ਜ਼ਿਲ੍ਹਾ ਮੈਜਿਸਟਰੇਟ ਅਪਨੀਤ ਰਿਆਤ ਵਲੋਂ 27 ਜਨਵਰੀ ਤੱਕ ਜ਼ਿਲ੍ਹੇ ’ਚ ਡਰੋਨ ਦੇ ਪ੍ਰਯੋਗ ’ਤੇ ਲਗਾਈ ਗਈ ਪਾਬੰਦੀ

ਜ਼ਿਲ੍ਹਾ ਮੈਜਿਸਟਰੇਟ ਵਲੋਂ 27 ਜਨਵਰੀ ਤੱਕ ਜ਼ਿਲ੍ਹੇ ’ਚ ਡਰੋਨ ਦੇ ਪ੍ਰਯੋਗ ’ਤੇ ਲਗਾਈ ਗਈ ਪਾਬੰਦੀ
ਹੁਸ਼ਿਆਰਪੁਰ, 23 ਜਨਵਰੀ: ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਅਪਨੀਤ ਰਿਆਤ ਵਲੋਂ ਫੌਜਦਾਰੀ ਜ਼ਾਬਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦਾ ਪ੍ਰਯੋਗ ਕਰਦੇ ਹੋਏ 27 ਜਨਵਰੀ ਤੱਕ ਜ਼ਿਲ੍ਹੇ ਵਿਚ ਡਰੋਨ ਦੇ ਪ੍ਰਯੋਗ ’ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ। ਜਾਰੀ ਹੁਕਮਾਂ ਵਿਚ ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ 26 ਜਨਵਰੀ ਨੂੰ ਵੱਖ-ਵੱਖ ਥਾਵਾਂ ’ਤੇ ਗਣਤੰਤਰ ਦਿਵਸ ਮਨਾਇਆ ਜਾਣਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਕਿ ਅੱਜਕਲ ਵਿਆਹ ਤੇ ਆਮ ਸਮਾਗਮਾਂ ਵਿਚ ਵੀਡੀਓਗ੍ਰਾਫ਼ੀ ਲਈ ਡਰੋਨ ਦਾ ਪ੍ਰਯੋਗ ਕੀਤਾ ਜਾਦਾ ਹੈ, ਜਿਸ ਨਾਲ ਕਦੇ ਵੀ ਕੋਈ ਅਣਸੁਖਾਵੀਂ ਘਟਨਾ ਹੋ ਸਕਦੀ ਹੈ। 

Related posts

Leave a Reply