LATEST : ਜ਼ਿਲਾ ਪ੍ਰਸ਼ਾਸ਼ਨ ਵੱਲੋਂ ਗਲਤ ਖਬਰ ਛਾਪਣ ਵਾਲੇ ਵਿਰੁੱਧ ਕਮੇਟੀ ਗਠਿਤ, ਪੜਤਾਲ ਜਾਰੀ, ਹੋ ਸਕਦੀ ਸਖਤ ਕਾਨੂੰਨੀ ਕਾਰਵਾਈ

ਗੁਰਦਾਸਪੁਰ, 25 ਫਰਵਰੀ :  ਸ਼ੋਸਲ ਮੀਡੀਆਂ ’ਤੇ ਇੱਕ ਖਬਰ ਵਾਇਰਲ ਹੋਈ ਸੀ , ਜਿਸ ਵਿਚ ਦੱਸਿਆ ਕਿ ਗਿਆ ਹੈ ਕਿ ਚੋਣ ਡਿਊਟੀ ਦੈਰਾਨ ਗੈਰ-ਹਾਜ਼ਰ ਰਹੇ ਗੁਰਦਾਸਪੁਰ ਜ਼ਿਲ੍ਹੇ ਦੇ 29 ਮੁਲਾਜ਼ਮ ਅਤੇ ਅਫਸਰ ਸਸਪੈਂਡ ਕਰ ਦਿੱਤੇ ਗਏ ਹਨ, ਜੋ ਕਿ ਇਹ ਖਬਰ ਬਿੱਲਕੁਲ ਗਲਤ, ਬੇਬੁਨਿਆਦ ਤੇ ਤੱਥਾਂ ਤੋਂ ਕੋਹਾਂ ਦੂਰ ਹੈ।

ਇਸ ਸਬੰਧੀ ਜਾਣਕਾਰੀ ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਸਬੰਧੀ ਕੰਮ ਨੂੰ ਨੇਪਰੇ ਚਾੜ੍ਹਣ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ /ਕਰਮਚਾਰੀਆਂ ਦੀ ਪੋਲਿੰਗ ਸਟਾਫ ਵਜੋਂ ਡਿਊਟੀ ਲਗਾਈ ਸੀ . 

ਉਨਾਂ  ਸਪੱਸ਼ਟ ਕੀਤਾ ਕਿ ਜ਼ਿਲੇ ਗੁਰਦਾਸਪੁਰ ਅੰਦਰ ਕੋਈ ਅਧਿਕਾਰੀ/ਕਰਮਚਾਰੀ ਸਸਪੈਂਡ ਨਹੀਂ ਕੀਤੀ ਗਿਆ।  ਖਬਰ ਗਲਤ ਤੇ ਤੱਥਾਂ ਤੋਂ ਕੋਹਾਂ ਦੂਰ ਹੈ। ਉਨਾਂ ਅੱਗੇ ਸਖ਼ਤ ਸਬਦਾਂ ਵਿਚ ਕਿਹਾ ਕਿ ਇਹ ਗਲਤ ਖਬਰ ਛਾਪਣ ਵਾਲੇ ਵਿਰੁੱਧ ਵੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਅਲਾਵਾ ਓਹਨਾ ਕਿਹਾ ਹੈ ਕਿ ਬਾਕਾਇਦਾ ਇਕ ਕਮੇਟੀ ਗਠਿਤ ਹੈ ਅਤੇ ਉਹ ਉਸਦੇ ਚੇਅਰਮੈਨ ਵੀ ਹਨ ਅਤੇ ਉਸ ਵਿੱਚ ਕੁੱਝ ਹੋਰ ਮੇਂਬਰ  ਵੀ ਹਨ ਜੋ ਕਿ ਇਸ ਸੰਬੰਧੀ ਪੜਤਾਲ ਕਰ ਰਹੇ ਹਨ.

ਗੌਰਤਲਬ ਹੈ ਕਿ ਉਕਤ ਖ਼ਬਰ ਜ਼ਿਲਾ ਹੁਸ਼ਿਆਰਪੁਰ ਚ ਵੀ ਇਕ ਪੋਰਟਲ ਤੇ ਵਾਇਰਲ ਹੁੰਦੀ ਰਹੀ, ਜੋ ਕਿ ਡਿਪੁਟੀ ਕਮਿਸ਼ਨਰ ਗੁਰਦਾਸਪੁਰ  ਵੱਲੋਂ ਸਖ਼ਤ ਕਾਰਵਾਈ ਦੇ ਹੁਕਮ ਦੇਣ ਤੋਂ ਬਾਅਦ ਹਟਾ ਦਿਤੀ ਗਈ ਪਰ ਇਸਦਾ ਲਿੰਕ ਬਾਵਜੂਦ ਇਸਦੇ ਵੱਖ -ਵੱਖ ਗਰੁੱਪਾਂ  ਚ ਘੁੰਮਦਾ ਰਿਹਾ।   

Related posts

Leave a Reply