ਹੱਡੀਆਂ ਅਤੇ ਜੋੜਾਂ ਦਾ ਵਿਸ਼ਾਲ ਮੈਡੀਕਲ ਕੈਂਪ 5 ਮਾਰਚ ਨੂੰ, 2500 ਦੀ ਕੀਮਤ ਵਾਲੇ ਟੈਸਟ ਬਿਲਕੁਲ ਮੁਫ਼ਤ

ਹੱਡੀਆਂ ਅਤੇ ਜੋੜਾਂ ਦਾ ਵਿਸ਼ਾਲ ਮੈਡੀਕਲ ਕੈਂਪ ਬਟਾਲਾ ਚੋਂ, 5 ਮਾਰਚ ਨੂੰ

ਬਟਾਲਾ : ਜੋੜਾਂ, ਪੱਠਿਆਂ, ਰੀੜ ਦੀ ਹੱਡੀ, ਗੰਠੀਆ ,ਦਰਦਾਂ, ਸਰਵਾਇਕਲ, ਪੋਲੀਓ ਜਾਂ ਸੱਟ ਨਾਲ ਛੋਟੀ ਰਹਿ ਗਈ ਲੱਤ ਨੂੰ ਬਰਾਬਰ ਕਰਨ,ਛੋਟੇ ਕੱਦ ਨੂੰ ਲੰਬਾ ਕਰਨ, ਵਿੰਗੇ ਟੇਢੇ ਹੱਥਾਂ ਪੈਰਾਂ ਨੂੰ ਸਿੱਧੇ ਕਰਨ ਅਤੇ ਗੋਡੇ ਚੂਲੇ ਦੀਆਂ ਬੀਮਾਰੀਆਂ ਨੂੰ ਆਧੁਨਿਕ ਵਿਦੇਸ਼ੀ ਤਕਨੀਕਾਂ ਨਾਲ ਇਲਾਜ ਕਰਨ ਸਬੰਧੀ ਵਿਸ਼ੇਸ਼ ਮੈਡੀਕਲ ਕੈਂਪ 5 ਮਾਰਚ, ਸ਼ਨੀਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ, ਲਿਵ ਵੈਲ ਫਿਜ਼ੀਓਥੈਰੇਪੀ ਵੈਲਨੈਸ ਸੈਂਟਰ, ਨੇੜੇ ਸ਼ੋਰੇ-ਏ-ਪੰਜਾਬ ਫਾਉਂਡਰੀ ਬਟਾਲਾ ਵਿਖੇ ਲੱਗ ਰਿਹਾ, ਜਿਸ ਵਿੱਚ ਵਿਦੇਸ਼ੀ ਤਕਨੀਕਾਂ ਨਾਲ ਲੈਸ, ਸ਼ਪੈਸਲਿਸਟ ਡਾਕਟਰ ਚੈੱਕ ਆਪ ਕਰਨਗੇ,

ਇਹ ਜਾਣਕਾਰੀ ਡਾ. ਜਸਦੀਪ ਅਤੇ ਡਾ. ਜਗਜੀਤ ਸਿੰਘ ਨੇ ਦਿੱਤੀ। ਉਹਨਾਂ ਦੱਸਿਆ ਕਿ ਕੈਂਪ ਵਿੱਚ ਡਾਕਟਰੀ ਮਸ਼ਵਰੇ ਦੇ ਨਾਲ, 2500 ਦੀ ਕੀਮਤ ਵਾਲੇ, ਬੀ.ਐਮ.ਡੀ.ਟੈਸਟ,ਕੈਲਸ਼ੀਅਮ,ਬਲੱਡ ਸ਼ੂਗਰ ਟੈਸਟ ਬਿਲਕੁਲ ਮੁਫ਼ਤ ਹੋਣਗੇ। ਇਸ ਮੌਕੇ ਤੇ ਹੱਡੀਆਂ ਅਤੇ ਜੋੜਾਂ ਦੇ ਸਪੈਸ਼ਲਿਸ਼ਟ ਡਾਕਟਰ ਐਚ. ਪੀ. ਸਿੰਘ ਨੇ ਦੱਸਿਆ ਕਿ ਪੋਸ਼ਟਿਕ ਭੋਜਨ ਅਤੇ ਸਰੀਰਿਕ ਕਸਰਤ ਬਹੁਤ ਜ਼ਰੂਰੀ ਹਨ ਅਤੇ ਦਰਦ ਹੋਣ ਤੇ ਗੋਡੇ ਚੂਲੇ ਬਦਲਣੇ ਜ਼ਰੂਰੀ ਨਹੀਂ ਅਤੇ ਵੈਸੇ ਹੀ ਆਧੁਨਿਕ ਵਿਦੇਸ਼ੀ ਅਤੇ ਅਮਰੀਕਨ ਤਕਨੀਕਾਂ ਨਾਲ ਇਲਾਜ ਸੰਭਵ ਹੈ ਅਤੇ ਥੋੜ੍ਹੇ ਦਿਨਾਂ ਬਾਅਦ ਹੀ ਪੀੜਿਤ ਮਰੀਜ਼, ਪਹਿਲਾਂ ਵਾਂਗ , ਆਮ ਜ਼ਿੰਦਗੀ ਜਿਊਣ ਲੱਗਦਾ ਹੈ।ਉਹਨਾਂ ਇਹ ਵੀ ਦੱਸਿਆ ਕਿ ਈ.ਸੀ.ਐਚ. ਅਤੇ ਬਹੁਤ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਦੇ ਇੰਸ਼ੋਰਡ ਵਿਅਕਤੀਆਂ ਦਾ ਸਮੁੱਚਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ ਅਤੇ ਲੋੜਵੰਦ ਮੋਬਇਲ ਨੰਬਰ 7009753775 ਤੇ ਕਿਸੇ ਸਮੇਂ ਵੀ ਸੰਪਰਕ ਕਰ ਸਕਦੇ ਹਨ। ਇਸ ਮੋਕੇ ਡਾਕਟਰ ਅਨੁਰੀਤ ਕੌਰ ਵੀ ਹਾਜਿਰ ਸਨ।

Related posts

Leave a Reply