ਹੁਸ਼ਿਆਰਪੁਰ : #I_LOVE_PAKISTAN : ਕਿਸਾਨ ਦੇ ਖੇਤ ਵਿਚੋਂ ਪਾਕਿਸਤਾਨੀ ਝੰਡੇ ਵਾਲਾ ਗੁਬਾਰਾ ਮਿਲਿਆ, ਪੁਲਿਸ ਨੇ ਗੁਬਾਰਾ ਕਬਜੇ ਵਿਚ ਲਿਆ

#I_LOVE_PAKISTAN : A balloon with Pakistani flag was found in a farmer’s field, police seized the balloon

 

ਹੁਸ਼ਿਆਰਪੁਰ  : ਹੁਸ਼ਿਆਰਪੁਰ ਤੋਂ ਕੁੱਝ ਕਿਲੋਮੀਟਰ ਦੂਰ ,  ਆਜਾਦੀ ਦਿਵਸ ਮੌਕੇ ਥਾਣਾ ਆਦਮਪੁਰ ਅਧੀਨ ਪੈਂਦੇ ਪਿੰਡ ਦੂਹੜੇ ਵਿਖੇ ਕਿਸਾਨ ਦੇ ਖੇਤ ਵਿਚੋਂ ਪਾਕਿਸਤਾਨੀ ਝੰਡੇ ਵਾਲਾ ਗੁਬਾਰਾ ਮਿਲਿਆ ਹੈ । ਗੁਬਾਰੇ ਉਪਰ ਅੰਗਰੇਜੀ ਵਿਚ ਆਈ ਲਵ  I_LOVE_PAKISTAN ਪਾਕਿਸਤਾਨ ਲਿਖਿਆ ਹੋਇਆ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਭੁਪਿੰਦਰ ਸਿੰਘ ਨੇ ਦਁਸਿਆ ਕਿ ਮੰਗਲਵਾਰ ਬਾਅਦ ਦੁਪਹਿਰ ਉਹ ਆਪਣੇ ਖੇਤਾਂ ਵਿਚ ਗੇੜਾ ਮਾਰਨ ਗਿਆ ਤਾਂ ਝੋਨੇ ਦੇ ਖੇਤ ਵਿਚ ਗੁਬਾਰਾ ਪਿਆ ਸੀ।

ਜਦੋਂ ਉਸ ਨੇ ਕੋਲ ਜਾ ਦੇਖਿਆ ਤਾਂ ਇਸ ਉਪਰ ਪਾਕਿਸਤਾਨੀ ਝੰਡਾ ਬਣਿਆ ਹੋਇਆ ਸੀ ਤੇ ਹੇਠਾਂ ਆਈ ਲਵ ਪਾਕਿਸਤਾਨ ਲਿਖਿਆ ਹੋਇਆ ਸੀ। ਭੁਪਿੰਦਰ ਸਿੰਘ ਨੇ ਇਸ ਦੀ ਸੂਚਨਾ ਤੁਰੰਤ ਥਾਣਾ ਆਦਮਪੁਰ ਦੀ ਪੁਲਿਸ ਨੂੰ ਦਿਤੀ। ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਗੁਬਾਰਾ ਕਬਜੇ ਵਿਚ ਲੈ ਲਿਆ। 

Related posts

Leave a Reply