ਹੁਸ਼ਿਆਰਪੁਰ ਜੈ ਪਾਲ ਰਾਜਨ ਫਰੂਟ ਕੰਪਨੀ ਦੇ ਮਾਲਕ ਰਾਜਨ ਨੂੰ ਕੁਝ ਅਣਪਛਾਤੇ ਲੋਕਾਂ ਨੇ ਤੜਕੇ ਉਸਦੀ ਕਾਰ ਸਮੇਤ ਕੀਤਾ ਅਗਵਾ

ਹੁਸ਼ਿਆਰਪੁਰ (ਸੂਦ ) :  ਹੁਸ਼ਿਆਰਪੁਰ ਦੀ ਰਹੀਮਪੁਰ ਸਬਜ਼ੀ ਮੰਡੀ ਵਿੱਚ ਫਲਾਂ ਦੇ ਵਪਾਰੀ ਅਤੇ ਜੈ ਪਾਲ ਰਾਜਨ ਫਰੂਟ ਕੰਪਨੀ ਦੇ ਮਾਲਕ ਰਾਜਨ ਨੂੰ ਕੁਝ ਅਣਪਛਾਤੇ ਲੋਕਾਂ ਨੇ ਤੜਕੇ ਉਸਦੀ ਕਾਰ ਸਮੇਤ ਅਗਵਾ ਕਰ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਕਿਡਨਪ੍ਰੋ ਨੇ ਪੂਰੀ ਘਟਨਾ ਨੂੰ ਲਗਭਗ 1 ਮਿੰਟ ਵਿੱਚ ਅੰਜਾਮ ਦਿੱਤਾ ਅਤੇ ਸਾਰੀ ਘਟਨਾ ਉਥੇ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ। ਜ਼ਿਲ੍ਹਾ ਐਸਐਸਪੀ ਅਮਨੀਤ ਕੋਂਡਲ ਸੂਚਨਾ ਮਿਲਣ ਤੋਂ ਬਾਅਦ ਮੋਕੇ ਘਟਨਾ ਸਥਾਨ ‘ਤੇ ਪਹੁੰਚੇ।
ਐਸਐਸਪੀ ਨੇ ਕਿਹਾ ਕਿ ਰਾਜਨ ਨਾਂ ਦੇ ਨੌਜਵਾਨ ਦੇ ਅਗਵਾ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ, ਜਾਂਚ ਚੱਲ ਰਹੀ ਹੈ, ਕੁਝ ਸਮੇਂ ਬਾਅਦ ਜਾਣਕਾਰੀ ਦੇ ਦਿੱਤੀ ਜਾਵੇਗੀ।

Related posts

Leave a Reply