ਹੁਸ਼ਿਆਰਪੁਰ ਪੁਲਿਸ ਨੇ ਭਾਰੀ ਮਾਤਰਾ ਚ ਸ਼ਰਾਬ ਬਰਾਮਦ ਕੀਤੀ

ਹੁਸ਼ਿਆਰਪੁਰ ਪੁਲਿਸ ਨੇ ਭਾਰੀ ਮਾਤਰਾ ਚ ਸ਼ਰਾਬ ਬਰਾਮਦ ਕੀਤੀ

ਹੁਸ਼ਿਆਰਪੁਰ:  ਨਵਜੋਤ ਸਿੰਘ ਮਾਹਲ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ
ਜਿਲਾ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾ ਸ੍ਰੀ ਰਵਿੰਦਰਪਾਲ ਸਿੰਘ
ਸੰਧੂ ਪੁਲਿਸ
ਕਪਤਾਨ ਤਫਤੀਸ਼ ਅਤੇ ਸ੍ਰੀ ਜਗਦੀਸ਼ ਰਾਜ ਅੱਤਰੀ ਉਪ ਪੁਲਿਸ ਕਪਤਾਨ (ਸਿਟੀ)
ਹੁਸ਼ਿਆਰਪੁਰ ਜੀ ਦੀ ਯੋਗ ਰਹਿਨੁਮਾਈ ਹੇਠ ਨਸ਼ੇ ਵੇਚਣ ਵਾਲਿਆ ਦੇ ਖਿਲਾਫ ਵਿਢੀ
ਮੁਹਿੰਮ ਤਹਿਤ ਇੰਸ:ਕਰਨੈਲ ਸਿੰਘ ਮੁੱਖ ਅਫਸਰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਦੀ
ਟੀਮ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋ  ਦੋਰਾਨੇ
ਗਸ਼ਤ ਏ ਐਸ ਆਈ ਸੁਖਦੇਵ ਸਿੰਘ ਇੰਚਾਰਜ ਚੋਕੀ ਪੁਰਹੀਰਾ ਥਾਣਾ ਮਾਡਲ ਟਾਊਨ
ਹੁਸ਼ਿਆਰਪੁਰ ਨੂੰ ਸੂਚਨਾ ਮਿਲੀ ਕਿ ਵਿਕਾਸ ਕੁਮਾਰ ਪੁੱਤਰ ਰਵਿੰਦਰ ਕੁਮਾਰ ਵਾਸੀ ਸੁੰਦਰ
ਨਗਰ ਜੋ ਕਿ ਬਲਰਾਜ ਸਿੰਘ ਉਰਫ ਕਾਲਾ ਪੁੱਤਰ ਰਾਮ ਸਰੂਪ ਵਾਸੀ ਸੁਤੈਹਰੀ ਖੁਰਦ ਦੀ
ਹਵੇਲੀ ਮੁਹੱਲਾ ਬੇਗਮਪੁਰਾ ਫਤਿਹਗੜ ਰੋੜ ਵਿੱਚ ਭਾਰੀ ਤਦਾਦ ਸ਼ਰਾਬ ਰੱਖ ਕੇ ਗਹਾਕਾ ਨੂੰ
ਵੇਚਦਾ ਹੈ ਜਿਸ ਤੇ ਏ ਐਸ ਆਈ ਸੁਖਦੇਵ ਸਿੰਘ ਨੇ ਉਕਤ ਜਗਾ ਪਰ ਜਾ ਕੇ ਰੇਡ ਕੀਤਾ
ਤਾ ਵਿਕਾਸ ਕੁਮਾਰ ਪੁੱਤਰ ਰਵਿੰਦਰ ਕੁਮਾਰ ਵਾਸੀ ਸੁੰਦਰ ਨਗਰ ਨੂੰ ਹਵੇਲੀ ਵਿੱਚੋਂ ਵੱਖ
ਵੱਖ ਮਾਰਕਾ ਇੰਮਪੀਰੀਅਲ ਬਲਿਉ 02 ਪੇਟੀਆ, ਆਲਸੀਜ਼ਨ 02 ਪੇਟੀਆ ,ਮਾਸਟਰ
ਮੂਵੈਂਟ 01 ਪੇਟੀ ਅਤੇ ਕਰੀਬ 09 ਪੇਟੀਆ ਪੰਜਾਬ ਕਲੱਬ ਗੋਲਡ ਵਿਸਕੀ ਦੀਆ ਜੋ ਕੁੱਲ
14 ਪੇਟੀਆ ( 166 ਬੋਤਲਾ) 1,24,500 ML ਸ਼ਰਾਬ ਅੰਗਰੇਜ਼ੀ ਠੇਕਾ ਸਮੇਤ ਕਾਬੂ
ਕਰਕੇ ਮੁੱਕਦਮਾ ਨੰਬਰ 107 ਮਿਤੀ 15-05-2021 ਅ:ਧ: 61-1-14 ਐਕਸਾਇਜ਼
ਐਕਟ ਥਾਣਾ ਮਾਡਲ ਟਾਊਨ ਦਰਜ ਰਜਿਸਟਰ ਕੀਤਾ ਗਿਆ ਜੋ ਦੋਸ਼ੀ ਵਿਕਾਸ ਕੁਮਾਰ
ਪਾਸੋ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਇੰਨੀ ਭਾਰੀ ਮਾਤਰਾ ਵਿੱਚ ਸ਼ਰਾਬ ਕਿਸ
ਪਾਸੋ ਲੈ ਕੇ ਆਉਂਦਾ ਹੈ ਅਤੇ ਇਸ ਨਾਲ ਹੋਰ ਕੋਣ ਕੋਣ ਇਸ ਧੰਦੇ ਵਿੱਚ ਸ਼ਾਮਿਲ ਹਨ ।

Related posts

Leave a Reply