਰ ਵਿੱਚ ਬਿਠਾ ਕੇ ਦੁਸ਼ਕਰਮ  ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ  ਲੜਕੀ ਨੂੰ ਜ਼ਹਿਰ ਦੇ ਕੇ ਅਤੇ ਉਸਨੂੰ ਪਿੰਡ ਨੇੜੇ ਸੁੱਟਣ ਤੋਂ ਬਾਅਦ ਉਹ ਫਰਾਰ ਹੋ ਗਏ । ਪਰਿਵਾਰ ਨੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਜੋ ਉਨ੍ਹਾਂ ਨੂੰ ਇਨਸਾਫ ਮਿਲ ਸਕੇ।

ਪਿੰਡ ਵਾਸੀਆਂ ਅਨੁਸਾਰ ਹੁਸ਼ਿਆਰਪੁਰ ਨੇੜੇ ਇਕ ਪਿੰਡ ਦੀ ਇਕ 17 ਸਾਲਾ ਲੜਕੀ ਸਕੂਲ ਦਾ ਕੰਮ ਕਰਨ ਲਈ ਆਪਣੀ ਸਹੇਲੀ ਦੇ ਘਰ ਜਾ ਰਹੀ  ਸੀ ਕਿ ਪਿੰਡ ਦੇ ਦੋ ਨੌਜਵਾਨਾਂ ਨੇ ਉਸ ਨੂੰ ਇਕੱਲੇ ਵੇਖ ਕੇ ਉਸ ਨੂੰ ਇਕ ਕਾਰ ਵਿਚ ਬਿਠਾ ਲਿਆ ਅਤੇਦੁਸ਼ਕਰਮ ਕੀਤਾ ।  ਇਸ ਸਮੇਂ ਦੌਰਾਨ, ਲੜਕੀ ਨੇ ਮੌਕੇ ‘ਤੇ ਛਾਲ ਮਾਰ ਦਿੱਤੀ ਅਤੇ ਰੌਲਾ ਪਾਇਆ.

ਆਵਾਜ਼ ਸੁਣਦਿਆਂ ਹੀ ਪਿੰਡ ਵਾਸੀਆਂ ਨੇ ਲੜਕੀ ਦੀ ਹਾਲਤ ਨੂੰ ਵੇਖਦਿਆਂ ਉਸ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਜਿਥੇ ਉਹ ਦਮ ਤੋੜ ਗਈ। ਦੋਵੇਂ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਤੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਉਹ ਪੀੜਤ ਲੜਕੀ ਦਾ ਸੰਸਕਾਰ  ਨਹੀਂ ਕਰਨਗੇ।

Related posts

Leave a Reply