UPDATED:ਹੁਸ਼ਿਆਰਪੁਰ: ਨਵ-ਵਿਆਹੀ ਲੜਕੀ ਦੀ ਲਾਸ਼ ਮਿਲੀ, ਕੁਝ ਚੂੜੀਆਂ ਉਸਦੀ ਲਾਸ਼ ਦੇ ਨੇੜੇ ਖਿਲਰੀਆਂ ਪਈਆਂ ਮਿਲੀਆਂ

ਹੁਸ਼ਿਆਰਪੁਰ / ਮਹਿਲਪੁਰ (ਚੌਧਰੀ, ਅਸ਼ਵਨੀ ): ਗੜ੍ਹਸ਼ੰਕਰ ਦੇ ਮਹਿਲਪੁਰ ਬਲਾਕ ਦੇ ਜੇਜੋਂ ਰੋਡ ਪਿੰਡ ਹਲੂਵਾਲ ਨੇੜੇ ਇਕ ਨਵੀਂ ਵਿਆਹੀ  ਲੜਕੀ ਦੀ ਲਾਸ਼ ਮਿਲੀ ਤਾਂ ਦਹਿਸ਼ਤ ਦਾ ਮਾਹੌਲ ਬਣ ਗਿਆ । ਲੜਕੀ ਨੇ ਆਪਣੇ ਹੱਥਾਂ ਵਿੱਚ ਲਾਲ ਚੂੜੀਆਂ ਪਾਈਆਂ ਹੋਈਆਂ ਸਨ ਅਤੇ ਉਨ੍ਹਾਂ ਵਿੱਚੋਂ ਕੁਝ ਚੂੜੀਆਂ ਉਸਦੀ ਲਾਸ਼ ਦੇ ਨੇੜੇ ਖਿਲਰੀਆਂ  ਪਈਆਂ ਸਨ.

ਉਕਤ ਲੜਕੀ ਦੀ ਪਛਾਣ ਸੀਮਾ ਨਿਵਾਸੀ ਲੰਗੇਰੀ ਰੋਡ, ਮਹਲਪੁਰ ਵਜੋਂ ਹੋਈ ਹੈ। ਸੂਚਨਾ ਮਿਲਦੇ ਹੀ ਥਾਣਾ ਮਹਿਲਪੁਰ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲਾਸ਼ ਤੋਂ  ਬਹੁਤ ਬਦਬੂ ਆ ਰਹੀ ਸੀ, ਜਿਸ ਤੋਂ ਸਾਫ ਜ਼ਾਹਰ ਹੁੰਦਾ ਸੀ ਕਿ ਲਾਸ਼ ਕਾਫ਼ੀ ਸਮੇਂ ਤੋਂ ਉਥੇ ਪਈ ਸੀ।

Related posts

Leave a Reply