10 ਨਵੰਬਰ ਨੂੰ ਅਧਿਆਪਕ ਜਥੇਬੰਦੀਆਂ ਡੀਸੀ ਦਫਤਰ ਤੇ ਸ਼ਾਮ ਨੂੰ ਕੈਬਨਿਟ ਮੰਤਰੀ ਸੁੰਦਰ ਸ਼ਾਮ ਦੇ ਘਰ ਚਾਲੇ ਪਾਉਣਗੇ

ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ) ਆਪਣੀਆਂ ਵਾਜਿਬ ਮੰਗਾਂ ਨੂੰ ਲੈ ਕੇ ਅਧਿਆਪਕ ਜਥੇਬੰਦੀਆਂ ਚ ਰੋਹ ਦਿਨ-ਬਦਿਨ ਵਧਦਾ ਜਾ ਰਿਹਾ ਹੈ।  10 ਨਵੰਬਰ ਨੂੰ ਉਹ ਡੀਸੀ ਦਫਤਰ ਅੱਗੇ ਰੋਸ ਮੁਜਾਹਰਾ ਕਰਨਗੇ ਤੇ ਸ਼ਾਮ ਨੂੰ 4 ਵਜੇ ਉਹ ਕੈਬਨਿਟ ਮੰਤਰੀ ਸੁੰਦਰ ਸ਼ਾਂਮ ਦੇ ਘਰ ਪਹੁੰਚਣਗੇ। ਗੌਰਤਲਬ ਹੈ ਕਿ ਬੀਤੇ ਕੱਲ ਉਹ ਵਿਧਾਇਕ ਰਾਜ ਕੁਮਾਰ ਦੀ ਕੋਠੀ ਵੱਲ ਜਾ ਰਹੇ ਸਨ ਪਰ ਜਦੋਂ ਉਹ ਘੰਟਾ ਘਰ ਲਾਗੇ ਪੁਹੰਚੇ ਤਾਂ  ਵਿਧਾਇਕ ਰਾਜ ਕੁਮਾਰ ਕਿਤੇ ਹੋਰ ਜਰੂਰੀ ਕੰਮ ਰਵਾਨਾ ਹੋ ਗਏ ਤੇ ਅਧਿਆਪਕ ਜਥੇਬੰਦੀਆਂ ਨੂੰ ਵਾਪਿਸ ਆਉਣਾ ਪਿਆ।

🔥🔥 ਮੁੱਖ ਮੰਗਾਂ🔥🔥

💥 ਐੱਸ ਐੱਸ ਏ ਰਮਸਾ ਆਦਰਸ਼ ਮਾਡਲ ਸਕੂਲ ਅਧਿਆਪਕਾਂ ਦੀ ਤਨਖਾਹ ਕਟੌਤੀ ਦੇ ਫ਼ੈਸਲੇ ਰੱਦ ਕਰਵਾਉਣ ਅਤੇ ਪੂਰੀਆਂ ਤਨਖਾਹਾਂ ਅਤੇ ਸਹੂਲਤਾਂ ਸਮੇਤ ਪੰਜਾਬ ਸਿੱਖਿਆ ਵਿਭਾਗ ਵਿੱਚ ਮਰਜ ਕੀਤੇ ਜਾਣ

💥 ਰਾਮ ਭਜਨ ਚੌਧਰੀ ਸੂਬਾ ਵਾਈਸ ਪ੍ਰਧਾਨ ਐੱਸਐੱਸਏ ਰਮਸਾ ਅਧਿਆਪਕ ਯੂਨੀਅਨ ਪੰਜਾਬ ਦੇ ਬੀਪੀਈਓ ਤਲਵਾੜਾ ਦੀ ਸ਼ਿਕਾਇਤ ਤੇ ਦਰਜ ਝੂਠੇ ਪੁਲਿਸ ਕੇਸ ਰੱਦ ਕਰਵਾਉਣਾ

💥 ਰਾਮ ਭਜਨ ਚੌਧਰੀ,ਮੈਡਮ ਅਨੁਪਮ ਧਰਵਾਲ,ਮਨਵਿੰਦਰ ਕੌਰ,ਸਤਵੀਰ ਕੌਰ,ਜਤਿੰਦਰ ਸਿੰਘ,ਵਿਕਾਸ ਸ਼ਰਮਾ,ਇੰਦਰਸੁਖਦੀਪ ਸਿੰਘ,ਪ੍ਰਿਤਪਾਲ ਸਿੰਘ,ਜਸਵੀਰ ਤਲਵਾੜਾ,ਅਨਿਲ ਐਰੀ,ਸੁਰਜੀਤ ਰਾਜਾ,ਕੁਲਵੰਤ ਸਿੰਘ,ਕਮਲ ਮਾਹੀ ਦੀ ਜਬਰੀ ਬਦਲੀ ਰੱਦ ਕਰਵਾਉਣ

 

💥 ਪ੍ਰਿੰਸੀਪਲ ਅਮਨਦੀਪ ਸ਼ਰਮਾ,ਅਜੀਬ ਦਿਵੇਦੀ ਅਤੇ ਰਮੇਸ਼ ਹੁਸ਼ਿਆਰਪੁਰ ਦੀ ਜ਼ਬਰੀ ਸਸਪੈਨਸ਼ਨ ਰੱਦ ਕਰਾਉਣ

 

💥 ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਮੰਗ ਪੱਤਰ ਵਿਚ ਦਰਜ ਸਾਰੀਆਂ ਮੰਗਾਂ ਪੂਰੀਆਂ ਕਰਵਾਉਣ

💥 ਜਿਲ੍ਹਾ ਹੁਸ਼ਿਆਰਪੁਰ ਦੇ ਦੋਨੋ ਡੀ.ਈ.ਓ.ਦੀ ਬਦਲੀ ਕੀਤੇ ਜਾਣ

 

 

Related posts

Leave a Reply