10 ਗ੍ਰਾਮ ਹੈਰੋਇਨ ਸਣੇ ਔਰਤ ਕਾਬੂ

ਹੁਸ਼ਿਆਰਪੁਰ /ਮੇਹਟੀਆਣਾ 28 ਅਪ੍ਰੈਲ (ਚੌਧਰੀ) : ਨਵਜੋਤ ਸਿੰਘ ਮਾਹਲ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵੱਲੋਂ ਦਿੱਤੇ ਦਿਸ਼ਾ ਨਿਰਦੇਸਾ ਅਤੇ ਰਵਿੰਦਰਪਾਲ ਸਿੰਘ ਸੰਧੂ ਪੀ.ਪੀ.ਐਸ,ਐਸ.ਪੀ ਇੰਨਵੈਸਟੀਗੇਸ਼ਨ ਹੁਸ਼ਿਆਰਪੁਰ ਦੀ ਰਹਿਨੁਮਾਈ ਹੇਠ ਨਸ਼ੀਲੀਆਂ ਵਸਤੂਆਂ ਦੀ ਸਮੱਗਲਿੰਗ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਮੁਹਿੰਮ ਸ਼ੁਰੂ ਕੀਤੀ ਗਈ।ਇਸ ਮੁਹਿੰਮ ਨੂੰ ਅੱਗੇ ਵਧਾਉਦੇ ਹੋਏ ਗੁਰਪ੍ਰੀਤ ਸਿੰਘ ਡੀ.ਐਸ.ਪੀ ਸਬ-ਡਵੀਜਨ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾ ਅਤੇ ਐਸ ਆਈ ਦੇਸ ਰਾਜ ਮੁੱਖ ਅਫਸਰ ਥਾਣਾ ਮੇਹਟੀਆਣਾ ਦੀ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਦੇ ਹੋਏ 27 ਅਪ੍ਰੈਲ 2021 ਨੂੰ ਏ ਐਸ ਆਈ ਸੁਰਿੰਦਰ ਕੁਮਾਰ 519/ਜੇ.ਆਰ. ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਬਾ ਚੈਕਿੰਗ ਸ਼ੱਕੀ ਪੁਰਸ਼ਾ ਦੇ ਸਬੰਧ ਵਿਚ ਪਿੰਡ ਭੂਗਰਨੀ ਤੋਂ ਪੰਡੋਰੀ ਵੱਲ ਨੂੰ ਜਾ ਰਹੇ ਸੀ ਤਾਂ ਸਾਹਮਣੇ ਤੋਂ ਇੱਕ ਔਰਤ ਪੈਦਲ ਆਉਦੀ ਦਿਖਾਈ ਦਿੱਤੀ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਯੱਕਦਮ ਘਬਰਾ ਕੇ ਆਪਣੇ ਹੱਥ ਵਿੱਚ ਫੜੇ ਹੋਏ ਇੱਕ ਮੋਮੀ ਲਿਫਾਫਾ ਨੂੰ ਸੜਕ ਤੇ ਕੱਚੀ ਸਾਈਡ ਸੁੱਟ ਕੇ ਪਿੱਛੇ ਨੂੰ ਮੁੜਨ ਲੱਗੀ ।ਜਿਸ ਨੂੰ ਸ਼ੱਕ ਦੀ ਬਿਨਾਹ ਪਰ ਸਾਥੀ ਕਰਮਚਾਰੀਆ ਦੀ ਮੱਦਦ ਨਾਲ ਕਾਬੂ ਕਰਕੇ ਨਾਮ,ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਸੰਦੀਪ ਕੌਰ ਪਤਨੀ ਬੁੱਧੂ ਕੁਮਾਰ ਵਾਸੀ ਸਰਹਾਲਾ ਕਲਾਂ ਥਾਣਾ ਚੱਬੇਵਾਲ ਜਿਲਾ ਹੁਸ਼ਿਆਰਪੁਰ ਦੱਸਿਆ। ਫਿਰ ਉਸ ਵਲੋਂ ਸੁੱਟੇ ਹੋਏ ਮੋਮੀ ਲਿਫਾਫਾ ਚੈਕ ਕਰਨ ਤੇ 10 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਬਾਮਦ ਹੋਇਆ । ਜਿਸ ਤੇ ਉਕਤ ਸੰਦੀਪ ਕੌਰ ਦੇ ਖਿਲਾਫ ਮੁਕੱਦਮਾਂ ਨੰਬਰ 55 ਅ:ਧ: 22-61-85 ਐਨ.ਡੀ.ਪੀ.ਐਸ ਐਕਟ ਥਾਣਾ ਮੇਹਟੀਆਣਾ ਦਰਜ ਰਜਿਸਟਰ ਕੀਤਾ ਗਿਆ।

Related posts

Leave a Reply