ਜ਼ਰੂਰੀ ਵਸਤਾਂ ਦੀ ਲੋੜ ਤੋਂ ਵੱਧ ਕੀਮਤ ਵਸੂਲਣ ਵਾਲਿਆਂ ‘ਤੇ ਕੀਤੀ ਜਾਵੇਗੀ ਕਾਨੂੰਨੀ ਕਾਰਵਾਈ : ਡਿਪਟੀ ਕਮਿਸ਼ਨਰ

– ਜ਼ਿਲ•ਾ ਪ੍ਰਸ਼ਾਸ਼ਨ ਵਲੋਂ ਨਿਯੁਕਤ ਕੀਤੇ ਸਿਵਲ ਡਿਫੈਂਸ ਦੇ ਵਲੰਟੀਅਰਾਂ ਨੇ ਸੰਭਾਲੀ ਕਮਾਨ
-ਵਲੰਟੀਅਰਾਂ ਵਲੋਂ ਵਾਰਡਾਂ ‘ਚ ਜਾ ਕੇ ਕੀਤੀ ਜਾ ਰਹੀ ਹੈ ਚੈਕਿੰਗ  
– ਜ਼ਰੂਰੀ ਵਸਤਾਂ ਦੀ ਲੋੜ ਤੋਂ ਵੱਧ ਕੀਮਤ ਵਸੂਲਣ ਵਾਲਿਆਂ ‘ਤੇ ਕੀਤੀ ਜਾਵੇਗੀ ਕਾਨੂੰਨੀ ਕਾਰਵਾਈ : ਡਿਪਟੀ ਕਮਿਸ਼ਨਰ
-ਕਿਹਾ, ਵਾਰਡਾਂ ਅਤੇ ਸ਼ਹਿਰਾਂ ‘ਚ ਰੋਗਾਣੂ ਮੁਕਤ ਸਪਰੇਅ ਦਾ ਕੰਮ ਜਾਰੀ
ਹੁਸ਼ਿਆਰਪੁਰ, 4 ਅਪ੍ਰੈਲ ADESH PARMINDER SINGH, JASPAL SINGH DHATT, GOARY SHAW :
ਜ਼ਿਲ•ਾ ਪ੍ਰਸ਼ਾਸ਼ਨ ਹੁਸ਼ਿਆਰਪੁਰ ਵਲੋਂ ਕਾਲਾਬਾਜ਼ਾਰੀ ਨੂੰ ਠੱਲ• ਪਾਉਣ ਅਤੇ ਫੀਲਡ ਵਿੱਚੋਂ ਸਹੀ ਫੀਡ ਬੈਕ ਲੈਣ ਲਈ ਨਿਯੁਕਤ ਕੀਤੇ ਸਿਵਲ ਡਿਫੈਂਸ ਦੇ ਵਲੰਟੀਅਰਾਂ ਨੇ ਕਮਾਨ ਸੰਭਾਲ ਲਈ ਹੈ ਅਤੇ ਅੱਜ ਵਲੰਟੀਅਰਾਂ ਵਲੋਂ ਵਾਰਡਾਂ ਦੀ ਚੈਕਿੰਗ ਕੀਤੀ ਗਈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਿਵਲ ਡਿਫੈਂਸ ਦੇ 100 ਵਲੰਟੀਅਰਾਂ ਨੂੰ ਤਾਇਨਾਤ ਕੀਤਾ ਗਿਆ ਹੈ ਅਤੇ ਇਨ•ਾਂ ਵਲੰਟੀਅਰਾਂ ਨੂੰ ਜਿਥੇ ਵਾਰਡ ਵਾਈਜ਼ ਸਬਜ਼ੀ ਅਤੇ ਫ਼ਲ ਵੇਚਣ ਵਾਲੇ ਵਿਕਰੇਤਾ ‘ਤੇ ਨਜ਼ਰ ਰੱਖਣ ਲਈ ਕਿਹਾ ਗਿਆ ਹੈ, ਉਥੇ ਕਰਫਿਊ ਦੀ ਉਲੰਘਣਾ ਸਮੇਤ ਫੀਲਡ ਵਿੱਚੋਂ ਸਹੀ ਫੀਡ ਬੈਕ ਪ੍ਰਸ਼ਾਸ਼ਨ ਨੂੰ ਦੇਣ ਲਈ ਕਿਹਾ ਹੈ। ਉਨ•ਾਂ ਕਿਹਾ ਕਿ ਜ਼ਿਲ•ੇ ਵਿੱਚ ਕਾਲਾਬਾਜ਼ਾਰੀ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਜੇਕਰ ਅਜਿਹਾ ਸਾਹਮਣੇ ਆਉਂਦਾ ਹੈ, ਤਾਂ ਉਸ ਖਿਲਾਫ਼ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ•ਾਂ ਕਿਹਾ ਕਿ ਸਿਵਲ ਡਿਫੈਂਸ ਦੇ ਇਨ•ਾਂ ਵਲੰਟੀਅਰਾਂ ਵਲੋਂ ਵਾਰਡ ਵਾਈਜ਼ ਇਹ ਵੀ ਚੈਕ ਕੀਤਾ ਜਾਵੇਗਾ ਕਿ ਕਰਫਿਊ ਸਬੰਧੀ ਕਿਤੇ ਉਲੰਘਣਾ ਤਾਂ ਨਹੀਂ ਹੋ ਰਹੀ। ਇਸ ਤੋਂ ਇਲਾਵਾ ਵਾਰਡਾਂ ਦੀਆਂ ਹੋਰ ਸਮੱਸਿਆਵਾਂ ਸਮੇਤ ਫੀਲਡ ਦੀ ਸਹੀ ਫੀਡ ਬੈਕ ਇਨ•ਾਂ ਵਲੋਂ ਪ੍ਰਸ਼ਾਸ਼ਨ ਦੇ ਧਿਆਨ ਵਿੱਚ ਲਿਆਂਦੀ ਜਾਵੇਗੀ, ਤਾਂ ਜੋ ਤੁਰੰਤ ਕਾਰਵਾਈ ਯਕੀਨੀ ਬਣਾਈ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਥੇ ਜ਼ਿਲ•ੇ ਦੇ 1429 ਪਿੰਡਾਂ ਵਿੱਚ ਦੋ ਵਾਰ ਰੋਗਾਣੂ ਮੁਕਤ ਸਪਰੇਅ (ਸੋਡੀਅਮ ਹਾਈਪੋਕੋਲੋਰਾਈਟ) ਕਰਵਾਈ ਜਾ ਚੁੱਕੀ ਹੈ, ਉਥੇ ਕਮਿਸ਼ਨਰ ਨਗਰ ਨਿਗਮ ਵਲੋਂ ਵਾਰਡਾਂ ਅਤੇ ਸ਼ਹਿਰ ਵਿੱਚ ਵੀ ਸਪਰੇਅ ਕਰਵਾਈ ਜਾ ਰਹੀ ਹੈ। ਉਨ•ਾਂ ਦੱਸਿਆ ਕਿ ਕਾਰਜਸਾਧਕ ਅਫ਼ਸਰਾਂ ਵਲੋਂ ਨਗਰ ਕੌਂਸਲਾਂ ਵਿੱਚ ਲਗਾਤਾਰ ਸਪਰੇਅ ਕਰਵਾਈ ਜਾ ਰਹੀ ਹੈ। ਉਨ•ਾਂ ਦੱਸਿਆ ਕਿ ਇਹ ਮੁਹਿੰਮ ਇਸੇ ਤਰ•ਾਂ ਜਾਰੀ ਰਹੇਗੀ।



Related posts

Leave a Reply