ਹੋਟਲ ਦੇ ਮਾਲਕ ਸੰਜੀਵ ਬਿੰਦਰਾ ਨੇ ਖੁਦ ਨੂੰ ਗੋਲ਼ੀ ਮਾਰ ਲਈ, ਮੌਕੇ ‘ਤੇ ਹੀ ਮੌਤ

ਅੰਮ੍ਰਿਤਸਰ : ਰਾਮਾਨੰਦ ਬਾਗ ਵਿਚ ਸਥਿਤ ਓਮ ਸਾਈਂ ਹੋਟਲ ਦੇ ਮਾਲਕ ਸੰਜੀਵ ਬਿੰਦਰਾ ਨੇ ਖੁਦ ਨੂੰ ਗੋਲ਼ੀ ਮਾਰ ਲਈ। ਜਦੋਂ ਤਕ ਹੋਟਲ ਦਾ ਸਟਾਫ ਉਨ੍ਹਾਂ ਨੂੰ ਹਸਪਤਾਲ ਲੈ ਕੇ ਜਾਂਦਾ, ਉਦੋਂ ਤਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ।

 ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਨੁਸਾਰ ਸੰਜੇ ਬਿੰਦਰਾ ਪਿਛਲੇ ਕੁਝ ਦਿਨਾਂ ਤੋਂ ਪ੍ਰੇਸ਼ਾਨ ਸੀ।

ਵੀਰਵਾਰ ਨੂੰ ਉਹ ਆਪਣੇ ਹੋਟਲ ਦੇ ਕਮਰੇ ਵਿਚ ਚਲਾ ਗਿਆ, ਜਿੱਥੇ ਉਸ ਨੇ ਖੁਦ ਨੂੰ ਗੋਲ਼ੀ ਮਾਰ ਲਈ। ਗੋਲ਼ੀ ਚੱਲਣ ਦੀ ਆਵਾਜ਼ ਸੁਣਦਿਆਂ ਹੋਟਲ ਦਾ ਸਟਾਫ ਤੁਰੰਤ ਕਮਰੇ ਵਿਚ ਪਹੁੰਚਿਆ ਤੇ ਉਸ ਨੂੰ ਹਸਪਤਾਲ ਲੈ ਕੇ ਜਾਣ ਦਾ ਯਤਨ ਕੀਤਾ ਪਰ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। 

Related posts

Leave a Reply