11 ਗ੍ਰਾਮ ਹੈਰੋਇਨ ਸਮੇਤ ਫੜਿਆ

ਸੁਜਾਨਪੁਰ 26 ਅਪ੍ਰੈਲ (ਰਾਜਿੰਦਰ ਸਿੰਘ ਰਾਜਨ / ਅਵਿਨਾਸ਼) : ਸੁਜਾਨਪੁਰ ਪੁਲਿਸ ਨੇ ਇੱਕ ਨੌਜਵਾਨ ਨੂੰ 11 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਵਿੱਚ ਸਫਲ ਹੋ ਗਈ ਹੈ,। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਵਿਜੇ ਕੁਮਾਰ ਨੇ ਦੱਸਿਆ ਕਿ ਪੁਲਿਸ ਪਾਰਟੀ ਦੀ ਤਰਫੋਂ ਪੁਲ ਨੰਬਰ 5 ਦੀਆਂ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸੁਜਾਨਪੁਰ ਸ਼ਹਿਰ ਵਲੋਂ ਇੱਕ ਨੌਜਵਾਨ ਪੈਦਲ ਆਉਦਾ ਹੋਇਆ ਦਿਖਾਈ ਦਿੱਤਾ ਅਤੇ ਪੁਲਿਸ ਪਾਰਟੀ ਨੂੰ ਵੇਖ ਕੇ ਘਬਰਾ ਗਿਆ ਅਤੇ ਪਿੱਛੇ ਵੱਲ ਪਰਤਿਆ। ਸਬ ਇੰਸਪੈਕਟਰ ਵਿਜੇ ਕੁਮਾਰ ਨੇ ਉਸਦੀ ਨਿਗਰਾਨੀ ਰੱਖੀ ਅਤੇ ਨੌਜਵਾਨ ਨੇ ਸਬ ਇੰਸਪੈਕਟਰ ਵਿਜੇ ਕੁਮਾਰ ਨੇ ਵੇਖਿਆ ਕੇ ਉਸ ਨੇ ਆਪਣੀ ਪੈਂਟ ਵਿਚੋਂ ਪਾਰਦਰਸ਼ੀ ਲਿਫਾਫਾ ਕੱਢ ਕੇ ਨਹਿਰ ਵਿਚ ਸੁੱਟਣ ਦੀ ਕੋਸ਼ਿਸ਼ ਕੀਤੀ ਅਤੇ , ਸਬ ਇੰਸਪੈਕਟਰ ਵਿਜੇ ਕੁਮਾਰ ਨੇ ਉਸ ਨੂੰ ਮੌਕੇ ‘ਤੇ ਫੜ ਲਿਆ, ਜਿਸ ਦੇ ਲਿਫ਼ਾਫ਼ੇ ਵਿਚ 11 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ਦੀ ਪਛਾਣ ਮੁਲਜ਼ਮ ਸਾਹਿਲ ਕੁਮਾਰ ਨਿਵਾਸੀ ਪਿੰਡ ਸੋਲੀ ਭੋਲੀ ਸੁਜਾਨਪੁਰ ਦੇ ਰੂਪ ਵਿਚ ਹੋਈ ਹੈ, ਦੋਸ਼ੀ ਸਾਹਿਲ ਕੁਮਾਰ ਖਿਲਾਫ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Related posts

Leave a Reply