ਜ਼ਿਲ੍ਹਾ ਚੋਣ ਅਫ਼ਸਰ ਨੇ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਵਿਧਾਨ ਸਭਾ ਚੋਣਾਂ-2022 ਲਈ ਪੋÇਲੰਗ ਸਟਾਫ਼ ਡਾਟਾ 10 ਨਵੰਬਰ ਤੱਕ ਜਮ੍ਹਾਂ ਕਰਵਾਉਣ ਦੇ ਦਿੱਤੇ ਨਿਰਦੇਸ਼

ਜ਼ਿਲ੍ਹਾ ਚੋਣ ਅਫ਼ਸਰ ਨੇ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਵਿਧਾਨ ਸਭਾ ਚੋਣਾਂ-2022 ਲਈ ਪੋÇਲੰਗ ਸਟਾਫ਼ ਡਾਟਾ 10 ਨਵੰਬਰ ਤੱਕ ਜਮ੍ਹਾਂ ਕਰਵਾਉਣ ਦੇ ਦਿੱਤੇ ਨਿਰਦੇਸ਼
ਹੁਸ਼ਿਆਰਪੁਰ, 29 ਅਕਤੂਬਰ: ਆਗਾਮੀ ਵਿਧਾਨ ਸਭਾ ਚੋਣਾਂ-2022 ਲਈ ਪੋÇਲੰਗ ਸਟਾਫ਼ ਡਾਟਾ (ਕੇਂਦਰ ਤੇ ਸੂਬਾ ਸਰਕਾਰ ਕਰਮਚਾਰੀ) ਇਕੱਠਾ ਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਅਪਨੀਤ ਰਿਆਤ ਨੇ ਸਾਰੇ ਵਿਭਾਗਾਂ ਦੇ ਮੁਖੀਆਂ ਨਾਲ ਵਿਧਾਨ ਸਭਾ ਚੋਣਾਂ-2022 ਲਈ ਪੋÇਲੰਗ ਸਟਾਫ਼ ਡਾਟਾ ਇਕੱਠਾ ਕਰਨ ਲਈ ਗੂਗਲ ਮੀਟਿੰਗ ਕੀਤੀ। ਜ਼ਿਲ੍ਹਾ ਚੋਣ ਅਫ਼ਸਰ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਕਿ ਉਹ ਸਾਰੇ ਕਰਮਚਾਰੀਆਂ (ਦਰਜਾ ਚਾਰ ਕਰਮਚਾਰੀ ਛੱਡ ਕੇ) ਦਾ ਡਾਟਾ ਡਾਇਸ ਕੈਪਸੂਲ ਸਾਫ਼ਟਵੇਅਰ ਵਿਚ ਫੀਡ ਕਰਕੇ 10 ਨਵੰਬਰ ਤੱਕ ਹਰ ਹਾਲ ਵਿਚ ਨੋਡਲ ਅਧਿਕਾਰੀ ਫਾਰ ਮੈਨਪਾਵਰ-ਕਮ-ਡਿਪਟੀ ਡੀ.ਈ.ਓ. ਚੌਥੀ ਮੰਜ਼ਿਲ, ਜਿਲ੍ਹਾ ਪ੍ਰਬੰਧਕੀ ਕੰਪਲੈਕਸ ਨੂੰ ਜਮ੍ਹਾਂ ਕਰਵਾਉਣ। ਇਸ ਤੋਂ ਬਾਅਦ ਜ਼ਿਲ੍ਹਾ ਇਨਫਾਰਮੈਟਿਕ ਅਫ਼ਸਰ ਪ੍ਰਦੀਪ ਸਿੰਘ ਨੇ ਡਾਈਸ ਕੈਪਸੂਲ ਸਾਫ਼ਟਵੇਅਰ ਨੂੰ ਇੰਸਟਾਲ ਕਰਨ ਤੇ ਡਾਟਾ ਫੀਡ ਕਰਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।

Related posts

Leave a Reply