ਜ਼ਿਲ•ਾ ਮੈਜਿਸਟਰੇਟ ਵਲੋਂ ਕਿਸਾਨਾਂ ਨੂੰ ਖਾਦ ਦੀ ਸਪਲਾਈ ਲਈ ਕਮੇਟੀ ਗਠਿਤ

ਜ਼ਿਲ•ਾ ਮੈਜਿਸਟਰੇਟ ਵਲੋਂ ਕਿਸਾਨਾਂ ਨੂੰ ਖਾਦ ਦੀ ਸਪਲਾਈ ਲਈ ਕਮੇਟੀ ਗਠਿਤ
-ਖਾਦ ਦੀ ਢੁਆਈ ਲਈ ਲਗਾਈ ਗਈ ਲੇਬਰ ਦੀ ਸਮਾਜਿਕ ਦੂਰੀ ਯਕੀਨੀ ਬਣਾਉਣ ਦੇ ਦਿੱਤੇ ਨਿਰਦੇਸ਼
ਹੁਸ਼ਿਆਰਪੁਰ, 1 ਅਪ੍ਰੈਲ (GOURY SHAH)
ਜ਼ਿਲ•ਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਆਉਣ ਵਾਲੀ ਫ਼ਸਲ ਦੇ ਦੌਰਾਨ ਕਿਸਾਨਾਂ ਨੂੰ ਖਾਦ ਦੀ ਸਪਲਾਈ ਨਿਰਵਿਘਨ ਮੁਹੱਈਆ ਕਰਵਾਉਣ ਲਈ ਜ਼ਿਲ•ੇ ਪੱਧਰ ‘ਤੇ ਕਮੇਟੀ ਦਾ ਗਠਨ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਉਨ•ਾਂ ਦੱਸਿਆ ਕਿ ਜ਼ਿਲ•ੇ ਵਿੱਚ ਤਾਇਨਾਤ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਖਾਦ ਦੀ ਢੁਆਈ ਦਾ ਕੰਮ ਮਗਨਰੇਗਾ ਦੀ ਲੇਬਰ ਤੋਂ ਲੈਣਗੇ। ਉਨ•ਾਂ ਹਦਾਇਤ ਕਰਦਿਆਂ ਕਿਹਾ ਕਿ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਤੋਂ ਮਗਨਰੇਗਾ ਲੇਬਰ ਸਬੰਧੀ ਮੰਗ ਦੀ ਲਿਸਟ ਲੈਣਗੇ। ਉਨ•ਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਇਸ ਦੌਰਾਨ ਸਮਾਜਿਕ ਦੂਰੀ ਯਕੀਨੀ ਬਣਾਈ ਜਾਵੇ ਅਤੇ ਲੇਬਰ ਨੂੰ ਮਾਸਕ, ਸਾਬਣ ਅਤੇ ਸੈਨੀਟਾਈਜ਼ਰ ਦਾ ਵਾਰ-ਵਾਰ ਇਸਤੇਮਾਲ ਕਰਨ ਲਈ ਕਿਹਾ।
ਜ਼ਿਲ•ਾ ਮੈਜਿਸਟ੍ਰੇਟ ਨੇ ਕਿਹਾ ਕਿ ਪੰਜ ਮੈਂਬਰੀ ਕਮੇਟੀ ਦੇ ਚੇਅਰਮੈਨ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਹੁਸ਼ਿਆਰਪੁਰ ਹੋਣਗੇ। ਮਾਰਕਫੈਡ ਰੈਕਸ ਸਬੰਧੀ ਕਨਵੀਨਰ ਜ਼ਿਲ•ਾ ਮੈਨੇਜਰ ਮਾਰਕਫੈਡ ਅਤੇ ਇਫਕੋ ਰੈਕਸ ਸਬੰਧੀ ਕਨਵੀਨਰ ਜ਼ਿਲ•ਾ ਮੈਨੇਜਰ ਇਫਕੋ ਹੋਣਗੇ। ਇਸ ਤੋਂ ਇਲਾਵਾ ਸਬੰਧਤ ਖੇਤੀ ਅਫ਼ਸਰ ਅਤੇ ਸਬੰਧਤ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਵੀ ਮੈਂਬਰ ਹੋਣਗੇ।

Related posts

Leave a Reply